15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਕੇ.ਸੀ. ਔਸ਼ਧੀ ਵਾਟਿਕਾ ਦੀ ਸ਼ੁਰੂਆਤ

ਨਵਾਂਸ਼ਹਿਰ, 14 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਕਰਿਆਮ ਰੋਡ ਸਥਿਤ ਕੇ. ਸੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਕੇ.

ਕੇ.ਸੀ ਔਸ਼ਧੀ ਵਾਟਿਕਾ ’ਚ ਬੂਟੇ ਲਗਾਉਂਦੇ ਹੋਏ ਵਾਈਸ ਚੇਅਰਮੈਨ ਹਿਤੇਸ਼ ਗਾਂਧੀ ਅਤੇ ਫਾਰਮੇਸੀ ਕਾਲਜ ਦਾ ਹੋਰ ਸਟਾਫ। 15-10-2026
ਨਵਾਂਸ਼ਹਿਰ, 14 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਕਰਿਆਮ ਰੋਡ ਸਥਿਤ ਕੇ.ਸੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਕੇ.ਸੀ ਕਾਲਜ ਆਫ਼ ਫਾਰਮੇਸੀ ’ਚ ਸਥਾਪਤ ਕੀਤੀ ਗਈ ਕੇ.ਸੀ ਔਸ਼ਧੀ ਵਾਟਿਕਾ ਦਾ ਉਦਘਾਟਨ ਕੇ.ਸੀ ਗਰੁੱਪ ਦੇ ਵਾਈਸ ਚੇਅਰਮੈਨ ਹਿਤੇਸ਼ ਗਾਂਧੀ ਅਤੇ ਕੈਂਪਸ ਡਾਇਰੈਕਟਰ ਡਾ. ਅੰਕੁਰ ਜੌਹਰੀ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਇਸ ਨਾਲ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਕੁਦਰਤ ਨਾਲ ਜੁੜ ਕੇ ਸਿੱਖਣ ਦਾ ਮੌਕਾ ਮਿਲੇਗਾ ਅਤੇ ਔਸ਼ਧੀ ਬੂਟਿਆਂ ਦੀ ਮਹੱਤਤਾ ਪ੍ਰਤੀ ਜਾਗਰੂਕਤਾ ਵੀ ਵਧੇਗੀ। ਪ੍ਰੋਗਰਾਮ ਕੋਆਰਡੀਨੇਟਰ ਮੁਕੇਸ਼ ਸ਼ਰਮਾ ਅਤੇ ਸਹਾਇਕ ਕੋਆਰਡੀਨੇਟਰ ਗੁਲਸ਼ਨ ਕੁਮਾਰ ਨੇ ਦੱਸਿਆ ਕਿ ਔਸ਼ਧੀ ਵਾਟਿਕਾ ’ਚ ਵੱਖੋ-ਵੱਖ ਕਿਸਮਾਂ ਦੇ ਔਸ਼ਧੀ ਬੂਟੇ ਲਗਾ ਕੇ ਹਰਿਆਲੀ ਅਤੇ ਵਾਤਾਵਰਣ ਦੀ ਸੰਭਾਲ ਲਈ ਰਵਾਇਤੀ ਔਸ਼ਧੀ ਗਿਆਨ ਦਾ ਸੁਨੇਹਾ ਦਿੱਤਾ ਗਿਆ ਹੈ। ਵਾਟਿਕਾ ’ਚ ਨਿੰਮ, ਤੁਲਸੀ, ਅਰਜੁਨ, ਅਸ਼ਵਗੰਧਾ, ਕੁਆਰ, ਔਲਾ, ਬ੍ਰਹਮੀ, ਹਲਦੀ, ਲੈਮਨ ਗ੍ਰਾਸ ਅਤੇ ਨਿੰਬੂ ਸਮੇਤ ਕਈ ਕਿਸਮਾਂ ਦੇ ਬੂਟੇ ਲਗਾਏ ਹਨ। ਇਨ੍ਹਾਂ ਰਾਹੀਂ ਫਾਰਮੇਸੀ ਦੇ ਵਿਦਿਆਰਥੀ ਔਸ਼ਧੀ ਬੂਟੇ ਦੀ ਪਛਾਣ ਅਤੇ ਉਨ੍ਹਾਂ ਦੇ ਗੁਣਾਂ, ਉਹਨਾਂ ਨਾਲ ਤਿਆਰ ਹੋਣ ਦੀ ਦਵਾਈ ਅਤੇ ਮਹੱਤਤਾ ਬਾਰੇ ਜਾਣਕਾਰੀ ਹਾਸਲ ਕਰ ਸਕੇਗਾ। ਵਾਈਸ ਚੇਅਰਮੈਨ ਹਿਤੇਸ਼ ਗਾਂਧੀ ਨੇ ਕਿਹਾ ਕਿ ਕੇ.ਸੀ ਔਸ਼ਧੀ ਵਾਟਿਕਾ ਸਿਰਫ਼ ਬੂਟੇ ਲਗਾਉਣ ਤੱਕ ਸੀਮਿਤ ਨਹੀਂ ਹੈ, ਸਗੋਂ ਇਹ ਕੁਦਰਤੀ ਸਿੱਖਿਆ ਅਤੇ ਸਿਹਤ ਜਾਗਰੂਕਤਾ ਨੂੰ ਜੋੜਨ ਵਾਲਾ ਇੱਕ ਸਿੱਖਿਆ ਕੇਂਦਰ ਹੈ। ਕੈਂਪਸ ਡਾਇਰੈਕਟਰ ਡਾ. ਅੰਕੁਰ ਜੌਹਰੀ ਨੇ ਕਿਹਾ ਕਿ ਸਿੱਖਿਆ ਸੰਸਥਾਵਾਂ ’ਚ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਨੂੰ ਕਲਾਸਰੂਮ ਤੋਂ ਬਾਹਰ ਵਿਹਾਰਕ ਤਜਰਬਾ ਪ੍ਰਦਾਨ ਕਰਦੀਆਂ ਹਨ। ਫਾਰਮੇਸੀ ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਸਿੰਘ ਸੇਠੀ ਨੇ ਕਿਹਾ ਕਿ ਕੇ.ਸੀ ਔਸ਼ਧੀ ਵਾਟਿਕਾ ਵਿਦਿਆਰਥੀਆਂ ਲਈ ਇੱਕ ਲਾਭਦਾਇਕ ਸਿੱਖਿਆ ਸਰੋਤ ਸਾਬਤ ਹੋਵੇਗੀ। ਮੌਕੇ ’ਤੇ ਅਕਾਦਮਿਕ ਡਾਇਰੈਕਟਰ ਅਤੇ ਆਈ.ਕਿਊ.ਏ.ਸੀ ਦੇ ਪ੍ਰੋ. ਡਾ. ਅਮਰ ਕੁਮਾਰ ਮਿਸ਼ਰਾ, ਐਡਮਿਸ਼ਨ ਸੈੱਲ ਦੇ ਡਾਇਰੈਕਟਰ ਡਾ. ਵਿਕਾਸ ਕੁਮਾਰ, ਪੌਲੀਟੈਕਨਿਕ ਕਾਲਜ ਦੇ ਮੁਖੀ ਇੰਜ. ਜਫ਼ਤਾਰ ਅਹਿਮਦ, ਫਾਰਮੇਸੀ ਵਿਭਾਗ ਦੀ ਮੁਖੀ ਅਮਨਜੋਤ ਕੌਰ ਤੋਂ ਇਲਾਵਾ ਸ਼ਿਖਾ, ਮਨਪ੍ਰੀਤ, ਨਵਜੋਤ, ਅਮਨਦੀਪ ਕਲੇਰ, ਸਰੋਜ ਦੇਵੀ, ਤਵਲੀਨ ਕੌਰ, ਇੰਦਰਪ੍ਰੀਤ, ਸੰਦੀਪ ਸਿੰਘ, ਰਿੰਪਾ, ਜਸਪ੍ਰੀਤ ਕੌਰ, ਪੱਲਵੀ ਰਾਣਾ ਅਤੇ ਅਨਿਰਬਾਨ ਹਾਜ਼ਰ ਰਹੇ।
ਪਿਛਲੀ ਖ਼ਬਰ ਸਰਪੰਚਾਂ-ਪੰਚਾਂ ਨੂੰ ਪਰਾਲੀ ਪ੍ਰਬੰਧਨ ਸੰਬੰਧੀ ਜਾਗਰੂਕ ਕਰਨ ਲਈ ਲਗਾਇਆ ਗਿਆ ਕੈਂਪ ਅਗਲੀ ਖ਼ਬਰ ਪਰਮਜੀਤ ਸਿੰਘ ਪੰਮਾ ਵਲੋਂ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੀ ਸਖ਼ਤ ਸ਼ਬਦਾਂ ’ਚ ਨਿੰਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।