11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਕੋ-ਜਨਰੇਸ਼ਨ ਪਲਾਂਟ ਦਾ ਬਿਜਲੀ ਕੁਨੈਕਸ਼ਨ ਬਹਾਲ ਕਰਵਾਉਣ ਲਈ ਖੰਡ ਮਿੱਲ ਅੱਗੇ ਕਿਸਾਨ ਜਥੇਬੰਦੀਆਂ ਵਲੋਂ ਰੋਸ ਪ੍ਰਦਰਸ਼ਨ

ਨਵਾਂਸ਼ਹਿਰ, 10 ਅਕਤੂਬਰ (ਦੀਦਾਰ ਸਿੰਘ ਸ਼ੇਤਰਾ)-ਨਵਾਂਸ਼ਹਿਰ ਸਹਿਕਾਰੀ ਖੰਡ ਮਿੱਲ ਦੇ ਕੋ-ਜਨਰੇਸ਼ਨ ਪਲਾਂਟ ਦਾ 66 ਕੇ. ਵੀ.

ਨਵਾਂਸ਼ਹਿਰ ਵਿਖੇ ਕਿਸਾਨ ਰੋਸ ਪ੍ਰਦਰਸ਼ਨ ਕਰਨ ਸਮੇਂ। ਤਸਵੀਰ : ਦੀਦਾਰ ਸਿੰਘ ਸ਼ੇਤਰਾ 11-10-2026
ਨਵਾਂਸ਼ਹਿਰ, 10 ਅਕਤੂਬਰ (ਦੀਦਾਰ ਸਿੰਘ ਸ਼ੇਤਰਾ)-ਨਵਾਂਸ਼ਹਿਰ ਸਹਿਕਾਰੀ ਖੰਡ ਮਿੱਲ ਦੇ ਕੋ-ਜਨਰੇਸ਼ਨ ਪਲਾਂਟ ਦਾ 66 ਕੇ. ਵੀ. ਬਿਜਲੀ ਕੁਨੈਕਸ਼ਨ ਤੁਰੰਤ ਬਹਾਲ ਕਰਵਾਉਣ ਦੀ ਮੰਗ ਨੂੰ ਲੈ ਕੇ ਕਿਰਤੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਕੁੱਲ ਹਿੰਦ ਕਿਸਾਨ ਸਭਾ, ਟੈਂਪੂ ਯੂਨੀਅਨ, ਦੋਆਬਾ ਕਿਸਾਨ ਯੂਨੀਅਨ, ਮਿੱਲ ਦੇ ਬੋਰਡ ਆਫ਼ ਡਾਇਰੈਕਟਰ, ਮਿੱਲ ਦੇ ਕਰਮਚਾਰੀਆਂ ਤੇ ਜ਼ਮੀਨ ਮਾਲਕਾਂ ਵਲੋਂ ਧਰਨਾ ਦਿੱਤਾ। ਧਰਨਾਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਬਿਜਲੀ ਕੁਨੈਕਸ਼ਨ ਬਹਾਲ ਕਰਨ ਵਿਚ ਦੇਰੀ ਕੀਤੀ ਗਈ ਤਾਂ ਇਸ ਦਾ ਸਿੱਧਾ ਅਸਰ ਮਿੱਲ ਦੀ ਗੰਨਾ ਪਿੜਾਈ ਸਮਰੱਥਾ ਤੇ ਇਲਾਕੇ ਦੇ ਲਗਪਗ 3000 ਤੋਂ ਵੱਖ ਕਿਸਾਨ ਪਰਿਵਾਰਾਂ ਦੀ ਆਰਥਿਕਤਾ ਪ੍ਰਭਾਵਿਤ ਹੋ ਸਕਦੀ ਹੈ। ਨਵਾਂਸ਼ਹਿਰ ਸਹਿਕਾਰੀ ਖੰਡ ਮਿੱਲਜ਼ ਲਿਮਟਿਡ ਵਿਚ ਸਥਾਪਤ ਕੋ-ਜਨਰੇਸ਼ਨ ਪਲਾਂਟ ਪਹਿਲਾਂ ਮੈਸਰਜ਼ ਸ਼ਰਧਾ ਇੰਡਸਟਰੀਜ਼ ਨਵੀਂ ਦਿੱਲੀ ਵਲੋਂ ਚਲਾਇਆ ਜਾ ਰਿਹਾ ਸੀ। ਪਹਿਲੀ ਸਤੰਬਰ 2025 ਤੋਂ ਇਹ ਪਲਾਂਟ ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਨੇ ਆਪਣੇ ਅਧੀਨ ਲੈ ਕੇ ਚਲਾਉਣਾ ਸ਼ੁਰੂ ਕਰ ਦਿੱਤਾ ਸੀ। ਜਦੋਂ ਇਹ ਪਲਾਂਟ ਪ੍ਰਾਈਵੇਟ ਕੰਪਨੀ ਦੇ ਅਧੀਨ ਸੀ, ਉਸ ਸਮੇਂ ਬਿਜਲੀ ਵਿਭਾਗ ਵਲੋਂ ਕੰਪਨੀ ਨੂੰ ਸਾਲਾਨਾ 12 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾਂਦੀ ਸੀ ਅਤੇ ਉਨ੍ਹਾਂ ਅਨੁਸਾਰ ਕੰਪਨੀ ਵੱਲ ਕੋਈ ਬਕਾਇਆ ਨਹੀਂ ਸੀ ਪਰ ਹੁਣ ਬਿਜਲੀ ਵਿਭਾਗ ਵਲੋਂ 8.77 ਕਰੋੜ ਰੁਪਏ ਦੀ ਰਕਮ ਸੰਬੰਧੀ ਇੰਡੈਮਨਿਟੀ ਬਾਂਡ (ਨੁਕਸਾਨ ਦੀ ਭਰਪਾਈ ਦੀ ਗਾਰੰਟੀ) ਮਿੱਲ ਤੋਂ ਮੰਗਿਆ ਜਾ ਰਿਹਾ ਹੈ। ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਮਿੱਲ ’ਤੇ ਅਜਿਹਾ ਵਿੱਤੀ ਬੋਝ ਪਾਉਣ ਦੀ ਬਜਾਏ ਬਿਜਲੀ ਕੁਨੈਕਸ਼ਨ ਬਹਾਲ ਕਰਨ ਲਈ ਤੁਰੰਤ ਕਾਰਵਾਈ ਕੀਤੀ ਜਾਵੇ। ਕਿਸਾਨ ਆਗੂਆਂ ਨੇ ਕਿਹਾ ਕਿ ਨਵਾਂਸ਼ਹਿਰ ਸਹਿਕਾਰੀ ਖੰਡ ਮਿੱਲ ਜ਼ਿਲ੍ਹੇ ਦਾ ਇਕ ਅਹਿਮ ਸਹਿਕਾਰੀ ਅਦਾਰਾ ਹੈ, ਜਿਸ ਨਾਲ ਹਜ਼ਾਰਾਂ ਕਿਸਾਨਾਂ ਦੀ ਰੋਜ਼ੀ-ਰੋਟੀ ਜੁੜੀ ਹੋਈ ਹੈ। ਅਜਿਹੇ ਵਿਚ ਕੋ-ਜਨਰੇਸ਼ਨ ਪਲਾਂਟ ਦਾ ਬਿਜਲੀ ਕੁਨੈਕਸ਼ਨ ਬਹਾਲ ਨਾ ਹੋਣ ਕਾਰਨ ਮਿੱਲ ਦੀ ਕਾਰਗੁਜ਼ਾਰੀ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ। ਕਿਸਾਨ ਆਗੂਆਂ ਅਨੁਸਾਰ ਜੇਕਰ 66 ਕੇ. ਵੀ. ਕੋ-ਜਨਰੇਸ਼ਨ ਪਲਾਂਟ ਦਾ ਬਿਜਲੀ ਕੁਨੈਕਸ਼ਨ, ਜਿਸ ਰਾਹੀਂ ਬਿਜਲੀ ਦੀ ਖ਼ਰੀਦ ਤੇ ਵਿਕਰੀ (ਇੰਪੋਰਟ ਅਤੇ ਐਕਸਪੋਰਟ) ਹੁੰਦੀ ਹੈ, ਤੁਰੰਤ ਬਹਾਲ ਨਾ ਕੀਤਾ ਗਿਆ ਤਾਂ ਮਿੱਲ ਆਪਣੀ ਨਿਰਧਾਰਤ ਮਾਤਰਾ ਦੇ ਮੁਕਾਬਲੇ ਸਿਰਫ਼ 50 ਤੋਂ 60 ਫ਼ੀਸਦੀ ਗੰਨੇ ਦੀ ਹੀ ਪਿੜਾਈ ਕਰ ਸਕੇਗੀ। ਕਿਸਾਨ ਜਥੇਬੰਦੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸੰਬੰਧਤ ਬਿਜਲੀ ਵਿਭਾਗ ਨੂੰ ਤੁਰੰਤ ਬਿਜਲੀ ਕੁਨੈਕਸ਼ਨ ਬਹਾਲ ਕਰਨ ਦੇ ਨਿਰਦੇਸ਼ ਦਿੱਤੇ ਜਾਣ। ਇਸ ਮੌਕੇ ਅਮਰਜੀਤ ਸਿੰਘ ਕਰਨਾਣਾ, ਰਘੂ ਸ਼ਰਮਾ, ਬਲਜੀਤ ਸਿੰਘ ਪ੍ਰਧਾਨ ਸ਼ੂਗਰ ਮਿੱਲ ਵਰਕਰ ਯੂਨੀਅਨ, ਰੁਪਿੰਦਰ ਸਿੰਘ ਮੀਤ ਪ੍ਰਧਾਨ ਫੈਡਰੇਸ਼ਨ ਪੰਜਾਬ, ਰਾਮ ਸ਼ਰਨ, ਇੰਦਰਜੀਤ ਸਿੰਘ, ਸਤਨਾਮ ਸਿੰਘ (ਸਾਰੇ ਗੰਨਾ ਸਰਵੇਅਰ) ਬਹਾਦਰ ਸਿੰਘ ਕੌਲਗੜ੍ਹ, ਹਰਦੀਪ ਸਿੰਘ ਮੁੱਗੋਵਾਲ, ਚਰਨਜੀਤ ਸਿੰਘ, ਮਹਿੰਦਰ ਸਿੰਘ ਰਾਏ, ਜਗਤਾਰ ਸਿੰਘ, ਬੀਬੀ ਸੁਰਿੰਦਰ ਕੌਰ (ਸਾਰੇ ਡਾਇਰੈਕਟਰ ਸ਼ੂਗਰ ਮਿੱਲ) ਦਲਜੀਤ ਸਿੰਘ ਸਾਧਪੁਰ, ਅਵਤਾਰ ਸਿੰਘ ਸਾਹਦੜਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਚਰਨਜੀਤ ਸਿੰਘ ਕੁੱਲ ਹਿੰਦ ਕਿਸਾਨ ਸਭਾ, ਕਾਮਰੇਡ ਭੁਪਿੰਦਰ ਸਿੰਘ ਕੌਲਗੜ੍ਹ, ਸੁਰਿੰਦਰ ਸਿੰਘ ਬੈਂਸ ਕਿਰਤੀ ਕਿਸਾਨ ਯੂਨੀਅਨ, ਕਮਲਜੀਤ ਰਾਣਾ ਪ੍ਰਧਾਨ ਭਾਜਪਾ, ਸੋਹਣ ਸਿੰਘ ਉੱਪਲ ਡਾਇਰੈਕਟਰ ਸ਼ੂਗਰਫੈਡ ਪੰਜਾਬ, ਪੂਜਾ ਭਾਰਦਵਾਜ ਸ਼ੂਗਰ ਮਿੱਲ੍ਹ ਨਵਾਂਸ਼ਹਿਰ, ਬੰਟੀ ਸ਼ਾਰਦਾ, ਹਰਮੀਤ ਸਿੰਘ ਮਹਾਲੋਂ, ਬਲਵੀਰ ਸਿੰਘ ਮੂਸਾਪੁਰ, ਕੁਲਦੀਪ ਸਿੰਘ ਵਜੀਦਪੁਰ ਪ੍ਰਧਾਨ ਦੋਆਬਾ ਕਿਸਾਨ ਯੂਨੀਅਨ ਪੰਜਾਬ, ਅੰਗਦ ਸਿੰਘ ਸਾਬਕਾ ਵਿਧਾਇਕ, ਮਨਜੀਤ ਸਿੰਘ ਰਾਏ ਪ੍ਰਧਾਨ, ਕੁਲਦੀਪ ਸਿੰਘ ਦਿਆਲਾ ਵਿੱਤ ਸਕੱਤਰ, ਗੁਰਤੇਜ ਸਿੰਘ ਹਿਆਲਾ, ਗੁਰਨਾਮ ਸਿੰਘ ਖੁਰਦ, ਮਹਾਂ ਸਿੰਘ ਰੌੜੀ, ਹਰਵਿੰਦਰ ਸਿੰਘ, ਹਰਦੀਪ ਸਿੰਘ ਤੇ ਮਲਕੀਤ ਸਿੰਘ, ਚੌਧਰੀ ਹਰਬੰਸ ਲਾਲ ਨਿਆਮਤਪੁਰ, ਸੁਖਦੀਪ ਸਿੰਘ ਸ਼ੁਕਾਰ, ਪਰਮ ਸਿੰਘ ਖਾਲਸਾ, ਹਰਪ੍ਰੀਤ ਸਿੰਘ ਖਾਰਾ ਆਦਿ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ।
ਪਿਛਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ’ ਤਹਿਤ ਨਸ਼ੇ ਦਾ ਧੰਦਾ ਕਰਨ ਵਾਲੇ ਵਿਅਕਤੀਆਂ ’ ਤੇ ਰੇਡ ਅਗਲੀ ਖ਼ਬਰ ਹਾੜ੍ਹੀ ਦੀਆਂ ਫ਼ਸਲਾਂ ਦੀ ਬਿਜਾਈ ਸ਼ੁਰੂ, ਡਾਇਆ ਖਾਦ ਦੀ ਕਿੱਲਤ ਨੇ ਕਿਸਾਨਾਂ ਦੀ ਵਧਾਈ ਚਿੰਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।