ਘੁੰਮਣਾਂ ’ਚ ਤਿੰਨ ਰੋਜ਼ਾ ਕ੍ਰਿਸ਼ਨ ਲੀਲ੍ਹਾ ਮੇਲਾ ਸਮਾਪਤ
ਘੁੰਮਣਾਂ, 25 ਨਵੰਬਰ (ਮਹਿੰਦਪਾਲ ਸਿੰਘ)-ਪਿੰਡ ਘੁੰਮਣਾਂ ਭਗਵਾਨ ਕ੍ਰਿਸ਼ਨ ਦੀ ਯਾਦ ’ਚ ਬਦੀ ’ਤੇ ਨੇਕੀ ਦੀ ਜਿੱਤ ਪ੍ਰਤੀਕ ਸਾਲਾਨਾ ਜੋੜ ਮੇਲਾ ਸ੍ਰੀ ਕ੍ਰਿਸ਼ਨ ਲੀਲਾ ਭਵਨ ਟਰੱਸਟ ਵਲੋਂ ਚੇਅਰਮੈਨ ਜੋਗੇਸ਼ ਕੁਮਾਰ ਬਿੱਟੂ ਦੀ ਅਗਵਾਈ ’ਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪ੍ਰਬੰਧਕ ਕਮੇਟੀ ਵਲੋਂ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਇਆ। ਸਮਾਜਿਕ ਕੁਰੀਤੀਆਂ ਵਿਰੁੱਧ ਅਤੇ ਕ੍ਰਿਸ਼ਨ ਭਗਵਾਨ ਦੇ ਜੀਵਨ ਨਾਲ ਸੰਬੰਧਿਤ ਝਾਕੀਆਂ ਕੱਢੀਆਂ ਗਈਆਂ, ਕੰਸ ਦੇ ਪੁਤਲੇ ਨੂੰ ਯੋਗੇਸ਼ ਕੁਮਾਰ ਬਿੱਟੂ ਨੇ ਅਗਨੀ ਦਿਖਾ ਕੇ ਮੇਲਾ ਸਮਾਪਤ ਕੀਤਾ।
ਅਜੀਤ ਡੈਸਕ
26-11-2026