ਹੇੜੀਆਂ ਵਿਖੇ ਸੰਤ ਬਾਪੂ ਇੰਦਰ ਸਿੰਘ ਦੀ ਯਾਦ ਨੂੰ ਸਮਰਪਿਤ ਨਗਰ ਦੀ ਸੁੱਖ ਸ਼ਾਂਤੀ ਲਈ ਬੇੜਾ ਤਾਰਿਆ
ਔੜ/ਝਿੰਗੜਾਂ, 22 ਅਕਤੂਬਰ (ਕੁਲਦੀਪ ਸਿੰਘ ਝਿੰਗੜ)-ਸੰਤ ਬਾਪੂ ਇੰਦਰ ਸਿੰਘ ਧਾਰਮਿਕ ਅਸਥਾਨ ਹੇੜੀਆਂ ਦੀ ਪ੍ਰਬੰਧਕ ਕਮੇਟੀ ਵਲੋਂ ਦੇਸ਼ ਵਿਦੇਸ਼ ਵਿਚ ਵਸਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਸੰਤ ਬਾਪੂ ਇੰਦਰ ਦੀ ਯਾਦ ਨੂੰ ਸਮਰਪਿਤ ਦੇਸ਼ ਵਿਦੇਸ਼ ਵਿਚ ਵਸਦੀਆਂ ਸਮੂਹ ਸੰਗਤਾਂ ਤੇ ਮਾਲ ਜੀਆਂ ਜੰਤ ਦੀ ਸੁੱਖ ਸ਼ਾਂਤੀ ਵਾਸਤੇ ਬੇੜਾ ਤਾਰਿਆ। ਬੇੜਾ ਤਾਰਨ ਤੋਂ ਪਹਿਲਾਂ ਬੈਂਡ ਵਾਜਿਆਂ ਨਾਲ ਪਿੰਡ ਦੀ ਪ੍ਰਕਰਮਾ ਕੀਤੀ ਤੇ ਵੱਖ-ਵੱਖ ਰਸਤਿਆਂ ਵਿਚ ਸੰਗਤਾਂ ਵਲੋਂ ਬੇੜੇ ਦਾ ਭਰਵਾਂ ਸਵਾਗਤ ਕੀਤਾ।
ਅਜੀਤ ਡੈਸਕ
23-10-2026