15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਰਾਣਵਾਂ ਵਿਖੇ ਧਾਰਮਿਕ ਦੀਵਾਨ 27 ਤੋਂ

ਅਜੀਤ ਡੈਸਕ 22-01-2026
ਖਮਾਣੋਂ, 21 ਜਨਵਰੀ (ਜੋਗਿੰਦਰ ਪਾਲ)-ਗੁਰਦੁਆਰਾ ਈਸਰਸਰ ਸਾਹਿਬ ਪਾਤਸ਼ਾਹੀ ਦਸਵੀਂ ਰਾਣਵਾਂ ਵਿਖੇ ਰਾੜੇ ਵਾਲੇ ਮਹਾਂਪੁਰਖਾਂ ਦੇ ਧਾਰਮਿਕ ਦੀਵਾਨ 27 ਤੋਂ 30 ਜਨਵਰੀ ਤੱਕ ਸਮਾਂ 1 ਤੋਂ ਸ਼ਾਮ 4 ਵਜੇ ਤੱਕ ਸਜਾਏ ਜਾਣਗੇ | ਪ੍ਰਧਾਨ ਜਸਪਾਲ ਸਿੰਘ, ਭਗਤ ਸਿੰਘ ਖ਼ਜ਼ਾਨਚੀ, ਭਾਈ ਗੁਰਨਾਮ ਸਿੰਘ ਹੈੱਡ ਗ੍ਰੰਥੀ, ਚਰਨਜੀਤ ਸਿੰਘ ਚੰਨਾ ਅਤੇ ਸੁਖਦੇਵ ਸਿੰਘ ਗੱਗੜਵਾਲ ਨੇ ਦੱਸਿਆ ਕਿ ਵੱਡੇ ਮਹਾਂਪੁਰਸ਼ ਸੰਤ ਈਸ਼ਰ ਸਿੰਘ ਤੋਂ ਬਾਅਦ ਇਹ ਦੀਵਾਨ ਨਿਰੰਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਸਦਕਾ ਚਲੇ ਆ ਰਹੇ ਹਨ, ਭਾਵੇਂ ਕਿ ਬਾਬਾ ਬਲਜਿੰਦਰ ਸਿੰਘ ਪਿਛਲੇ ਸਾਲ ਸੰਗਤਾਂ ਨੂੰ ਗੁਰਬਾਣੀ ਦਾ ਉਪਦੇਸ਼ ਦੇ ਕੇ ਇਸ ਫ਼ਾਨੀ ਸੰਸਾਰ ਤੋਂ ਚਲੇ ਗਏ ਹਨ | ਸੰਤ ਈਸ਼ਰ ਸਿੰਘ ਵਲੋਂ ਚਲਾਈ ਕੀਰਤਨ ਦੀ ਪਰੰਪਰਾ ਨੂੰ ਅੱਗੇ ਤੋਰਦੇ ਹੋਏ ਰਾੜੇ ਸਾਹਿਬ ਦੇ ਮੁਖੀ ਬਾਬਾ ਅਮਰ ਸਿੰਘ ਭੋਰਾ ਸਾਹਿਬ ਵਾਲਿਆਂ ਵਲੋਂ ਭਾਈ ਸੁਖਵਿੰਦਰ ਸਿੰਘ ਨੂੰ ਇਹ ਸੇਵਾ ਸੌਂਪੀ ਗਈ ਹੈੈ, ਜੋ ਕਿ ਬਾਬਾ ਬਲਜਿੰਦਰ ਸਿੰਘ ਦੀ ਤਰ੍ਹਾਂ ਪੜ੍ਹੇ ਲਿਖੇ ਵਿਦਵਾਨ ਅਤੇ ਗੁਰਬਾਣੀ ਦੇ ਖ਼ੋਜੀ ਹਨ, ਉਹ ਸੰਗਤਾਂ ਨੂੰ ਕੀਰਤਨ ਤੇ ਗੁਰਬਾਣੀ ਵਿਚਾਰ ਨਾਲ ਨਿਹਾਲ ਕਰਨਗੇ | ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਨੂੰ ਸਮੇਂ ਸਿਰ ਪਹੁੰਚਣ ਦੀ ਬੇਨਤੀ ਕੀਤੀ ਗਈ ਅਤੇ ਦੱਸਿਆ ਕਿ ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ |
ਪਿਛਲੀ ਖ਼ਬਰ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਹੋਈ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਨਗਰ ਕੌਂਸਲ ਚੋਣਾਂ ਉਤਸ਼ਾਹ ਨਾਲ ਲੜੇਗਾ- ਰਿਆ, ਮਕਾਰੋਂਪਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।