ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਹੋਣ ਤੋਂ ਪਹਿਲਾਂ ਸਕੂਲ ਦੀ ਸਾਈਕਲ ਪਾਰਕਿੰਗ ਦੀ ਕਾਂਗਰਸੀ ਵਰਕਰਾਂ ਕੀਤੀ ਸਫਾਈ
ਸੜੋਆ, 10 ਸਤੰਬਰ (ਹਰਮੇਲ ਸਹੂੰਗੜਾ)-ਵੈਸੇ ਤਾਂ ਪੰਜਾਬ ਵਿਚ ਇਕ ਕਹਾਵਤ ਬਣੀ ਹੋਈ ਹੈ ਕਿ ‘ਨੇੜੇ ਜਨ ਬਿੰਨੋ ਕੁੜੀ ਦੇ ਕੰਨ’ ਇਹ ਕਹਾਵਤ ਇਨ ਬਿਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੜੋਆ ਦੀ ਪਾਰਕਿੰਗ ’ਤੇ ਢੁੱਕਦੀ ਹੈ। ਉਧਰ ਖੇਡਾਂ ਵਤਨ ਪੰਜਾਬ ਦੀਆਂ ਦਾ ਉਦਘਾਟਨ ਹੋਣ ਜਾ ਰਿਹਾ ਹੈ ਤਾਂ ਸਕੂਲ ਦੀ ਗਰਾਊਂਡ ਵਿਚ ਬਣੀ ਸਾਈਕਲ ਪਾਰਕਿੰਗ ਜਿਹੜੀ ਕਿ ਕਾਫੀ ਸਮੇਂ ਤੋਂ ਭੰਗ ਉੱਗੀ ਹੋਣ ਕਰਕੇ ਅਤੇ ਥਾਂ-ਥਾਂ ਕਚਰਾ ਸੁੱਟਿਆ ਹੋਣ ਕਰਕੇ ਸਕੂਲ ਦੇ ਪ੍ਰਬੰਧਕ ਅੱਖਾਂ ਮੀਚੀ ਬੈਠੇ ਹਨ ਜਦ ਕਿ ਇਸ ਪਾਰਕਿੰਗ ਦੀ ਸਫਾਈ ਨੂੰ ਪਿੰਡ ਦੇ ਕੁੱਝ ਕਾਂਗਰਸੀ ਵਰਕਰਾਂ ਵਲੋਂ ਕੀਤਾ ਜਾ ਰਿਹਾ ਸੀ ਤਾਂ ਮਨਰੇਗਾ ਦੀ ਮੇਟ ਇਨ੍ਹਾਂ ਨੂੰ ਦੇਖ ਕੇ ਕਹਿਣ ਲੱਗੀ ਕਿ ਅਸੀਂ ਸਫਾਈ ਕਰਾ ਦਿੰਦੇ ਹਾਂ ਜਦ ਕਿ ਇਸ ਮੇਟ ਨੂੰ ਕਈ ਵਾਰ ਪੰਚਾਇਤ ਮੈਂਬਰਾਂ ਤੇ ਸਰਪੰਚ ਨੇ ਕਿਹਾ ਸੀ ਕਿ ਪਹਿਲਾਂ ਸਾਈਕਲ ਪਾਰਕਿੰਗ ਦੀ ਸਫਾਈ ਕਰ ਦਿਓ ਅਜਿਹਾ ਨਾ ਕਰਨ ’ਤੇ ਜਦੋਂ ਅੱਜ ਕਾਂਗਰਸੀ ਵਰਕਰ ਇਸ ਸਾਈਕਲ ਪਾਰਕਿੰਗ ਦੀ ਸਫਾਈ ਕਰਨ ਲੱਗੇ।
ਸੜੋਆ, 10 ਸਤੰਬਰ (ਹਰਮੇਲ ਸਹੂੰਗੜਾ)-ਵੈਸੇ ਤਾਂ ਪੰਜਾਬ ਵਿਚ ਇਕ ਕਹਾਵਤ ਬਣੀ ਹੋਈ ਹੈ ਕਿ ‘ਨੇੜੇ ਜਨ ਬਿੰਨੋ ਕੁੜੀ ਦੇ ਕੰਨ’ ਇਹ ਕਹਾਵਤ ਇਨ ਬਿਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੜੋਆ ਦੀ ਪਾਰਕਿੰਗ ’ਤੇ ਢੁੱਕਦੀ ਹੈ। ਉਧਰ ਖੇਡਾਂ ਵਤਨ ਪੰਜਾਬ ਦੀਆਂ ਦਾ ਉਦਘਾਟਨ ਹੋਣ ਜਾ ਰਿਹਾ ਹੈ ਤਾਂ ਸਕੂਲ ਦੀ ਗਰਾਊਂਡ ਵਿਚ ਬਣੀ ਸਾਈਕਲ ਪਾਰਕਿੰਗ ਜਿਹੜੀ ਕਿ ਕਾਫੀ ਸਮੇਂ ਤੋਂ ਭੰਗ ਉੱਗੀ ਹੋਣ ਕਰਕੇ ਅਤੇ ਥਾਂ-ਥਾਂ ਕਚਰਾ ਸੁੱਟਿਆ ਹੋਣ ਕਰਕੇ ਸਕੂਲ ਦੇ ਪ੍ਰਬੰਧਕ ਅੱਖਾਂ ਮੀਚੀ ਬੈਠੇ ਹਨ ਜਦ ਕਿ ਇਸ ਪਾਰਕਿੰਗ ਦੀ ਸਫਾਈ ਨੂੰ ਪਿੰਡ ਦੇ ਕੁੱਝ ਕਾਂਗਰਸੀ ਵਰਕਰਾਂ ਵਲੋਂ ਕੀਤਾ ਜਾ ਰਿਹਾ ਸੀ ਤਾਂ ਮਨਰੇਗਾ ਦੀ ਮੇਟ ਇਨ੍ਹਾਂ ਨੂੰ ਦੇਖ ਕੇ ਕਹਿਣ ਲੱਗੀ ਕਿ ਅਸੀਂ ਸਫਾਈ ਕਰਾ ਦਿੰਦੇ ਹਾਂ ਜਦ ਕਿ ਇਸ ਮੇਟ ਨੂੰ ਕਈ ਵਾਰ ਪੰਚਾਇਤ ਮੈਂਬਰਾਂ ਤੇ ਸਰਪੰਚ ਨੇ ਕਿਹਾ ਸੀ ਕਿ ਪਹਿਲਾਂ ਸਾਈਕਲ ਪਾਰਕਿੰਗ ਦੀ ਸਫਾਈ ਕਰ ਦਿਓ ਅਜਿਹਾ ਨਾ ਕਰਨ ’ਤੇ ਜਦੋਂ ਅੱਜ ਕਾਂਗਰਸੀ ਵਰਕਰ ਇਸ ਸਾਈਕਲ ਪਾਰਕਿੰਗ ਦੀ ਸਫਾਈ ਕਰਨ ਲੱਗੇ। ਜਦ ਕਿ ਇਹ ਸਫਾਈ ਅੱਜ ਤੋਂ 20 ਦਿਨ ਪਹਿਲਾਂ ਹੋਣੀ ਚਾਹੀਦੀ ਸੀ ਤਾਂ ਜੋ ਬਾਹਰੋਂ ਬੱਚੇ ਖੇਡਣ ਆ ਰਹੇ ਹਨ ਉਹ ਉਥੇ ਸਾਈਕਲ ਖੜ੍ਹੇ ਕਰ ਸਕਦੇ ਸਨ। ਇਸੇ ਰੋਸ ਵਜੋਂ ਇਸ ਪਾਰਕਿੰਗ ਦੀ ਸਫਾਈ ਇਨ੍ਹਾਂ ਵਰਕਰਾਂ ਨੇ ਕਰਨੀ ਜ਼ਰੂਰੀ ਸਮਝੀ। ਇਸ ਪਾਰਕਿੰਗ ਦੀ ਉੱਗੀ ਹੋਈ ਭੰਗ ਬੂਟੀ ਦੀ ਕਈ ਵਾਰੀ ਪਹਿਲਾਂ ਵੀ ਖਬਰ ਪ੍ਰਕਾਸ਼ਿਤ ਕਰ ਚੁੱਕੇ ਹਾਂ ਪਰ ਸਿੱਖਿਆ ਮਹਿਕਮੇ ’ਤੇ ਖਬਰਾਂ ਦਾ ਕੋਈ ਵੀ ਅਸਰ ਨਹੀਂ ਹੋ ਰਿਹਾ ਹੈ। ਇਸ ਮੌਕੇ ਬਲਾਕ ਸੰਮਤੀ ਮੈਂਬਰ ਚੌਧਰੀ ਸ਼ਾਮ ਲਾਲ, ਚੌਧਰੀ ਸੁਖਵਿੰਦਰ ਸਿੰਘ, ਸਾਬਕਾ ਪੰਚ ਹੁਸਨ ਲਾਲ, ਪੰਚ ਸੁਖਵਿੰਦਰ ਸਿੰਘ, ਪਰਮਜੀਤ ਕੁਮਾਰ, ਐਸ. ਸੀ. ਸੈੱਲ ਜ਼ਿਲ੍ਹਾ ਵਾਈਸ ਪ੍ਰਧਾਨ ਨਰਿੰਦਰ ਪਾਲ, ਸੁਰਿੰਦਰ ਸਿੰਘ ਸਿੱਧੂ ਤੇ ਹੋਰ ਵਰਕਰ ਆਦਿ ਹਾਜ਼ਰ ਸਨ।