01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਪਿੰਡ ਹੇੜੀਆਂ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬੱਸ ਰਵਾਨਾ

ਔੜ/ਝਿੰਗੜਾਂ, 30 ਸਤੰਬਰ (ਕੁਲਦੀਪ ਸਿੰਘ ਝਿੰਗੜ) - ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਪਿੰਡ ਹੇੜੀਆਂ ਤੋਂ ਸ਼ਰਧਾਲੂਆਂ ਦੀ ਬੱਸ ਨੂੰ ਗੁਰਦੁਆਰਾ ਸੰਤ ਬਾਪੂ ਇੰਦਰ ਸਿੰਘ ਦੇ ਹੈੱਡ ਗ੍ਰੰਥੀ ਨਿਰਮਲ ਸਿੰਘ ਵਲੋਂ ਅਰਦਾਸ ਕਰਨ ਉਪਰੰਤ ਪਾਲ ਸਿੰਘ ਹੇੜੀਆ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਸਾਬਕਾ ਸਰਪੰਚ, ਸਰਪੰਚ ਨਿਰਮਲ ਸਿੰਘ ਹੇੜੀਆਂ, ਗੁਰਦੁਆਰਾ ਸੰਤ ਬਾਪੂ ਇੰਦਰ ਸਿੰਘ ਦੇ ਪ੍ਰਧਾਨ ਸਤਨਾਮ ਸਿੰਘ ਹੇੜੀਆਂ ਯੂ. ਕੇ, ਸਕੱਤਰ ਜਰਨੈਲ ਸਿੰਘ ਹੇੜੀਆਂ, ਬਲਕਾਰ ਸਿੰਘ ਹੇੜੀਆਂ, ਮੈਨੇਜਰ ਚੂਹੜ ਸਿੰਘ, ਮਾ.

ਅਜੀਤ ਡੈਸਕ 01-10-2026
ਔੜ/ਝਿੰਗੜਾਂ, 30 ਸਤੰਬਰ (ਕੁਲਦੀਪ ਸਿੰਘ ਝਿੰਗੜ) - ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਪਿੰਡ ਹੇੜੀਆਂ ਤੋਂ ਸ਼ਰਧਾਲੂਆਂ ਦੀ ਬੱਸ ਨੂੰ ਗੁਰਦੁਆਰਾ ਸੰਤ ਬਾਪੂ ਇੰਦਰ ਸਿੰਘ ਦੇ ਹੈੱਡ ਗ੍ਰੰਥੀ ਨਿਰਮਲ ਸਿੰਘ ਵਲੋਂ ਅਰਦਾਸ ਕਰਨ ਉਪਰੰਤ ਪਾਲ ਸਿੰਘ ਹੇੜੀਆ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਸਾਬਕਾ ਸਰਪੰਚ, ਸਰਪੰਚ ਨਿਰਮਲ ਸਿੰਘ ਹੇੜੀਆਂ, ਗੁਰਦੁਆਰਾ ਸੰਤ ਬਾਪੂ ਇੰਦਰ ਸਿੰਘ ਦੇ ਪ੍ਰਧਾਨ ਸਤਨਾਮ ਸਿੰਘ ਹੇੜੀਆਂ ਯੂ. ਕੇ, ਸਕੱਤਰ ਜਰਨੈਲ ਸਿੰਘ ਹੇੜੀਆਂ, ਬਲਕਾਰ ਸਿੰਘ ਹੇੜੀਆਂ, ਮੈਨੇਜਰ ਚੂਹੜ ਸਿੰਘ, ਮਾ. ਪਰਮਜੀਤ ਸਿੰਘ ਹੇੜੀਆਂ ਆਦਿ ਪਿੰਡ ਦੇ ਪਤਵੰਤੇ ਸੱਜਣਾਂ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਉਨ੍ਹਾਂ ਆਖਿਆ ਕਿ ਇਹ ਪਵਿੱਤਰ ਯਾਤਰਾ ਸੰਗਤਾਂ ਲਈ ਭਗਤੀ ਆਸਥਾ ਤੇ ਆਤਮਿਕ ਸ਼ਾਂਤੀ ਦਾ ਇੱਕ ਸੁਨਹਿਰੀ ਮੌਕਾ ਹੈ ਤੇ ਅਜਿਹੀਆਂ ਯਾਤਰਾਵਾਂ ਸਾਡੇ ਅਮੀਰ ਧਾਰਮਿਕ ਵਿਰਸੇ ਨਾਲ ਜੁੜੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰਦੀਆਂ ਹਨ। ਉਨ੍ਹਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਅਤੇ ਵਿਧਾਨ ਸਭਾ ਹਲਕਾ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਸੁੱਖੀ ਵਲੋਂ ਸ਼ਰਧਾਲੂਆਂ ਨੂੰ ਤੀਰਥ ਯਾਤਰਾ ਕਰਵਾਉਣ ਲਈ ਭੇਜੀ ਬੱਸ ਦਾ ਧੰਨਵਾਦ ਕਰਦਿਆਂ ਆਪ ਸਰਕਾਰ ਵਲੋਂ ਆਰੰਭੇ ਕਾਰਜ ਦੀ ਪ੍ਰਸੰਸਾ ਕੀਤੀ। ਉਨ੍ਹਾਂ ਦੱਸਿਆ ਕਿ ਇਸ ਯਾਤਰਾ ’ਚ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ, ਦੁਰਗਿਆਣਾ ਮੰਦਰ, ਬਾਘਾ ਬਾਰਡਰ ਅਤੇ ਰਾਮ ਤੀਰਥ ਮੰਦਰ ਦੇ ਦਰਸ਼ਨ ਦੀਦਾਰੇ ਕਰ ਨਗੀਆਂ। ਇਸ ਮੌਕੇ ਪਾਲ ਸਿੰਘ ਹੇੜੀਆ ਸਾਬਕਾ ਜ਼ਲ੍ਹਿਾ ਪ੍ਰੀਸ਼ਦ ਮੈਂਬਰ, ਸਰਪੰਚ ਨਿਰਮਲ ਸਿੰਘ ਹੇੜੀਆ, ਪ੍ਰਧਾਨ ਸਤਨਾਮ ਸਿੰਘ ਹੇੜੀਆ ਯੂ. ਕੇ, ਜਰਨੈਲ ਸਿੰਘ ਹੇੜੀਆਂ, ਮਾਂ ਜੋਗਿੰਦਰ ਸਿੰਘ ਖਮਾਚੋਂ, ਹਰਨਿੰਦਰ ਸਿੰਘ, ਬਲਕਾਰ ਸਿੰਘ ਹੇੜੀਆਂ, ਮੈਨੇਜਰ ਚੂਹੜ ਸਿੰਘ, ਮਾ. ਪਰਮਜੀਤ ਸਿੰਘ, ਸੋਹਣ ਸਿੰਘ ਪੰਚ, ਸਤਪਾਲ ਸਿੰਘ, ਭਾਈ ਸੁਖਵਿੰਦਰ ਸਿੰਘ, ਗੁਰਜੀਤ ਸਿੰਘ, ਬੂਟਾ ਸਿੰਘ, ਮਹਿੰਦਰ ਰਾਮ, ਦੀਦਾਰ ਸਿੰਘ, ਭੁਪਿੰਦਰ ਸਿੰਘ, ਉਂਕਾਰ ਸਿੰਘ ਤੋਂ ਇਲਾਵਾ ਤੀਰਥ ਯਾਤਰਾ ਵਿੱਚ ਜਾਣ ਵਾਲੇ ਸ਼ਰਧਾਲੂ ਹਾਜ਼ਰ ਸਨ।
ਪਿਛਲੀ ਖ਼ਬਰ ਨਗਰ ਪਾਲਿਕਾ ਦੇ ਪ੍ਰਧਾਨ ਵਾਲੀਆ ਵਲੋਂ ਢਾਹਾਂ ਕਲੇਰਾਂ ਦੇ ਮਿਸ਼ਨਰੀ ਅਦਾਰਿਆਂ ਦੀ ਸ਼ਲਾਘਾ ਅਗਲੀ ਖ਼ਬਰ ਇਤਿਹਾਸਕ ਪਿੰਡ ਝਿੰਗੜਾਂ ਵਿਖੇ ਮਹਾਰਾਜ ਪ੍ਰੀਤਮ ਦਾਸ ਤੇ ਮਾਤਾ ਮਹਾਂ ਕੌਰ ਦੀ ਸਾਲਾਨਾ ਬਰਸੀ ਸਮਾਗਮ 86 ਸ੍ਰੀ ਅਖੰਡ ਪਾਠਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।