16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਕਾਠਗੜ੍ਹ ਵਿਚ ਰੋਸ ਮਾਰਚ

ਕਾਠਗੜ੍ਹ, 15 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਮਾਨਸਾ ਦੇ ਸਮਾਜ ਸੇਵੀ ਪਰਮਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ਵਿਚ ਕਾਠਗੜ੍ਹ ਵਿਖੇ ਰੋਸ ਮਾਰਚ ਕੱਢਿਆ ਅਤੇ ਸ਼ਹਿਰ ਦੇ ਮੇਨ ਚੌਕ ਵਿਚ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਸਤੀਫੇ ਦੀ ਮੰਗ ਕੀਤੀ ਗਈ। ਸੀ.

ਅਜੀਤ ਡੈਸਕ 16-10-2026
ਕਾਠਗੜ੍ਹ, 15 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਮਾਨਸਾ ਦੇ ਸਮਾਜ ਸੇਵੀ ਪਰਮਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ਵਿਚ ਕਾਠਗੜ੍ਹ ਵਿਖੇ ਰੋਸ ਮਾਰਚ ਕੱਢਿਆ ਅਤੇ ਸ਼ਹਿਰ ਦੇ ਮੇਨ ਚੌਕ ਵਿਚ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਸਤੀਫੇ ਦੀ ਮੰਗ ਕੀਤੀ ਗਈ। ਸੀ. ਪੀ. ਆਈ. ਐਮ. ਐਲ . ( ਐਨ. ਡੀ.) ਤੇ ਇਫਟੂ ਵਲੋਂ ਸਾਂਝੇ ਤੌਰ ‘ਤੇ ਕੀਤੇ ਰੋਸ ਪ੍ਰਦਰਸ਼ਨ ਦੌਰਾਨ ਸੀ. ਪੀ. ਆਈ. ਐਮ. ਐਲ. ਦੇ ਜ਼ਿਲ੍ਹਾ ਆਗੂ ਅਵਤਾਰ ਸਿੰਘ ਤਾਰੀ ਤੇ ਇਫਟੂ ਦੇ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਰੱਕੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਨਸਾ ਦਾ ਪਰਮਿੰਦਰ ਝੋਟਾ ਸਮਾਜ ਸੇਵੀ ਜੋ ਲਗਾਤਾਰ ਨਸ਼ਾ ਸਮਗਲਰਾਂ ਖ਼ਿਲਾਫ਼ ਆਵਾਜ਼ ਬੁਲੰਦ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਪਰਮਿੰਦਰ ਝੋਟਾ ਨੇ ਕਈ ਵਾਰ ਵੀਡੀਓ ਬਣਾ ਕੇ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਪੋਲ ਖੋਲ੍ਹੀ ਅਤੇ ਪੰਜਾਬ ਪੁਲਿਸ ਨੂੰ ਸੁਚੇਤ ਕੀਤਾ ਕਿ ਸ਼ਹਿਰ ਵਿਚ ਸਮਗਲਰਾਂ ਦਾ ਬੋਲਬਾਲਾ ਹੈ, ਪਰ ਸਰਕਾਰ ਦੇ ਕੰਨ ‘ਤੇ ਜੂੰ ਤੱਕ ਨਹੀਂ ਸਰਕੀ। ਆਖਿਰ ਇਕ ਸਮਗਲਰ ਵਲੋਂ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਆਗੂਆਂ ਨੇ ਮੰਗ ਕੀਤੀ ਕਿ ਪਰਮਿੰਦਰ ਝੋਟਾ ਦੇ ਕਾਤਲਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ। ਨਸ਼ਿਆਂ ਦਾ ਢੋਂਗ ਬੰਦ ਕੀਤਾ ਜਾਵੇ, ਮੁੱਖ ਮੰਤਰੀ ਭਗਵੰਤ ਮਾਨ ਅਸਤੀਫਾ ਦੇਣ ਤੇ ਮਾਨਸਾ ਦੇ ਐਸ. ਐਸ. ਪੀ. ਨੂੰ ਬਰਖਾਸਤ ਕੀਤਾ ਜਾਵੇ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਦੇ ਤਹਿਸੀਲ ਪ੍ਰਧਾਨ ਅਸ਼ੋਕ ਕਲਾਰ, ਮਿਸਤਰੀ ਮਜ਼ਦੂਰ ਯੂਨੀਅਨ ਦੇ ਪਰਮਾਲ ਸਿੰਘ, ਜਸਪਾਲ ਬਾਗੋਵਾਲ, ਨਿਰਮਲ ਸਿੰਘ ਜੰਡੀ, ਬੂਟਾ ਰਾਮ, ਪਰਸ਼ੋਤਮ ਮਹਿੰਦੀਪੁਰ, ਜਗੀਰ ਚੰਦ ਰੱਕੜ, ਅਵਤਾਰ ਰਾਮ ਟੌਂਸਾ, ਸੁਲੱਖਣ ਸਿੰਘ ਨੀਲੇਵਾੜਾ, ਦੇਸ ਰਾਜ ਬਾਗੋਵਾਲ, ਨਰਿੰਦਰ ਸਿੰਘ ਬਾਗੋਵਾਲ, ਭਜਨ ਸਿੰਘ ਅਟਾਲ ਮਜ਼ਾਰਾ ਸਮੇਤ ਵੱਡੀ ਗਿਣਤੀ ਵਿਚ ਮਜ਼ਦੂਰ ਤੇ ਇਨਸਾਫ ਪਸੰਦ ਲੋਕ ਹਾਜ਼ਰ ਸਨ।
ਪਿਛਲੀ ਖ਼ਬਰ ਅਕਾਲੀ ਦਲ ਬਾਦਲ ਦੇ ਬੰਗਾ ਤੋਂ ਨਵ ਨਿਯੁਕਤ ਹਲਕਾ ਇੰਚਾਰਜ ਬਿੱਟੂ ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ਹੋਏ ਨਤਮਸਤਕ ਅਗਲੀ ਖ਼ਬਰ ਸਮੁੰਦੜਾ ਤੇ ਅੱਡਾ ਚੱਕ ਫੁੱਲੂ ਦੇ ਬਾਜ਼ਾਰ ਰਹੇ ਪੂਰੀ ਤਰ੍ਹਾਂ ਬੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।