09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

‘ ਆਪ’ ਸਰਕਾਰ ਨੇ ਖੁਸ਼ਹਾਲ ਪੰਜਾਬ ਦਾ ਤਾਣਾ ਬਾਣਾ ਤਹਿਸ ਨਹਿਸ ਕੀਤਾ-ਡਾ. ਅਲਕਾ ਗੁੱਜਰ

ਬਲਾਚੌਰ, 8 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ/ਨਰੇਸ਼ ਧੌਲ)-ਰਾਜਸਥਾਨ ਤੋਂ ਰਾਜ ਸਭਾ ਮੈਂਬਰ ਡਾਕਟਰ ਅਲਕਾ ਗੁੱਜਰ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਹਿਰੂਪੀਆ ਸਰਕਾਰ ਕਰਾਰ ਦਿੱਤਾ। ਡਾ.

ਅਜੀਤ ਡੈਸਕ 09-10-2026
ਬਲਾਚੌਰ, 8 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ/ਨਰੇਸ਼ ਧੌਲ)-ਰਾਜਸਥਾਨ ਤੋਂ ਰਾਜ ਸਭਾ ਮੈਂਬਰ ਡਾਕਟਰ ਅਲਕਾ ਗੁੱਜਰ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਹਿਰੂਪੀਆ ਸਰਕਾਰ ਕਰਾਰ ਦਿੱਤਾ। ਡਾ. ਅਲਕਾ ਗੁੱਜਰ ਨੇ ਵੱਖ-ਵੱਖ ਪਿੰਡਾਂ ਵਿਚ ਸਮਾਗਮਾਂ ਵਿਚ ਸ਼ਮੂਲੀਅਤ ਕਰਨ ਉਪਰੰਤ ਭਾਰਤੀ ਜਨਤਾ ਪਾਰਟੀ ਦੇ ਬਲਾਚੌਰ ਸਥਿਤ ਦਫਤਰ ਵਿਖੇ ਪੱਤਰਕਾਰਾਂ ਦੇ ਰੁਬਰੂ ਹੁੰਦਿਆਂ ਕਿਹਾ ਕਿ ਜਿਹੜਾ ਖੁਸ਼ਹਾਲ ਪੰਜਾਬ ਦੁਨੀਆਂ ਭਰ ਵਿਚ ਆਪਸੀ ਭਾਈਚਾਰਕ ਸਾਂਝ, ਫਸਲਾਂ, ਜਾਂਬਾਂਜ ਨੌਜਵਾਨਾਂ ਤੇ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਅਤੇ ਜਾਣਿਆਂ ਜਾਂਦਾ ਸੀ, ਉਸ ਦਾ ਸਾਰਾ ਤਾਣਾ ਬਾਣਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤਹਿਸ ਨਹਿਸ ਕਰ ਦਿੱਤਾ ਹੈ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਰਿਕਾਰਡ ਤੋੜੇ ਹਨ, ਉਨ੍ਹਾਂ ਕਿਹਾ ਕਿ ਜਿਸ ਦੀ ਮਿਸਾਲ ਈ. ਡੀ. ਵੱਲੋਂ ਮੁੱਖ ਮੰਤਰੀ ਦੇ ਕੈਂਪਸ ਦਫ਼ਤਰ ਅਤੇ ਉਨ੍ਹਾਂ ਦੇ ਓ. ਐਸ. ਡੀ. ਤੇ ਹੋਰ ਨੇੜਲਿਆਂ ’ਤੇ ਕੀਤੀ ਜਾ ਰਹੀ ਵੱਡੀ ਪੱਧਰ ’ਤੇ ਕਾਰਵਾਈ ਇਹ ਸੰਕੇਤ ਦੇ ਰਹੀ ਹੈ, ਕਿ ਜਿਹੜੀ ਸਰਕਾਰ ਆਪਣੇ ਆਪ ਨੂੰ ਇਮਾਨਦਾਰਾਂ ਤੇ ਆਮ ਲੋਕਾਂ ਦੀ ਸਰਕਾਰ ਕਹਿੰਦੀ ਨਹੀਂ ਥੱਕਦੀ, ਉਸ ਦਾ ਅਸਲ ਚਿਹਰਾ ਹੁਣ ਦੁਨੀਆਂ ਸਾਹਮਣੇ ਨੰਗਾਂ ਹੋਣ ਲੱਗ ਪਿਆ ਹੈ। ਉਨ੍ਹਾਂ ਕਿਹਾ ਕਿ 2027 ਵਿਚ ਪੰਜਾਬ ਦੇ ਲੋਕ ਪੂਰੇ ਬਹੁਮਤ ਨਾਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣ ਜਾ ਰਹੇ ਹਨ, ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਨੇ ਜੋ ਕਿਹਾ ਉਹ ਕਰ ਦਿਖਾਇਆ। ਉਨ੍ਹਾਂ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਲੱਕੀ ਦੀ ਸੁਹਿਰਦ ਅਗਵਾਈ ਹੇਠ ਜ਼ਿਲ੍ਹੇ ਭਰ ਵਿਚ ਪਾਰਟੀ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਭਾਜਪਾ ਦੀ ਕੌਮੀ ਮਹਿਲਾ ਆਗੂ ਵਰਿੰਦਰ ਕੌਰ ਥਾਂਦੀ, ਓ. ਬੀ. ਸੀ. ਮੋਰਚਾ ਪੰਜਾਬ ਦੇ ਉੱਪ ਪ੍ਰਧਾਨ ਸੋਨੂੰ ਭਾਟੀਆ, ਨਰਿੰਦਰ ਸੂਦਨ, ਪ੍ਰਵੀਨ ਪੁਰੀ, ਕਿਸਾਨ ਮੋਰਚਾ ਦੇ ਜ਼ਿਲ੍ਹਾ ਆਗੂ ਜਸਵੰਤ ਖਰਲ ਤੇ ਹੋਰ ਸੀਨੀਅਰ ਆਗੂ ਮੌਜੂਦ ਸਨ।
ਪਿਛਲੀ ਖ਼ਬਰ ਬੜਵਾ ’ਚ ਬੀਬੀਆਂ ਨੇ ਵਜਾਇਆ ਸਿਆਸੀ ਬਿਗਲ, ਜਥੇਦਾਰ ਹਰਨੇਕ ਸਿੰਘ ਨੇ ਖੋਲ੍ਹਿਆ ਮੋਰਚਾ ਅਗਲੀ ਖ਼ਬਰ ਸੰਸਦ ਮੈਂਬਰਾਂ ਦੇ ਮੰਗ ਪੱਤਰ ਨੂੰ ਰੋਕਣ ਲਈ 5000 ਪੁਲਿਸ ਨਫਰੀ-ਕਰਨ ਸਿੰਘ ਰਾਣਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।