ਸੜੋਆ ਪਸ਼ੂ ਹਸਪਤਾਲ ’ਚ ਪੱਕਾ ਡਾਕਟਰ ਭੇਜਣ ਦੀ ਕੀਤੀ ਮੰਗ
ਸੜੋਆ, 1 ਸਤੰਬਰ (ਹਰਮੇਲ ਸਹੂੰਗੜਾ)-ਸਬ ਡਵੀਜ਼ਨ ਬਲਾਚੌਰ ’ਚ ਪੈਂਦੇ ਬਲਾਕ ਸੜੋਆ ’ਚ ਜੋ ਪਸ਼ੂ ਹਸਪਤਾਲ ਸਰਕਾਰ ਵਲੋਂ ਖੋਲ੍ਹਿਆ ਗਿਆ ਹੈ ਉਹ ਹਸਪਤਾਲ ਲਗਪਗ 40-45 ਸਾਲ ਪੁਰਾਣਾ ਹਸਪਤਾਲ ਹੋਣ ਕਰਕੇ ਬਲਾਕ ਸੜੋਆ ’ਚ ਉਸ ਵੇਲੇ ਇੱਕੋ ਹੀ ਹਸਪਤਾਲ ਸੜੋਆ ਵਿਖੇ ਹੀ ਸਰਕਾਰ ਵਲੋਂ ਬਣਾਇਆ ਗਿਆ ਸੀ ਅਤੇ ਇਲਾਕੇ ਦੇ ਲੋਕ ਸੜੋਆ ਵਿਖੇ ਆਪਣੇ ਪਸ਼ੂਆਂ ਦਾ ਇਲਾਜ ਕਰਾਉਣ ਲਈ ਆਉਂਦੇ ਸਨ। ਸਰਕਾਰਾਂ ਦੀਆਂ ਆਪ ਹੁਦਰੀਆਂ ਮਨ ਮਰਜ਼ੀਆਂ ਹੋਣ ਕਰਕੇ ਸੜੋਆ ਨੂੰ ਹਰ ਪੱਖੋ ਸਹੂਲਤਾਂ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ।
ਅਜੀਤ ਡੈਸਕ
02-09-2026