24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਗੁੱਜਰ ਸਮਾਜ ਕਲਿਆਣ ਪ੍ਰੀਸਦ ਵਲੋਂ ਸਬਾਕਾ ਪ੍ਰਧਾਨ ਸਵ: ਅਮਰੀਕ ਸਿੰਘ ਦੀ ਯਾਦ ਵਿਚ ਲਗਾਏ ਖੂਨਦਾਨ ਕੈਂਪ

ਪੋਜੇਵਾਲ ਸਰਾਂ, 23 ਸਤੰਬਰ (ਨਵਾਂਗਰਾਈਂ)-ਗੁੱਜਰ ਸਮਾਜ ਕਲਿਆਣ ਪ੍ਰੀਸ਼ਦ ਵਲੋਂ ਰਾਜੇਸ ਪਾੲਲਿਟ ਮੈਮੋਰੀਅਲ ਗੁੱਜਰ ਭਵਨ ਵਿਖੇ ਸਾਬਕਾ ਪ੍ਰਧਾਨ ਸਵ: ਅਮਰੀਕ ਸਿੰਘ ਦੀ ਯਾਦ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ। ਪ੍ਰਬੰਧਕਾਂ ਅਨੁਸਾਰ ਇਹ ਕੈਂਪ ਮਨੁੱਖਤਾ ਦੇ ਸੇਵਾ ਅਤੇ ਖੁਨਦਾਨ ਦੀ ਮਹੱਤਤਾ ਦਾ ਸੰਦੇਸ ਦੇਣ ਦੇ ਉਦੇਸ਼ ਨਾਲ ਲਗਾਇਆ ਗਿਆ।

ਅਜੀਤ ਡੈਸਕ 24-09-2026
ਪੋਜੇਵਾਲ ਸਰਾਂ, 23 ਸਤੰਬਰ (ਨਵਾਂਗਰਾਈਂ)-ਗੁੱਜਰ ਸਮਾਜ ਕਲਿਆਣ ਪ੍ਰੀਸ਼ਦ ਵਲੋਂ ਰਾਜੇਸ ਪਾੲਲਿਟ ਮੈਮੋਰੀਅਲ ਗੁੱਜਰ ਭਵਨ ਵਿਖੇ ਸਾਬਕਾ ਪ੍ਰਧਾਨ ਸਵ: ਅਮਰੀਕ ਸਿੰਘ ਦੀ ਯਾਦ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ। ਪ੍ਰਬੰਧਕਾਂ ਅਨੁਸਾਰ ਇਹ ਕੈਂਪ ਮਨੁੱਖਤਾ ਦੇ ਸੇਵਾ ਅਤੇ ਖੁਨਦਾਨ ਦੀ ਮਹੱਤਤਾ ਦਾ ਸੰਦੇਸ ਦੇਣ ਦੇ ਉਦੇਸ਼ ਨਾਲ ਲਗਾਇਆ ਗਿਆ। ਇਸ ਖੂਨਦਾਨ ਕੈਂਪ ਦੌਰਾਨ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਉਹਨਾਂ ਕਿਹਾ ਕਿ ਗੁੱਜਰ ਸਮਾਜ ਕਲਿਆਣ ਪ੍ਰੀਸਦ ਵਲੋਂ ਜਿੱਥੇ ਆਪਣੇ ਆਗੂ ਨੂੰ ਯਾਦ ਕੀਤਾ ਹੈ, ਉੱਥੇ ਉਹਨਾਂ ਦੀ ਯਾਦ ਵਿੱਚ ਖੂਨਦਾਨ ਕੈਂਪ ਲਗਾ ਕੇ ਸਮਾਜ ਲਈ ਵੀ ਬਹੁਤ ਕੁੱਝ ਕੀਤਾ ਹੈ। ਉਹਨਾਂ ਕਿਹਾ ਅਮਰੀਕ ਸਿੰਘ ਨੂੰ ਇਹ ਸੱਚੀ ਸਰਧਾਂਜਲੀ ਹੈ। ਇਸ ਮੌਕੇ ਗੱਜਰ ਸਮਾਜ ਕਲਿਆਣ ਪ੍ਰੀਸਦ ਦੇ ਜਨਰਲ ਸਕੱਤਰ ਨਰਿੰਦਰ ਮੀਲੂ ਚਾਦਪੁਰ ਰੁੜਕੀ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਵਲੋਂ ਹਰ ਸਾਲ ਸਵ. ਅਮਰੀਕ ਸਿੰਘ ਦੀ ਯਾਦ ਵਿੱਚ ਕੈਂਪ ਦਾ ਲਗਾਇਆ ਜਾ ਰਿਹਾ ਹੈ। ਇਸ ਮੌਕੇ ਵਪਨ ਕੁਮਾਰ ਬਾਂਸਲ ਨਾਲ ਮਨਵੀਰ ਸਿੰਘ ਭੜਾਨਾ ਚੇਅਰਮੈਨ ਗੁੱਜਰ ਸਮਾਜ ਕਲਿਆਣ ਪ੍ਰੀਸਦ ਚੰਡੀਗੜ, ਕਰਨਲ ਸੰਤ ਰਾਮ ਮੀਲੂ ਪ੍ਰਧਾਨ ਗੁੱਜਰ ਸਮਾਜ ਕਲਿਆਣ ਪ੍ਰੀਸਦ, ਨਰਿੰਦਰ ਕੁਮਾਰ ਮੀਲੂ ਜਨਰਲ ਸਕੱਤਰ, ਕੈਪਟਨ ਭੜਾਨਾ ਮਾਸਟਰ ਕਰਮ ਚੰਦ, ਕਟਾਰ ਸਿੰਘ ਵਰਮਾ, ਰੌਸ਼ਨ ਲਾਲ ਨਾਡਾ ਸਮੇਤ ਕਈ ਪਤਵੰਤੇ ਸਜੱਣ ਹਾਜ਼ਰ ਸਨ। ਇਸ ਮੌਕੇ ਪ੍ਰੀਸਦ ਵਲੋਂ ਖੂਨਦਾਨੀਆ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਪਿਛਲੀ ਖ਼ਬਰ ਵਿਧਾਇਕਾ ਸੰਤੋਸ਼ ਕਟਾਰੀਆਂ ਵਲੋਂ ਪਿੰਡ ਬਛੌੜੀ ਦੇ ਸਰਬਪੱਖੀ ਵਿਕਾਸ ਲਈ 16 ਲੱਖ ਰੁਪਏ ਦੀ ਗ੍ਰਾਂਟ ਭੇਟ ਅਗਲੀ ਖ਼ਬਰ ਦਸਮੇਸ਼ ਮਾਡਲ ਸਕੂਲ ਬਾਗੜੀਆਂ ’ਚ ਵਿਸ਼ਵ ਪੰਜਾਬੀ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।