ਬੰਗਾ ਤਹਿਸੀਲ ਕੰਪਲੈਕਸ ਵਿਖੇ ਪਟਵਾਰੀਆਂ ਵਲੋਂ ਸਰਕਾਰ ਖ਼ਿਲਾਫ ਪ੍ਰਦਰਸ਼ਨ
ਬੰਗਾ, 23 ਸਤੰਬਰ (ਧਰਮਵੀਰ ਪਾਲ)-ਰੈਵਨਿਊ ਪਟਵਾਰ ਯੂਨੀਅਨ ਪੰਜਾਬ ਦੇ ਸੱਦੇ ‘ਤੇ ਪੂਰੇ ਪੰਜਾਬ ਵਿੱਚ ਪਟਵਾਰੀਆਂ ਵੱਲੋਂ ਤਹਿਸੀਲ ਪੱਧਰੀ ਧਰਨੇ ਲਗਾਏ ਗਏ। ਤਹਿਸੀਲ ਬੰਗਾ ਵਿਖੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਮਾਨ ਅਤੇ ਜਨਰਲ ਸਕੱਤਰ ਅਮ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਲੱਗੇ ਧਰਨੇ ਵਿੱਚ ਵਿਸ਼ੇਸ ਤੌਰ ‘ਤੇ ਸਾਬਕਾ ਮੀਤ ਪ੍ਰਧਾਨ ਜਗਤ ਪਾਲ ਪਟਵਾਰੀ ਹਾਜ਼ਰ ਹੋਏ।
ਬੰਗਾ ਵਿਖੇ ਲਗਾਏ ਧਰਨੇ ਮੌਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਪਟਵਾਰੀ ਤੇ ਹੋਰ। ਤਸਵੀਰ : ਧਰਮਵੀਰ ਪਾਲ
24-09-2026