19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਬੇਕਾਬੂ ਸਕਾਰਪੀਓ ਡਿਵਾਈਡਰ ਨਾਲ ਟਕਰਾ ਕੇ ਪਲਟੀਆਂ ਖਾਂਦੀ ਖਤਾਨਾਂ ਵਿਚ ਜਾ ਡਿੱਗੀ, 3 ਜ਼ਖ਼ਮੀ

ਕਾਠਗੜ੍ਹ, 18 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਰੋਪੜ-ਬਲਾਚੌਰ ਨੈਸ਼ਨਲ ਹਾਈਵੇ ‘ਤੇ ਨੇੜੇ ਪਿੰਡ ਸੁੱਧਾਮਾਜਰਾ ਦੇ ਕੋਲ ਐਕਸੀਡੈਂਟ ਹੋਣ ਦਾ ਸਮਾਚਾਰ ਹੈ। ਐਸ.

ਰੋਪੜ-ਬਲਾਚੌਰ ਨੈਸ਼ਨਲ ਹਾਈਵੇ ’ਤੇ ਪਿੰਡ ਸੁੱਧਾਮਾਜਰਾ ਦੇ ਕੋਲ ਐਕਸੀਡੈਂਟ ਹੋਣ ਨਾਲ ਖਤਾਨਾਂ ਵਿਚ ਜਾ ਡਿੱਗੀ ਸਕਾਰਪੀਓ। ਤਸਵੀਰ : ਕਲੇਰ 19-10-2026
ਕਾਠਗੜ੍ਹ, 18 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਰੋਪੜ-ਬਲਾਚੌਰ ਨੈਸ਼ਨਲ ਹਾਈਵੇ ‘ਤੇ ਨੇੜੇ ਪਿੰਡ ਸੁੱਧਾਮਾਜਰਾ ਦੇ ਕੋਲ ਐਕਸੀਡੈਂਟ ਹੋਣ ਦਾ ਸਮਾਚਾਰ ਹੈ। ਐਸ. ਐਸ. ਐਫ. ਟੀਮ ਦੇ ਇੰਚਾਰਜ ਏ. ਐਸ. ਆਈ. ਕੁਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਹਗੀਰ ਤੋਂ ਸੂਚਨਾ ਮਿਲੀ ਕਿ ਪਿੰਡ ਸੁੱਧਾਮਾਜਰਾ ਦੇ ਨੇੜੇ ਸਾਹਿਬ ਢਾਬੇ ਕੋਲ ਹਾਦਸਾ ਵਾਪਰ ਗਿਆ ਤਾਂ ਉਨ੍ਹਾਂ ਨੇ ਤਰੁੰਤ ਆਪਣੀ ਟੀਮ ਨਾਲ ਮੌਕੇ ‘ਤੇ ਜਾ ਕੇ ਦੇਖਿਆ ਕਿ ਇਕ ਸਕਾਰਪੀਓ ਗੱਡੀ ਜਿਸ ਦਾ ਨੰਬਰ ਪੀ.ਬੀ 71-0014 ਜਿਸ ਨੂੰ ਰਜਿੰਦਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਖਰੜ ਚਲਾ ਰਿਹਾ ਸੀ। ਗੱਡੀ ਵਿਚ 8 ਦੇ ਕਰੀਬ ਰਜਿੰਦਰ ਸਿੰਘ ਦੇ ਪਰਿਵਾਰਕ ਮੈਂਬਰ ਸਵਾਰ ਸਨ। ਇਹ ਗੱਡੀ ਰੋਪੜ ਤੋਂ ਬਲਾਚੌਰ ਸਾਈਡ ਜਾ ਰਹੀ ਸੀ। ਜਦੋਂ ਇਹ ਸੁੱਧਾ ਮਾਜਰਾ ਪਿੰਡ ਦਾ ਅੱਡਾ ਪਾਰ ਕਰਕੇ ਸਾਹਿਬ ਢਾਬੇ ਦੇ ਨੇੜੇ ਪਹੁੰਚੀ ਤਾਂ ਅਚਾਨਕ ਸਤੁੰਨਲ ਵਿਗੜ ਗਿਆ, ਜਿਸ ਨਾਲ ਸਕਾਰਪੀਓ ਡਿਵਾਈਡਰ ਨਾਲ ਟਕਰਾ ਕੇ ਬੇਕਾਬੂ ਹੋ ਪਲਟੀਆਂ ਖਾਂਦੀ ਖਤਾਨਾਂ ਵਿਚ ਜਾ ਡਿੱਗੀ, ਜਿਸ ਨਾਲ ਸਵਾਰ ਰਜਿੰਦਰ ਸਿੰਘ, ਹਰਵਿੰਦਰ ਸਿੰਘ ਤੇ ਰਜਿੰਦਰ ਸਿੰਘ ਦਾ ਬੇਟਾ ਅਨਮੋਲ ਸਿੰਘ ਤਿੰਨੇ ਜ਼ਖ਼ਮੀ ਹੋ ਗਏ ਅਤੇ ਬਾਕੀ 5 ਕਾਰ ਸਵਾਰਾਂ ਦੇ ਮਾਮੂਲੀ ਸੱਟਾ ਵੱਜੀਆਂ, ਜਿਨ੍ਹਾਂ ਨੂੰ ਰਜਿੰਦਰ ਸਿੰਘ ਦੇ ਰਿਸ਼ਤੇਦਾਰਾਂ ਦੀ ਦੂਸਰੀ ਕਾਰ ਵਿਚ ਇਲਾਜ ਲਈ ਭੇਜ ਦਿੱਤਾ, ਹਾਦਸਾ ਬੜਾ ਹੀ ਭਿਆਨਕ ਸੀ। ਹਾਦਸੇ ਵਿਚ ਗੱਡੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਤੇ ਜਾਨੀ ਨੁਕਸਾਨ ਦਾ ਬਚਾਅ ਹੋ ਗਿਆ।
ਪਿਛਲੀ ਖ਼ਬਰ ਨਾਜਾਇਜ਼ ਮਾਈਨਿੰਗ ਦੀ ਨਿਸ਼ਾਨਦੇਹੀ ਡਰੋਨ ਸਰਵੇਖਣ ਰਾਹੀਂ ਕਰਵਾ ਕੇ ਸੰਬੰਧਿਤ ਅਪਰਾਧੀਆਂ ਵਿਰੁੱਧ ਕੀਤੀ ਜਾਵੇ ਸਖ਼ਤ ਕਾਰਵਾਈ-ਮ... ਅਗਲੀ ਖ਼ਬਰ ਸੁੱਜੋ ਵਿਖੇ ਨਾਭ ਕੰਵਲ ਰਾਜਾ ਸਾਹਿਬ ਦੀ ਯਾਦ ’ਚ ਜੋੜ ਮੇਲਾ 21 ਤੋਂ-ਪ੍ਰਧਾਨ ਬਲਵੀਰ ਸਿੰਘ, ਤਰਨਜੀਤ ਸਿੰਘ ਵਾਈਸ ਪ੍ਰਧਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।