11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਦੋ ਜ਼ਿਲ੍ਹਿਆਂ ਨੂੰ ਜੋੜਨ ਵਾਲਾ ਪੁਲ ਬਣਿਆ ‘ਮੁਸੀਬਤ ਦਾ ਪੁਲ’

ਕਾਠਗੜ੍ਹ, 10 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਬਲਾਚੌਰ ਨੂੰ ਰੋਪੜ ਜ਼ਿਲ੍ਹੇ ਨਾਲ ਜੋੜਨ ਵਾਲੇ ਮਹੱਤਵਪੂਰਨ ਸੰਪਰਕ ਮਾਰਗ ’ਤੇ ਬਿਸਤ ਦੁਆਬ ਨਹਿਰ ਉੱਪਰ ਬਣਾਇਆ ਜਾ ਰਿਹਾ ਨਵਾਂ ਪੁਲ ਲੰਬੇ ਸਮੇਂ ਤੋਂ ਅਧੂਰਾ ਪਿਆ ਹੋਣ ਕਾਰਨ ਲੋਕਾਂ ਲਈ ਸਹੂਲਤ ਦੀ ਬਜਾਏ ਮੁਸੀਬਤ ਬਣ ਗਿਆ ਹੈ। ਪੁਲ ਦੀ ਉਸਾਰੀ ਸ਼ੁਰੂ ਕਰਨ ਸਮੇਂ ਪੁਰਾਣਾ ਰਸਤਾ ਵੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਸੀ, ਪਰ ਲੰਮਾ ਸਮਾਂ ਬੀਤਣ ਦੇ ਬਾਵਜੂਦ ਨਿਰਮਾਣ ਮੁਕੰਮਲ ਨਾ ਹੋਣ ਕਾਰਨ ਲੋਕਾਂ ਨੂੰ ਕਈ ਕਿਲੋਮੀਟਰ ਵਾਧੂ ਸਫ਼ਰ ਕਰਕੇ ਆਪਣੀ ਮੰਜ਼ਿਲ ਤੱਕ ਪਹੁੰਚਣਾ ਪੈ ਰਿਹਾ ਹੈ।

ਅੱਧ-ਵਿਚਾਲੇ ਲਟਕੀ ਉਸਾਰੀ, ਪੁਰਾਣਾ ਰਸਤਾ ਵੀ ਬੰਦ * ਲੋਕਾਂ ਦੀ ਦੋ-ਟੁੱਕ ਮੰਗ, ਪੁਲ ਬਣਾਓ ਜਾਂ ਰਸਤਾ ਖੋਲ੍ਹੋ 11-09-2026

ਕਾਠਗੜ੍ਹ, 10 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਬਲਾਚੌਰ ਨੂੰ ਰੋਪੜ ਜ਼ਿਲ੍ਹੇ ਨਾਲ ਜੋੜਨ ਵਾਲੇ ਮਹੱਤਵਪੂਰਨ ਸੰਪਰਕ ਮਾਰਗ ’ਤੇ ਬਿਸਤ ਦੁਆਬ ਨਹਿਰ ਉੱਪਰ ਬਣਾਇਆ ਜਾ ਰਿਹਾ ਨਵਾਂ ਪੁਲ ਲੰਬੇ ਸਮੇਂ ਤੋਂ ਅਧੂਰਾ ਪਿਆ ਹੋਣ ਕਾਰਨ ਲੋਕਾਂ ਲਈ ਸਹੂਲਤ ਦੀ ਬਜਾਏ ਮੁਸੀਬਤ ਬਣ ਗਿਆ ਹੈ। ਪੁਲ ਦੀ ਉਸਾਰੀ ਸ਼ੁਰੂ ਕਰਨ ਸਮੇਂ ਪੁਰਾਣਾ ਰਸਤਾ ਵੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਸੀ, ਪਰ ਲੰਮਾ ਸਮਾਂ ਬੀਤਣ ਦੇ ਬਾਵਜੂਦ ਨਿਰਮਾਣ ਮੁਕੰਮਲ ਨਾ ਹੋਣ ਕਾਰਨ ਲੋਕਾਂ ਨੂੰ ਕਈ ਕਿਲੋਮੀਟਰ ਵਾਧੂ ਸਫ਼ਰ ਕਰਕੇ ਆਪਣੀ ਮੰਜ਼ਿਲ ਤੱਕ ਪਹੁੰਚਣਾ ਪੈ ਰਿਹਾ ਹੈ। ਮੌਕੇ ਦੀ ਸਥਿਤੀ ਅਨੁਸਾਰ ਪੁਲ ਦਾ ਇਕ ਮੁੱਖ ਪਿੱਲਰ ਤਿਆਰ ਹੋ ਚੁੱਕਾ ਹੈ, ਜਦਕਿ ਬਾਕੀ ਕੰਮ ਲੰਬੇ ਸਮੇਂ ਤੋਂ ਰੁਕਿਆ ਹੋਇਆ ਹੈ। ਉਸਾਰੀ ਵਾਲੀ ਥਾਂ ’ਤੇ ਜੇ. ਸੀ. ਬੀ. ਤੇ ਹੋਰ ਮਸ਼ੀਨਰੀ ਖੜ੍ਹੀ ਹੈ, ਜਦਕਿ ਲੋਹੇ ਦਾ ਸਰੀਆ ਤੇ ਹੋਰ ਨਿਰਮਾਣ ਸਮੱਗਰੀ ਵੀ ਮੌਸਮ ਦੀ ਮਾਰ ਸਹਿ ਰਹੀ ਹੈ। ਲੋਕਾਂ ਨੇ ਖਦਸ਼ਾ ਜ਼ਾਹਰ ਕੀਤਾ ਕਿ ਜੇਕਰ ਕੰਮ ਹੋਰ ਲਟਕਿਆ ਤਾਂ ਹੁਣ ਤੱਕ ਹੋਇਆ ਨਿਰਮਾਣ ਤੇ ਸਰਕਾਰੀ ਸਮੱਗਰੀ ਵੀ ਖਰਾਬ ਹੋ ਸਕਦੀ ਹੈ। ਪੁਰਾਣਾ ਪੁਲ ਤੰਗ ਤੇ ਖਸਤਾ ਹਾਲਤ ਵਿਚ ਹੋਣ ਕਾਰਨ ਨਵੇਂ ਪੁਲ ਦੀ ਲੋੜ ਮਹਿਸੂਸ ਕੀਤੀ ਗਈ ਸੀ। ਇਹ ਮਾਰਗ ਬਲਾਚੌਰ, ਰੋਪੜ, ਨੂਰਪੁਰ ਬੇਦੀ, ਗੜ੍ਹਸ਼ੰਕਰ, ਬੁੰਗਾ ਸਾਹਿਬ ਤੇ ਸ੍ਰੀ ਅਨੰਦਪੁਰ ਸਾਹਿਬ ਸਮੇਤ ਕਈ ਖੇਤਰਾਂ ਨੂੰ ਜੋੜਦਾ ਹੈ। ਰਸਤਾ ਬੰਦ ਹੋਣ ਕਾਰਨ ਨੌਕਰੀਪੇਸ਼ਾ ਲੋਕਾਂ, ਵਪਾਰੀਆਂ ਤੇ ਟਰਾਂਸਪੋਰਟਰਾਂ ਦੇ ਨਾਲ-ਨਾਲ ਸਵਰਾਜ ਮਾਜਦਾ ਫੈਕਟਰੀ ਅਤੇ ਆਸ-ਪਾਸ ਦੇ ਉਦਯੋਗਿਕ ਖੇਤਰਾਂ ਵਿਚ ਜਾਣ ਵਾਲੇ ਮੁਲਾਜ਼ਮਾਂ ਨੂੰ ਵੀ ਪ੍ਰੇਸ਼ਾਨੀ ਹੋ ਰਹੀ ਹੈ। ਗੁਰਦੁਆਰਾ ਟਿੱਬੀ ਸਾਹਿਬ ਤੇ ਨੇੜਲੇ ਪੁਰਾਤਨ ਸ਼ਿਵ ਮੰਦਰ ਸਮੇਤ ਸਤਲੁਜ ਦਰਿਆ ਪਾਰ ਆਂਸਰੋਂ ਖੇਤਰ ਸਥਿਤ ਗੁਰਦੁਆਰਾ ਸਾਹਿਬ ਜਾਣ ਵਾਲੀ ਸੰਗਤ ਨੂੰ ਵੀ ਘੁੰਮ ਕੇ ਜਾਣਾ ਪੈ ਰਿਹਾ ਹੈ। ਰਸਤਾ ਬੰਦ ਕਰਨ ਲਈ ਪਾਈਆਂ ਰੇਤੇ-ਬਜਰੀ ਦੀਆਂ ਢਿਗਾਂ ਕਾਰਨ ਦੁਪਹੀਆ ਵਾਹਨ ਚਾਲਕਾਂ ਲਈ ਹਾਦਸੇ ਦਾ ਖ਼ਤਰਾ ਵੀ ਬਣਿਆ ਹੋਇਆ ਹੈ। ਕਾਂਗਰਸ ਦੇ ਸੀਨੀਅਰ ਆਗੂ ਤੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਕਿਹਾ ਕਿ ਪੁਲ ਦਾ ਕੰਮ ਲੰਬੇ ਸਮੇਂ ਤੋਂ ਰੁਕਿਆ ਹੋਇਆ ਹੈ ਤੇ ਇਸ ਕਾਰਨ ਦੋਵਾਂ ਜ਼ਿਲ੍ਹਿਆਂ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਸਾਰੀ ਜਲਦ ਸ਼ੁਰੂ ਨਾ ਕੀਤੀ ਗਈ ਤਾਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਪ੍ਰੀਤ ਗੁੱਜਰ ਰੈਲਮਾਜਰਾ ਨੇ ਕਿਹਾ ਕਿ ਪੁਲ ਅਧੂਰਾ ਹੋਣ ਕਾਰਨ ਆਮ ਲੋਕਾਂ ਅਤੇ ਸੰਗਤ ਨੂੰ ਭਾਰੀ ਦਿੱਕਤ ਆ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਜੇਕਰ ਪੁਲ ਤੁਰੰਤ ਮੁਕੰਮਲ ਨਹੀਂ ਹੋ ਸਕਦਾ ਤਾਂ ਘੱਟੋ-ਘੱਟ ਸੁਰੱਖਿਅਤ ਤਰੀਕੇ ਨਾਲ ਬ ੰਦ ਰਸਤਾ ਖੋਲ੍ਹਿਆ ਜਾਵੇ।

ਪਿਛਲੀ ਖ਼ਬਰ ਡਾ. ਅੰਬੇਡਕਰ ਦੇ ਬੁੱਤ ਨਾਲ ਕੀਤੀ ਬੇਅਦਬੀ ਦੇ ਦੋਸ਼ੀਆਂ ਵਿਰੁੱਧ ਡੀ. ਐਸ. ਪੀ. ਬਲਾਚੌਰ ਨੂੰ ਸੌਂਪਿਆ ਮੰਗ ਪੱਤਰ ਅਗਲੀ ਖ਼ਬਰ ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਸ਼ਹੀਦ ਭਗਤ ਸਿੰਘ ਨਗਰ ਦੀ ਮਹੀਨਾਵਾਰ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।