21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

‘ਮਟਰ ਅਗੇਤਾ-8’ ਦਾ ਬੀਜ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਉਪਲਬਧ

ਮਾਹਿਲਪੁਰ, 20 ਸਤੰਬਰ (ਰਜਿੰਦਰ ਸਿੰਘ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਪੰਜਾਬ ਦੀਆਂ ਹਾਲਤਾਂ ਵਿਚ ਆਮ ਕਾਸ਼ਤ ਲਈ ਸਿਫ਼ਾਰਸ਼ ਕੀਤੀ ਅਗੇਤੇ ਮਟਰ ਦੀ ਨਵੀਂ ਕਿਸਮ ‘ਮਟਰ ਅਗੇਤਾ-8’ ਦਾ ਬੀਜ ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਵਿਖੇ ਵਿਕਰੀ ਲਈ ਉਪਲਬਧ ਹੈ। ਇਸ ਬਾਰੇ ਡਾ.

ਅਜੀਤ ਡੈਸਕ 21-09-2026
ਮਾਹਿਲਪੁਰ, 20 ਸਤੰਬਰ (ਰਜਿੰਦਰ ਸਿੰਘ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਪੰਜਾਬ ਦੀਆਂ ਹਾਲਤਾਂ ਵਿਚ ਆਮ ਕਾਸ਼ਤ ਲਈ ਸਿਫ਼ਾਰਸ਼ ਕੀਤੀ ਅਗੇਤੇ ਮਟਰ ਦੀ ਨਵੀਂ ਕਿਸਮ ‘ਮਟਰ ਅਗੇਤਾ-8’ ਦਾ ਬੀਜ ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਵਿਖੇ ਵਿਕਰੀ ਲਈ ਉਪਲਬਧ ਹੈ। ਇਸ ਬਾਰੇ ਡਾ. ਮਨਿੰਦਰ ਸਿੰਘ ਬੋਂਸ ਨੇ ਦੱਸਿਆ ਕਿ ਮਟਰ ਅਗੇਤਾ-8 ਇਕ ਅਗੇਤੀ ਕਿਸਮ ਹੈ, ਜਿਸ ਦੀ ਹਰ ਫਲੀ ਵਿਚ 7-9 ਦਾਣੇ ਹੁੰਦੇ ਹਨ। ਇਸ ਦੀਆਂ ਫਲੀਆਂ ਦਰਮਿਆਨੇ ਆਕਾਰ ਦੀਆਂ ਹੁੰਦੀਆਂ ਹਨ ਤੇ ਇਸ ਕਿਸਮ ਦੀ ਪਹਿਲੀ ਤੁੜਾਈ ਲਗਪਗ 65-70 ਦਿਨਾਂ ਵਿਚ ਸ਼ੁਰੂ ਹੋ ਜਾਂਦੀ ਹੈ ਅਤੇ ਇਸ ਦਾ ਔਸਤ ਝਾੜ 33 ਕੁਇੰਟਲ ਪ੍ਰਤੀ ਏਕੜ ਹੈ। ਮਟਰ ਅਗੇਤਾ-8 ਦਾ ਬੀਜ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ 600 ਰੁਪਏ ਪ੍ਰਤੀ 4 ਕਿੱਲੋ ਪੈਕਿੰਗ ਦੇ ਹਿਸਾਬ ਨਾਲ ਉਪਲਬਧ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮਟਰ ਦੀ ਕਾਸ਼ਤ ਲਈ ਸਿਫ਼ਾਰਸ਼ ਕੀਤੇ ਜੀਵਾਣੂ ਖਾਦ ਦੇ ਟੀਕੇ ਵੀ ਕੇ. ਵੀ. ਕੇ. ਵਿਖੇ ਉਪਲਬਧ ਹਨ। ਕਿਸਾਨ ਮਟਰ ਅਗੇਤਾ-8 ਦਾ ਬੀਜ ਤੇ ਸਿਫ਼ਾਰਸ਼ ਕੀਤੇ ਜੀਵਾਣੂ ਖਾਦ ਖ਼ਰੀਦਣ ਦੇ ਨਾਲ-ਨਾਲ ਮਟਰਾਂ ਦੀ ਕਾਸ਼ਤ ਸੰਬੰਧੀ ਤਕਨੀਕੀ ਜਾਣਕਾਰੀ ਅਤੇ ਸਲਾਹ ਲਈ ਵੀ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਸੰਪਰਕ ਕਰ ਸਕਦੇ ਹਨ।
ਪਿਛਲੀ ਖ਼ਬਰ ਗਣੇਸ਼ ਮਹਾਰਾਜ ਦੀ ਪ੍ਰਤਿਮਾ ਨੂੰ ਵਿਸਰਜਿਤ ਕਰਦੇ ਹੋਏ ਸਨ ਫਰਮਾ ਕੰਪਨੀ ਦੀ ਪ੍ਰਬੰਧਕ ਤੇ ਵਰਕਰ। ਅਗਲੀ ਖ਼ਬਰ ਸੀ. ਪੀ. ਆਈ. ਐਮ. ਵਲੋਂ ਵਿਧਾਇਕਾਂ ਨੂੰ ਮੰਗ-ਪੱਤਰ ਦਿੱਤੇ ਜਾਣਗੇ-ਨੂਰਪੁਰੀ ਸੰਤ ਬਾਬਾ ਅਤਰ ਸਿੰਘ ਬੇਲੇ ਵਾਲਿਆਂ ਦੀ ਸਾਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।