30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

‘ ਮਾਤਾ ਧਰਤਿ ਮਹਤੁ’ ਪੁਸਤਕ ਦਾ ਲੋਕ ਅਰਪਣ ਸਮਾਗਮ ਅੱਜ

ਬੰਗਾ, 29 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਬੰਗਾ ਸ਼ਹਿਰ ਦੇ ਜੰਮਪਲ ਤੇ ਅਮਰੀਕਾ ਵੱਸਦੇ ਸਮਾਜ ਸੇਵੀ ਮੋਹਨ ਸਿੰਘ ਮਾਨ ਵਲੋਂ ਮਿਹਨਤ ਤੇ ਲਗਨ ਨਾਲ ‘ਸ੍ਰੀ ਜਪੁਜੀ ਸਾਹਿਬ’ ਜੀ ਦੀ ਪਾਵਨ ਗੁਰਬਾਣੀ ਦੇ ਆਧਾਰ ‘ਤੇ ਲਿਖੀ ਪੁਸਤਕ ‘ਮਾਤਾ ਧਰਤਿ ਮਹਤੁ’ ਧਰਤੀ, ਹਵਾ ਅਤੇ ਪਾਣੀ ਦੀ ਸੰਭਾਲ ਦਾ ਸੁਨੇਹਾ ਦਿੰਦੀ ਹੈ। ਇਹ ਵਿਚਾਰ ਰੋਟਰੀ ਕਲੱਬ ਬੰਗਾ ਗ੍ਰੀਨ ਦੇ ਕੇਂਦਰੀ ਸੀਨੀਅਰ ਆਗੂ ਦਿਲਬਾਗ ਸਿੰਘ ਬਾਗੀ ਅਤੇ ਕਲੱਬ ਦੇ ਮੌਜੂਦਾ ਪ੍ਰਧਾਨ ਸ਼ਮਿੰਦਰ ਸਿੰਘ ਗਰਚਾ ਨੇ ਸਾਂਝੇ ਤੌਰ ‘ਤੇ ਪ੍ਰਗਟਾਏ।

ਅਜੀਤ ਡੈਸਕ 30-10-2026
ਬੰਗਾ, 29 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਬੰਗਾ ਸ਼ਹਿਰ ਦੇ ਜੰਮਪਲ ਤੇ ਅਮਰੀਕਾ ਵੱਸਦੇ ਸਮਾਜ ਸੇਵੀ ਮੋਹਨ ਸਿੰਘ ਮਾਨ ਵਲੋਂ ਮਿਹਨਤ ਤੇ ਲਗਨ ਨਾਲ ‘ਸ੍ਰੀ ਜਪੁਜੀ ਸਾਹਿਬ’ ਜੀ ਦੀ ਪਾਵਨ ਗੁਰਬਾਣੀ ਦੇ ਆਧਾਰ ‘ਤੇ ਲਿਖੀ ਪੁਸਤਕ ‘ਮਾਤਾ ਧਰਤਿ ਮਹਤੁ’ ਧਰਤੀ, ਹਵਾ ਅਤੇ ਪਾਣੀ ਦੀ ਸੰਭਾਲ ਦਾ ਸੁਨੇਹਾ ਦਿੰਦੀ ਹੈ। ਇਹ ਵਿਚਾਰ ਰੋਟਰੀ ਕਲੱਬ ਬੰਗਾ ਗ੍ਰੀਨ ਦੇ ਕੇਂਦਰੀ ਸੀਨੀਅਰ ਆਗੂ ਦਿਲਬਾਗ ਸਿੰਘ ਬਾਗੀ ਅਤੇ ਕਲੱਬ ਦੇ ਮੌਜੂਦਾ ਪ੍ਰਧਾਨ ਸ਼ਮਿੰਦਰ ਸਿੰਘ ਗਰਚਾ ਨੇ ਸਾਂਝੇ ਤੌਰ ‘ਤੇ ਪ੍ਰਗਟਾਏ। ਉਨ੍ਹਾਂ ਦੱਸਿਆ ਕਿ ਇਸ ਪੁਸਤਕ ਦਾ ਲੋਕ ਅਰਪਣ ਸਮਾਗਮ ਕਲੱਬ ਦੇ ਪ੍ਰਧਾਨ ਸ਼ਮਿੰਦਰ ਸਿੰਘ ਗਰਚਾ ਦੀ ਅਗਵਾਈ ਵਿਚ 30 ਅਕਤੂਬਰ ਨੂੰ ਸਵੇਰੇ 11 ਵਜੇ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਹੋਵੇਗਾ। ਸਮਾਗਮ ਵਿਚ ਸਮਾਜ ਸੇਵੀ ਹਰਦੇਵ ਸਿੰਘ ਕਾਹਮਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਮੈਡਮ ਮੋਨਿਕਾ ਵਾਲੀਆ ਪ੍ਰਧਾਨ ਨਗਰ ਕੌਂਸਲ ਬੰਗਾ, ਜਰਨੈਲ ਸਿੰਘ ਪੱਲੀ-ਝਿੱਕੀ ਸਥਾਨਕ ਕਮੇਟੀ ਸਕੱਤਰ ਸਿੱਖ ਨੈਸ਼ਨਲ ਕਾਲਜ ਬੰਗਾ ਅਤੇ ਕਾਲਜ ਪ੍ਰਿੰਸੀਪਲ ਡਾ. ਇੰਦੂ ਰੱਤੀ ਸਮਾਗਮ ਦੀ ਪ੍ਰਧਾਨਗੀ ਕਰਨਗੇ।
ਪਿਛਲੀ ਖ਼ਬਰ ਬਾਬਾ ਗੁਰਦਿੱਤਾ ਦੀ ਯਾਦ ’ਚ ਸਜਾਏ ਵਿਸ਼ਾਲ ਨਗਰ ਕੀਰਤਨ ਦਾ ਸੰਗਤਾਂ ਵਲੋਂ ਥਾਂ-ਥਾਂ ਭਰਵਾਂ ਸਵਾਗਤ ਅਗਲੀ ਖ਼ਬਰ ਮੇਹਲੀਆਣਾ ’ਚ ਸਾਲਾਨਾ ਜੋੜ ਮੇਲਾ 3 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।