30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਕਮਲਜੀਤ ਸਿੰਘ ਰਾਣਾ ਭਾਜਪਾ ’ਚ ਹੋਏ ਸ਼ਾਮਿਲ

ਨਵਾਂਸ਼ਹਿਰ, 29 ਸਤੰਬਰ (ਜਸਬੀਰ ਸਿੰਘ ਨੂਰਪੁਰ)-ਪੰਜਾਬ ਦੀ ਸਿਆਸਤ ਵਿਚ ਉਸ ਵੇਲੇ ਨਵੀਂ ਚਰਚਾ ਛਿੜ ਗਈ ਜਦੋਂ ਦਹਾਕਿਆਂ ਤੋਂ ਅਕਾਲੀ ਦਲ ਨਾਲ ਜੁੜੇ ਪਰਿਵਾਰ ਨਾਲ ਸੰਬੰਧਤ ਸੀਨੀਅਰ ਆਗੂ ਕਮਲਜੀਤ ਸਿੰਘ ਰਾਣਾ ਨੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲਿਆ। ਚੰਡੀਗੜ੍ਹ ਵਿਖੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਰਿਹਾਇਸ਼ ’ਤੇ ਹੋਏ ਸਮਾਗਮ ਦੌਰਾਨ ਉਨ੍ਹਾਂ ਨੂੰ ਭਾਜਪਾ ਵਿਚ ਸ਼ਾਮਿਲ ਕਰਵਾਇਆ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਲੋਂ ਸਨਮਾਨ 30-09-2026

ਨਵਾਂਸ਼ਹਿਰ, 29 ਸਤੰਬਰ (ਜਸਬੀਰ ਸਿੰਘ ਨੂਰਪੁਰ)-ਪੰਜਾਬ ਦੀ ਸਿਆਸਤ ਵਿਚ ਉਸ ਵੇਲੇ ਨਵੀਂ ਚਰਚਾ ਛਿੜ ਗਈ ਜਦੋਂ ਦਹਾਕਿਆਂ ਤੋਂ ਅਕਾਲੀ ਦਲ ਨਾਲ ਜੁੜੇ ਪਰਿਵਾਰ ਨਾਲ ਸੰਬੰਧਤ ਸੀਨੀਅਰ ਆਗੂ ਕਮਲਜੀਤ ਸਿੰਘ ਰਾਣਾ ਨੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲਿਆ। ਚੰਡੀਗੜ੍ਹ ਵਿਖੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਰਿਹਾਇਸ਼ ’ਤੇ ਹੋਏ ਸਮਾਗਮ ਦੌਰਾਨ ਉਨ੍ਹਾਂ ਨੂੰ ਭਾਜਪਾ ਵਿਚ ਸ਼ਾਮਿਲ ਕਰਵਾਇਆ। ਇਸ ਮੌਕੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੰਤਰੀ ਰਣਵੀਰ ਗੰਗਵਾ ਹਾਜ਼ਰ ਸਨ। ਕਮਲਜੀਤ ਸਿੰਘ ਰਾਣਾ ਦੇ ਭਾਜਪਾ ਵਿਚ ਸ਼ਾਮਿਲ ਹੋਣ ਸਮੇਂ ਉਨ੍ਹਾਂ ਦੇ ਹੱਕ ਵਿਚ ਵੱਡੀ ਗਿਣਤੀ ਵਿੱਚ ਸਮਰਥਕ ਕਾਫਲੇ ਦੇ ਰੂਪ ਵਿਚ ਚੰਡੀਗੜ੍ਹ ਪਹੁੰਚੇ। ਸਮਰਥਕਾਂ ਨੇ ਰਾਣਾ ਨਾਲ ਭਾਜਪਾ ਦਾ ਪੱਲਾ ਫੜਦਿਆਂ ਪਾਰਟੀ ਪ੍ਰਤੀ ਆਪਣੀ ਹਮਾਇਤ ਦਾ ਪ੍ਰਗਟਾਵਾ ਕੀਤਾ। ਇਸ ਦੌਰਾਨ ਭਾਜਪਾ ਆਗੂਆਂ ਵਲੋਂ ਕਮਲਜੀਤ ਸਿੰਘ ਰਾਣਾ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਪਾਰਟੀ ਵਿਚ ਬਣਦਾ ਮਾਣ-ਸਤਿਕਾਰ ਦੇਣ ਦਾ ਭਰੋਸਾ ਵੀ ਦਿੱਤਾ ਗਿਆ। ਨਾਇਬ ਸਿੰਘ ਸੈਣੀ ਨੇ ਕਿਹਾ ਕਿ ਭਾਜਪਾ ਵਿਚ ਸ਼ਾਮਿਲ ਹੋਣ ਵਾਲੇ ਹਰ ਆਗੂ ਅਤੇ ਵਰਕਰ ਦਾ ਪਾਰਟੀ ਵਿਚ ਸਵਾਗਤ ਹੈ। ਭਾਜਪਾ ਵਿਚ ਸ਼ਾਮਿਲ ਹੋਣ ਉਪਰੰਤ ਕਮਲਜੀਤ ਸਿੰਘ ਰਾਣਾ ਨੇ ਕਿਹਾ ਕਿ ਉਹ ਪਾਰਟੀ ਦੀਆਂ ਨੀਤੀਆਂ ਤੇ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਵਿਚ ਸ਼ਾਮਿਲ ਹੋਏ ਹਨ। ਇਸ ਮੌਕੇ ਭਾਜਪਾ ਆਗੂ ਕਮਲਜੀਤ ਸਿੰਘ ਰਾਣਾ ਦੇ ਨਾਲ ਵਿਧਾਨ ਸਭਾ ਸੰਗਠਨ ਇੰਚਾਰਜ ਜਤਿੰਦਰ ਸਿੰਘ ਅਟਵਾਲ, ਜ਼ਿਲ੍ਹਾ ਸਕੱਤਰ ਸ਼ਾਮ ਸੁੰਦਰ ਰੰਗਾ, ਸਾਬਕਾ ਜ਼ਿਲ੍ਹਾ ਸਕੱਤਰ ਅਰਵਿੰਦ ਜੋਸ਼ੀ ਲਾਲੀ, ਸੀਨੀਅਰ ਆਗੂ ਭਾਜਪਾ ਵਿਜੈ ਭਾਟੀਆ ਬਲਾਚੌਰ, ਭਾਜਪਾ ਆਗੂ ਅਸ਼ੋਕ ਨਾਨੋਵਾਲ, ਭਾਜਪਾ ਆਗੂ ਅਵਤਾਰ ਸਿੰਘ, ਯਾਦਵਿੰਦਰ ਸਿੰਘ ਭੱਟੀ, ਸਨੀ ਨਵਾਂਸ਼ਹਿਰ, ਮੱਖਣ ਸਿੰਘ ਉੱਪਲ, ਰਾਜਾ ਮਹਾਲੋਂ, ਗੋਰਾ ਮਹਾਲੋਂ, ਅੰਕੁਸ਼ ਰੋਪੜ, ਕਮਲਦੀਪ ਸਿੰਘ ਬੀਸਲਾ, ਕਲਵਿੰਦਰ ਸਿੰਘ, ਨਵਨਿਹਾਲ ਸਿੰਘ, ਪ੍ਰਿੰਸ, ਰਮਨ, ਅਮਨਦੀਪ ਸਿੰਘ, ਅਰਮਾਨ, ਗੌਰਵ ਗਾਬਾ, ਹਰਜੋਤ ਸਿੰਘ ਦੁਸਾਂਝ, ਭਿੰਦਾ, ਜਤਿੰਦਰ ਕੁਮਾਰ, ਕੁਲਜੀਤ ਸਿੰਘ ਬੰਗਾ, ਯਵੇਦ ਖਾਨ, ਨੌਸਾਦ ਸੈਫ਼ੀ, ਅਜ਼ਾਦ, ਵਰਿੰਦਰ ਸਿੰਘ ਬੰਗਾ, ਦੀਪਕ ਮਹੇ, ਹਰਸ਼ ਬਾਲੂ , ਗੁਰਪ੍ਰੀਤ ਸਿੰਘ ਰੋਪੜ, ਗੁਰਦੀਸ਼ ਸਿੰਘ ਮਹਿੰਦੀਪੁਰ, ਸੋਢੀ ਬਾਬਾ ਕਲਾਮ, ਗੁਰਪ੍ਰੀਤ ਸਿੰਘ ਮਹਿੰਦੀਪੁਰ, ਕਸ਼ਮੀਰ ਸਿੰਘ ਕਲਾਮ, ਮਨਿੰਦਰ ਸਿੰਘ ਨਵਾਂਸ਼ਹਿਰ, ਸਰਪੰਚ ਬਲਜੀਤ ਸਿੰਘ ਕਲਾਮ, ਸੋਨਾ ਦੁਰਗਾਪੁਰ, ਜਸਵੀਰ ਸਿੰਘ ਮਹਿੰਦੀਪੁਰ, ਬੋਬੀ ਕਲਾਮ, ਫੱਤੂ ਚੂਹੜਪੁਰ, ਲਾਲਾ ਕਲਾਮ ਤੇ ਭਾਜਪਾ ਆਗੂ ਹਾਜ਼ਰ ਸਨ।

ਪਿਛਲੀ ਖ਼ਬਰ ਪਰਲ ਨਿਵੇਸ਼ਕਾਂ ਦੇ ਭੁਗਤਾਨ ਲਈ ਜਲਦੀ ਹੀ ਅਗਲਾ ਸੰਘਰਸ਼ ਵੀ ਉਲੀਕਾਂਗੇ-ਝਿੱਕਾ ਅਗਲੀ ਖ਼ਬਰ ਮਹਿਤਪੁਰ ਵਿਖੇ ਜੰਗਲੀ ਜੀਵ ਸੁਰੱਖਿਆ ਹਫ਼ਤੇ ਸੰਬੰਧੀ ਜਾਗਰੂਕਤਾ ਸੈਮੀਨਾਰ 3 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।