05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਬੰਗਾ ਵਿਖੇ ਕਰਵਾਏ ਜਾ ਰਹੇ ਸੰਤ ਸੰਮੇਲਨ ਦਾ ਪੋਸਟਰ ਜਾਰੀ

ਬੰਗਾ, 4 ਸਤੰਬਰ (ਧਰਮਵੀਰ ਪਾਲ)-ਸ੍ਰੀ ਗੁਰੂ ਰਵਿਦਾਸ ਵੈਲਫੇਅਰ ਟਰੱਸਟ ਸਰਕਲ ਬੰਗਾ ਵਲੋਂ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਦਾਣਾ ਮੰਡੀ ਬੰਗਾ ਵਿਖੇ 8 ਸਤੰਬਰ ਨੂੰ ਅੰਮ੍ਰਿਤ ਬਾਣੀ ਗੁਰੂ ਰਵਿਦਾਸ ਜੀ ਦੀ ਛਤਰ ਛਾਇਆ ਹੇਠ ਸੰਤ ਸੰਮੇਲਨ ਕਰਵਾਇਆ ਜਾ ਰਿਹਾ ਹੈ ਜੋ ਕਿ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਵੇਗਾ। ਟਰੱਸਟ ਦੀ ਮੀਟਿੰਗ ਵਿਚ ਇਸ ਸੰਤ ਸੰਮੇਲਨ ਦਾ ਪੋਸਟਰ ਜਾਰੀ ਕੀਤਾ।

ਅਜੀਤ ਡੈਸਕ 05-09-2026
ਬੰਗਾ, 4 ਸਤੰਬਰ (ਧਰਮਵੀਰ ਪਾਲ)-ਸ੍ਰੀ ਗੁਰੂ ਰਵਿਦਾਸ ਵੈਲਫੇਅਰ ਟਰੱਸਟ ਸਰਕਲ ਬੰਗਾ ਵਲੋਂ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਦਾਣਾ ਮੰਡੀ ਬੰਗਾ ਵਿਖੇ 8 ਸਤੰਬਰ ਨੂੰ ਅੰਮ੍ਰਿਤ ਬਾਣੀ ਗੁਰੂ ਰਵਿਦਾਸ ਜੀ ਦੀ ਛਤਰ ਛਾਇਆ ਹੇਠ ਸੰਤ ਸੰਮੇਲਨ ਕਰਵਾਇਆ ਜਾ ਰਿਹਾ ਹੈ ਜੋ ਕਿ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਵੇਗਾ। ਟਰੱਸਟ ਦੀ ਮੀਟਿੰਗ ਵਿਚ ਇਸ ਸੰਤ ਸੰਮੇਲਨ ਦਾ ਪੋਸਟਰ ਜਾਰੀ ਕੀਤਾ। ਸੰਤ ਸੰਮੇਲਨ ਦੀ ਆਰੰਭਤਾ ਅੰਮ੍ਰਿਤ ਬਾਣੀ ਦੇ ਸੰਪੂਰਨ ਜਾਪ ਉਪਰੰਤ ਹੋਵੇਗੀ, ਜਿਸ ਦੀ ਜ਼ਿੰਮੇਵਾਰੀ ਰੌਸ਼ਨ ਲਾਲ ਨੂੰ ਸੌਂਪੀ ਗਈ। ਉਪਰੰਤ ਗਿਆਨੀ ਗੁਰਦੀਪ ਸਿੰਘ ਸਕੋਹਪੁਰ ਆਰਤੀ ਦਾ ਗਾਇਨ ਕਰਨਗੇ। ਇਹ ਸੰਤ ਸੰਮੇਲਨ ਪਦਮਸ੍ਰੀ ਸੰਤ ਨਿਰੰਜਨ ਦਾਸ ਡੇਰਾ ਬੱਲਾਂ ਦੀ ਸਰਪ੍ਰਸਤੀ ਹੇਠ ਕਰਵਾਇਆ ਜਾਵੇਗਾ, ਜਿਸ ਵਿਚ ਸੰਤ ਕ੍ਰਿਸ਼ਨ ਨਾਥ ਚਹੇੜੂ, ਸੰਤ ਪ੍ਰੀਤਮ ਦਾਸ ਸੰਗਤਪੁਰ, ਸੰਤ ਪ੍ਰਦੀਪ ਦਾਸ, ਸੰਤ ਹਰਵਿੰਦਰ ਦਾਸ ਈਸਪੁਰ, ਸੰਤ ਲੇਖ ਰਾਜ ਨੂਰਪੁਰ, ਸੰਤ ਸੁਖਵਿੰਦਰ ਦਾਸ ਢੱਡੇ, ਸਾਈਂ ਪੱਪਲ ਸ਼ਾਹ ਭਰੋਮਜਾਰਾ ਆਦਿ ਸੰਤ ਮਹਾਂਪੁਰਸ਼ ਵੀ ਸਤਿਗੁਰੂ ਰਵਿਦਾਸ ਜੀ ਦੀ ਮਾਨਵਵਾਦੀ ਵਿਚਾਰਧਾਰਾ ਦਾ ਪ੍ਰਚਾਰ ਪ੍ਰਸਾਰ ਕਰਨਗੇ। ਇਸ ਮੌਕੇ ਗਿਆਨੀ ਉਂਕਾਰ ਸਿੰਘ ਗੜ੍ਹਪਧਾਣਾ ਕਥਾ ਕੀਰਤਨ ਨਾਲ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਾਉਂਣਗੇ। ਮੀਟਿੰਗ ਵਿਚ ਸੰਤ ਸੰਮੇਲਨ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਵਿਚਾਰਾਂ ਕੀਤੀਆਂ ਗਈਆਂ ਤੇ ਮੈਂਬਰਾਂ ਦੀਆਂ ਵੱਖ-ਵੱਖ ਡਿਊਟੀਆਂ ਲਗਾਈਆਂ ਗਈਆਂ। ਮੀਟਿੰਗ ਵਿਚ ਜੋਗਾ ਸਿੰਘ ਜੀਂਦੋਵਾਲ, ਸੱਤ ਪਾਲ ਸਾਹਲੋਂ, ਸਤਵਿੰਦਰ ਸਿੰਘ ਜੱਬੋਵਾਲ, ਰਾਮ ਸਿੰਘ ਢਾਹਾਂ, ਡਾ. ਰਾਮ ਲਾਲ ਸਿੱਧੂ, ਮੋਹਣ ਲਾਲ ਹੀਂਉਂ, ਗੁਰਨਾਮ ਸਿੰਘ ਚੰਦੜ, ਗੁਰਮੀਤ ਰਾਮ, ਹੁਸਨ ਲਾਲ ਹੀਉਂ, ਅਵਤਾਰ ਰਾਮ ਦੁਸਾਂਝ ਖੁਰਦ, ਗੁਰਪ੍ਰੀਤ ਸਾਧਪੁਰੀ, ਮਨਜੀਤ ਬਾਹੜੋਵਾਲ, ਗੁਰਦੀਪ ਰਾਮ ਹੀਂਉਂ, ਪਿਆਰਾ ਲਾਲ ਆਦਿ ਨੇ ਭਾਗ ਲਿਆ।
ਪਿਛਲੀ ਖ਼ਬਰ ਪਿੰਡ ਸਜਾਵਲਪੁਰ ਵਿਖੇ ਸਾਲਾਨਾ ਛਿੰਝ ਮੇਲਾ ਅੱਜ ਅਗਲੀ ਖ਼ਬਰ ਸਹਿਕਾਰੀ ਸਭਾ ਸਹਿਬਾਜ਼ਪੁਰ ਦਾ ਆਮ ਇਜਲਾਸ 7 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।