ਨਵਾਂਸ਼ਹਿਰ, 19 ਅਕਤੂਬਰ (ਹਰਮਿੰਦਰ ਸਿੰਘ ਪਿੰਟੂ)-ਪੀ. ਡਬਲਿਊ. ਡੀ. ਫੀਲਡ ਵਰਕਸ਼ਾਪ ਵਰਕਰਜ਼ ਯੂਨੀਅਨ ਬਰਾਂਚ ਨਵਾਂਸ਼ਹਿਰ ਦੀ ਇਕ ਜ਼ਰੂਰੀ ਜਨਰਲ ਮੀਟਿੰਗ ਕੁਲਵੀਰ ਕੁਮਾਰ ਪ੍ਰਧਾਨ ਬ੍ਰਾਂਚ ਨਵਾਂਸ਼ਹਿਰ ਦੀ ਪ੍ਰਧਾਨਗੀ ਹੇਠ ਤਹਿਸੀਲ ਕੰਪਲੈਕਸ ਵਾਲੀ ਪਾਣੀ ਵਾਲੀ ਟੈਂਕੀ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਸੰਬੰਧੀ ਸਾਥੀ ਸੁਖਰਾਮ ਜਨਰਲ ਸਕੱਤਰ ਬਰਾਂਚ ਨਵਾਂਸ਼ਹਿਰ ਨੂੰ ਦੱਸਿਆ ਕਿ ਮੀਟਿੰਗ ਦੌਰਾਨ ਜਿੱਥੇ ਸਾਥੀਆਂ ਦੇ ਮਸਲੇ ਵਿਚਾਰੇ ਗਏ ਉਥੇ ਸਰਕਾਰ ਦੇ ਕਰਮਚਾਰੀਆਂ ਪ੍ਰਤੀ ਰਵਈਏ ਦੀ ਸਖਤ ਅਲੋਚਨਾ ਕੀਤੀ ਗਈ। ਸਰਕਾਰਾਂ ਆਪਣੇ ਮੁਲਾਜ਼ਮਾਂ ਪ੍ਰਤੀ ਦੁਸ਼ਮਣਾਂ ਵਾਲਾ ਰਵੱਈਆ ਅਪਣਾ ਰਹੀਆਂ ਹਨ। ਕੋਰਟਾਂ ਦੇ ਫੈਸਲੇ ਵੀ ਨਹੀਂ ਮੰਨੇ ਜਾ ਰਹੇ । ਸਰਕਾਰ ਵਲੋਂ ਆਪਣੇ ਕਾਰਜਕਾਲ ਦੌਰਾਨ ਇਕ ਵੀ ਕਾਮਾ ਪੱਕਾ ਨਹੀਂ ਕੀਤਾ। ਰੈਗੂਲਰ ਦੇ ਨਾਂਅ ’ਤੇ ਧੋਖਾ ਕੀਤਾ ਜਾ ਰਿਹਾ। ਸਿਰਫ ਨੌਕਰੀ ਹੀ 58 ਸਾਲ ਤੱਕ ਬਚਾਈ ਜਾ ਰਹੀ ਹੈ ਜਦ ਕਿ ਰੈਗੂਲਰ ਵਾਲਾ ਕੋਈ ਵੀ ਲਾਭ ਨਹੀਂ ਦਿੱਤਾ ਜਾ ਰਿਹਾ। ਇਸ ਮੌਕੇ ਸਾਥੀ ਜਸਵਿੰਦਰ ਸਿੰਘ ਬਹਿਰਾਮ ਤੇ ਸੁਬਾਈ ਆਗੂ ਗੁਰਵਿੰਦਰ ਸਿੰਘ ਸੋਨਾ ਨੇ ਸਰਕਾਰ ਤੋਂ ਮਹਿਕਮੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅੰਦਰ ਕੰਮ ਕਰ ਰਹੇ ਇਨਲਿਸਟਮੈਂਟ ਸਾਥੀਆਂ ਨੂੰ ਮਹਿਕਮੇ ਅੰਦਰ ਲੈ ਕੇ ਜੱਲਦੀ ਪੱਕਾ ਕਰਨ ਸਮੇਤ ਸਾਰੀਆਂ ਸਹੂਲਤਾਂ ਦੇਣ ਦੀ ਮੰਗ ਕੀਤੀ ਗਈ ਅਤੇ ਸਾਥੀਆਂ ਨੂੰ ਆਉਣ ਵਾਲੇ ਸੰਘਰਸ਼ਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਬੇਨਤੀ ਕੀਤੀ ਗਈ। ਇਸ ਮੌਕੇ ਸਾਰੇ ਠੇਕੇ ਵਾਲੇ ਸਾਥੀ ਤੇ ਰੈਗੂਲਰ ਸਾਥੀ ਵੱਡੀ ਗਿਣਤੀ ਵਿਚ ਹਾਜ਼ਰ ਸਨ।