ਪਿੰਡ ਨਿੱਘੀ ’ਚ ਸਤਨਾਮ ਜਲਾਲਪੁਰ ਦੀ ਲੋਕ ਮਿਲਣੀ ਨੇ ਧਾਰਿਆ ਵਿਸ਼ਾਲ ਰੈਲੀ ਦਾ ਰੂਪ
ਕਾਠਗੜ੍ਹ, 30 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ) - ਇਲਾਕੇ ਦੇ ਪਿੰਡ ਨਿੱਘੀ ਵਿਖੇ ਸਾਬਕਾ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਤਨਾਮ ਜਲਾਲਪੁਰ, ਗੁੱਜਰ ਵੈਲਫੇਅਰ ਬੋਰਡ ਪੰਜਾਬ ਦੇ ਡਾਇਰੈਕਟਰ ਰਿਟਾ. ਇੰਸਪੈਕਟਰ ਬਲਦੇਵ ਰਾਜ ਬੱਗੂਵਾਲ ਅਤੇ ਬਲਾਕ ਪ੍ਰਧਾਨ ਬਲਵੀਰ ਮੀਲੂ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ‘ਲੋਕ ਮਿਲਣੀ’ ਸਮਾਗਮ ਕਰਾਇਆ ਗਿਆ।
ਕਾਠਗੜ੍ਹ, 30 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ) - ਇਲਾਕੇ ਦੇ ਪਿੰਡ ਨਿੱਘੀ ਵਿਖੇ ਸਾਬਕਾ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਤਨਾਮ ਜਲਾਲਪੁਰ, ਗੁੱਜਰ ਵੈਲਫੇਅਰ ਬੋਰਡ ਪੰਜਾਬ ਦੇ ਡਾਇਰੈਕਟਰ ਰਿਟਾ. ਇੰਸਪੈਕਟਰ ਬਲਦੇਵ ਰਾਜ ਬੱਗੂਵਾਲ ਅਤੇ ਬਲਾਕ ਪ੍ਰਧਾਨ ਬਲਵੀਰ ਮੀਲੂ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ‘ਲੋਕ ਮਿਲਣੀ’ ਸਮਾਗਮ ਕਰਾਇਆ ਗਿਆ। ਇਸ ਸਮਾਗਮ ਦੌਰਾਨ ਪਿੰਡ ਵਾਸੀਆਂ ਦੇ ਅਥਾਹ ਉਤਸ਼ਾਹ, ਭਾਰੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਅਤੇ ਵੱਡੇ ਇਕੱਠ ਕਾਰਨ ਇਸ ਲੋਕ ਮਿਲਣੀ ਨੇ ਇੱਕ ਵਿਸ਼ਾਲ ਰੈਲੀ ਦਾ ਰੂਪ ਧਾਰਨ ਕਰ ਲਿਆ। ਮੀਟਿੰਗ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਸਤਨਾਮ ਜਲਾਲਪੁਰ ਅਤੇ ਬਲਦੇਵ ਰਾਜ ਨੇ ਆਖਿਆ ਕਿ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸਰਕਾਰ ਆਮ ਲੋਕਾਂ, ਗਰੀਬਾਂ, ਕਿਸਾਨਾਂ ਅਤੇ ਜ਼ਰੂਰਤਮੰਦਾਂ ਦੀ ਭਲਾਈ ਲਈ ਪੂਰੀ ਇਮਾਨਦਾਰੀ ਤੇ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਨੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਪ੍ਰਮੁੱਖ ਭਲਾਈ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ 600 ਯੂਨਿਟ ਮੁਫ਼ਤ ਬਿਜਲੀ ਦੇ ਕੇ ਆਮ ਪਰਿਵਾਰਾਂ ਦੇ ਬਿਜਲੀ ਬਿਲ ਮਾਫ਼ ਕੀਤੇ ਗਏ ਹਨ, ਲੋਕਾਂ ਦੇ ਆਰਥਿਕ ਬੋਝ ਵਿੱਚ ਵੱਡੀ ਕਮੀ ਆਈ ਹੈ। ਔਰਤਾਂ ਦੀ ਸੁਰੱਖਿਆ, ਸਨਮਾਨ, ਸਿੱਖਿਆ ਤੇ ਭਲਾਈ ਲਈ ਵਿਸ਼ੇਸ਼ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ। ਬਜ਼ੁਰਗਾਂ ਨੂੰ ਦੇਸ਼ ਭਰ ਦੇ ਪ੍ਰਮੁੱਖ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਬਿਲਕੁਲ ਮੁਫ਼ਤ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਸ਼ੁਰੂ ਕੀਤੀ ਗਈ ਹੈ। ਆਗੂਆਂ ਨੇ ਜ਼ੋਰ ਦੇ ਕੇ ਕਿਹਾ ਕਿ ਇਨ੍ਹਾਂ ਇਤਿਹਾਸਕ ਤੇ ਜਨ-ਹਿੱਤ ਨੀਤੀਆਂ ਸਦਕਾ ਹੀ ਅੱਜ ਪੰਜਾਬ ਦੀ ਜਨਤਾ ਦਾ ਵਿਸ਼ਵਾਸ ਅਤੇ ਅਥਾਹ ਪਿਆਰ ਸਰਕਾਰ ਦੇ ਨਾਲ ਲਗਾਤਾਰ ਮਜ਼ਬੂਤ ਹੋ ਰਿਹਾ ਹੈ। ਇਸ ਮੌਕੇ ਸਰਵਣ ਕੁਮਾਰ ਮੀਲੂ, ਠੇਕੇਦਾਰ ਦਿਲਬਾਗ ਰਾਏ, ਤੀਰਥ ਸਿੰਘ ਕਟਾਰੀਆ, ਬਲਵੀਰ ਫੌਜੀ, ਬਲਰਾਮ ਦਾਸ ਖੇਪੜ, ਰਤਨ ਚੰਦ ਮੀਲੂ, ਹਿੰਮਤ ਸਿੰਘ ਚੇਚੀ, ਪਰਵੀਨ ਕੁਮਾਰ ਚੇਚੀ, ਮਹਿੰਦਰ ਪਾਲ ਚੇਚੀ, ਨਰਿੰਦਰ ਕੁਮਾਰ ਮੀਲੂ, ਹਰਮੇਸ਼ ਲਾਲ ਮੀਲੂ, ਬਲਬੀਰ ਚੰਦ ਚੇਚੀ, ਰਤਨ ਚੰਦ ਚੇਚੀ, ਚਰਨਜੀਤ ਸਿੰਘ ਕਟਾਰੀਆ, ਮਦਨ ਲਾਲ ਚੇਚੀ ਸੂਬੇਦਾਰ, ਪ੍ਰਿੰਸ ਚੌਧਰੀ, ਅਤੇ ਹਰਬੰਸ ਲਾਲ ਫੌਜੀ ਸਮੇਤ ਹੋਰ ਵੀ ਕਈ ਵਿਅਕਤੀ ਸ਼ਾਮਲ ਸਨ। ਸਮਾਗਮ ਦੇ ਅੰਤ ਵਿੱਚ ਚੇਅਰਮੈਨ ਸਤਨਾਮ ਜਲਾਲਪੁਰ, ਡਾਇਰੈਕਟਰ ਰਿਟਾ. ਇੰਸਪੈਕਟਰ ਬਲਦੇਵ ਰਾਜ ਬੱਗੂਵਾਲ ਅਤੇ ਹੋਰਨਾਂ ਪ੍ਰਬੰਧਕਾਂ ਨੇ ਸਮੇਂ ਸਿਰ ਪਹੁੰਚ ਕੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਆਏ ਹੋਏ ਸਾਰੇ ਪਹੁੰਚੇ ਸੱਜਣਾਂ, ਪਤਵੰਤਿਆਂ ਅਤੇ ਇਲਾਕਾ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।