ਲਾਇਬ੍ਰੇਰੀਆਂ ਗਿਆਨ ਦਾ ਭੰਡਾਰ ਤੇ ਰੌਸ਼ਨੀਆਂ ਦਾ ਸਿਰਨਾਵਾਂ ਹੁੰਦੀਆਂ ਹਨ-ਰਵਿੰਦਰ ਕੁਮਾਰ
ਜਾਡਲਾ, 16 ਅਕਤੂਬਰ (ਹਰਕੰਵਲ ਸਿੰਘ ਕੌਲਗੜ੍ਹ)-ਸਰਕਾਰੀ ਹਾਈ ਸਕੂਲ ਕੌਲਗੜ੍ਹ ਵਿਚ ਕਿਤਾਬਾਂ ਦਾ ਲੰਗਰ ਪ੍ਰਾਜੈਕਟ ਤਹਿਤ ਵੱਖ-ਵੱਖ ਲੇਖਕਾਂ ਦੀਆਂ ਪੁਸਤਕਾਂ ਸਕੂਲ ਦੀ ਲਾਇਬ੍ਰੇਰੀ ਨੂੰ ਭੇਟ ਕੀਤੀਆਂ ਗਈਆਂ। ਇਸ ਮੌਕੇ ਸਕੂਲ ਦੇ ਇੰਚਾਰਜ ਸਾਇੰਸ ਮਾਸਟਰ ਰਵਿੰਦਰ ਕੁਮਾਰ ਨੇ ਕਿਹਾ ਕਿ ਲਾਇਬ੍ਰੇਰੀਆਂ ਗਿਆਨ ਦਾ ਭੰਡਾਰ ਤੇ ਰੌਸ਼ਨੀਆਂ ਦਾ ਸਿਰਨਾਵਾਂ ਹੁੰਦੀਆਂ ਹਨ।
‘
‘ਕਿਤਾਬਾਂ ਦਾ ਲੰਗਰ’ ਪ੍ਰਾਜੈਕਟ ਤਹਿਤ ਇਕ ਲੱਖ ਰੁਪਏ ਤੋਂ ਵੱਧ ਮੁੱਲ ਦੀਆਂ ਪੁਸਤਕਾਂ ਵੰਡੀਆਂ-ਸ਼ੇਤਰਾ
17-10-2026
ਜਾਡਲਾ, 16 ਅਕਤੂਬਰ (ਹਰਕੰਵਲ ਸਿੰਘ ਕੌਲਗੜ੍ਹ)-ਸਰਕਾਰੀ ਹਾਈ ਸਕੂਲ ਕੌਲਗੜ੍ਹ ਵਿਚ ਕਿਤਾਬਾਂ ਦਾ ਲੰਗਰ ਪ੍ਰਾਜੈਕਟ ਤਹਿਤ ਵੱਖ-ਵੱਖ ਲੇਖਕਾਂ ਦੀਆਂ ਪੁਸਤਕਾਂ ਸਕੂਲ ਦੀ ਲਾਇਬ੍ਰੇਰੀ ਨੂੰ ਭੇਟ ਕੀਤੀਆਂ ਗਈਆਂ। ਇਸ ਮੌਕੇ ਸਕੂਲ ਦੇ ਇੰਚਾਰਜ ਸਾਇੰਸ ਮਾਸਟਰ ਰਵਿੰਦਰ ਕੁਮਾਰ ਨੇ ਕਿਹਾ ਕਿ ਲਾਇਬ੍ਰੇਰੀਆਂ ਗਿਆਨ ਦਾ ਭੰਡਾਰ ਤੇ ਰੌਸ਼ਨੀਆਂ ਦਾ ਸਿਰਨਾਵਾਂ ਹੁੰਦੀਆਂ ਹਨ। ਪੁਸਤਕਾਂ ਬੱਚਿਆਂ ਦੀ ਸੋਚ ਨੂੰ ਵਿਸ਼ਾਲ ਕਰਦੀਆਂ, ਉਨ੍ਹਾਂ ਵਿਚ ਸਿਰਜਣਾਤਮਕਤਾ ਪੈਦਾ ਕਰਦੀਆਂ ਅਤੇ ਜੀਵਨ ਦੀਆਂ ਕਦਰਾਂ-ਕੀਮਤਾਂ ਨਾਲ ਜੋੜਦੀਆਂ ਹਨ। ਉਨ੍ਹਾਂ ਕਿਹਾ ਕਿ ਜਸਵੰਤ ਸਿੰਘ ਕੰਵਲ ਤੇ ਗੁਰਬਖ਼ਸ਼ ਸਿੰਘ ਪ੍ਰੀਤਲੜੀ ਵਰਗੇ ਲੇਖਕਾਂ ਦੀਆਂ ਰਚਨਾਵਾਂ ਨੇ ਅਨੇਕਾਂ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ। ਲੇਖਕ ਆਪਣੇ ਤਜਰਬਿਆਂ, ਸਮਾਜਿਕ ਸਰੋਕਾਰਾਂ ਤੇ ਵਿਚਾਰਾਂ ਦਾ ਨਿਚੋੜ ਪੁਸਤਕਾਂ ਰਾਹੀਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਂਦੇ ਹਨ। ਇਸ ਮੌਕੇ ਦੀਦਾਰ ਸਿੰਘ ਸ਼ੇਤਰਾ ਕੌਲਗੜ੍ਹ, ਨਵਾਂਸ਼ਹਿਰ ਵਾਲ਼ਿਆਂ ਨੇ ਦੱਸਿਆ ਕਿ ‘ਕਿਤਾਬਾਂ ਦਾ ਲੰਗਰ’ ਪ੍ਰਾਜੈਕਟ ਤਹਿਤ ਹੁਣ ਤੱਕ ਇਕ ਲੱਖ ਰੁਪਏ ਤੋਂ ਵੱਧ ਮੁੱਲ ਦੀਆਂ ਪੁਸਤਕਾਂ ਵੰਡੀਆਂ ਜਾ ਚੁੱਕੀਆਂ ਹਨ। ਸਾਹਿਤ ਸੰਜੀਵਨੀ ਤੇ ਜਸਵੰਤ ਸਿੰਘ ਕੰਵਲ ਦੇ ਸ਼ਾਹਕਾਰ ਨਾਵਲਾਂ ਸਮੇਤ ਵੱਖ-ਵੱਖ ਲੇਖਕਾਂ ਦੀਆਂ ਕਿਤਾਬਾਂ ਸਕੂਲਾਂ ਦੀਆਂ ਲਾਇਬ੍ਰੇਰੀਆਂ ਤੇ ਪਾਠਕਾਂ ਨੂੰ ਭੇਟ ਕੀਤੀਆਂ ਗਈਆਂ ਹਨ। ਸ਼ੇਤਰਾ ਨੇ ਕਿਹਾ ਕਿ ਸੱਤਰਵਿਆਂ ਦੀ ਤਰ੍ਹਾਂ ਪੁਸਤਕਾਂ ਪੜ੍ਹਨ ਦਾ ਸੱਭਿਆਚਾਰ ਪੈਦਾ ਕਰਨ ਦਾ ਯਤਨ ਕੀਤਾ ਗਿਆ ਹੈ। ਸਾਹਿਤ ਹਰਾਸੇ ਮਨੁੱਖ ਅੰਦਰ ਮੁੜ ਜੀਊਣ ਦਾ ਤਾਂਘ ਪੈਦਾ ਕਰਦਾ ਹਰ ਅਣ ਹੋਣੀਆਂ ਨਾਲ ਜਾ ਭਿੜਨ ਦਾ ਬੱਲ ਬਖਸ਼ਦਾ ਉਸ ਅੰਦਰ ਮਜ਼ਬੂਤ ਇੱਛਾ ਸ਼ਕਤੀ ਪੈਦਾ ਕਰਦਾ ਹੈ। ਉਨ੍ਹਾਂ ਨੇ ਸ. ਹਰਦੇਵ ਸਿੰਘ ਕਾਹਮਾ, ਬਰਜਿੰਦਰ ਸਿੰਘ ਹੁਸੈਨਪੁਰ, ਜਸਵੰਤ ਸਿੰਘ ਵਰਿਆਮ, ਡਾ . ਜੇ. ਬੀ. ਗੋਇਲ ਤੇ ਸਿਡਨੀ ਵਾਸੀ ਮਨਮੋਹਨ ਸਿੰਘ ਖੇਲਾ ਦਾ ਇਸ ਪ੍ਰਾਜੈਕਟ ਲਈ ਦਿੱਤੇ ਜਾ ਰਹੇ ਵਿਸ਼ੇਸ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਸਕੂਲ ਸਟਾਫ਼ ਵਿਚ ਬਲਦੇਵ ਰਾਜ ਕਿਰਨ ਕੁਮਾਰ ਸਤੀਸ਼ ਕੁਮਾਰ ਰਾਜੂ ਸੈਣੀ ਸੁਖਵਿੰਦਰ ਸਿੰਘ ਕਲਰਕ, ਪਰਮਜੀਤ ਕੌਰ, ਪ੍ਰਭਾਤ ਕਿਰਨ, ਰੁਪਿੰਦਰ ਕੌਰ, ਮਨਦੀਪ ਕੌਰ, ਰੇਨੂੰ ਸ਼ਰਮਾ, ਅੰਜੂ ਰਾਣੀ ਹਾਜ਼ਰ ਸਨ।