02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਡਾ. ਬਰਜਿੰਦਰ ਸਿੰਘ ਹਮਦਰਦ ਤੇ ਉਨ੍ਹਾਂ ਦੀ ਟੀਮ ਵਲੋਂ ਵਾਤਾਵਰਨ ਨੂੰ ਬਚਾਉਣ ’ਚ ਪਾਏ ਜਾ ਰਹੇ ਯੋਗਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ-ਸੰਤ ਸੁਰਿੰਦਰ ਦਾਸ

ਸੜੋਆ, 1 ਸਤੰਬਰ (ਬਲਵਿੰਦਰ ਨਾਨੋਵਾਲੀਆ)-ਅਦਾਰਾ ਅਜੀਤ ਦੇ ਮੈਨੇਜਿੰਗ ਡਾਇਰੈਕਟਰ ਡਾ. ਬਰਜਿੰਦਰ ਸਿੰਘ ਹਮਦਰਦ ਦੇ ਜਨਮ ਦਿਨ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਵੱਖ-ਵੱਖ ਕਿਸਮ ਦੇ ਬੂਟੇ ਲਗਾ ਕੇ ਮਨਾਇਆ।

ਅਜੀਤ ਡੈਸਕ 02-09-2026
ਸੜੋਆ, 1 ਸਤੰਬਰ (ਬਲਵਿੰਦਰ ਨਾਨੋਵਾਲੀਆ)-ਅਦਾਰਾ ਅਜੀਤ ਦੇ ਮੈਨੇਜਿੰਗ ਡਾਇਰੈਕਟਰ ਡਾ. ਬਰਜਿੰਦਰ ਸਿੰਘ ਹਮਦਰਦ ਦੇ ਜਨਮ ਦਿਨ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਵੱਖ-ਵੱਖ ਕਿਸਮ ਦੇ ਬੂਟੇ ਲਗਾ ਕੇ ਮਨਾਇਆ। ਇਸ ਮੁਹਿੰਮ ਦਾ ਆਰੰਭ ਕਰਦਿਆਂ ਗੁਰੂੁ ਘਰ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਤੇ ਹਾਜ਼ਰ ਸੰਗਤਾਂ ਵਲੋਂ ਡਾ. ਹਮਦਰਦ ਦੀ ਸਿਹਤਯਾਬੀ ਤੇ ਲੰਮੀ ਉਮਰ ਦੀ ਕਾਮਨਾ ਕੀਤੀ ਗਈ। ਇਸ ਮੌਕੇ ਸੰਤ ਸੁਰਿੰਦਰ ਦਾਸ ਪ੍ਰਧਾਨ, ਨਾਜਰ ਰਾਮ ਰਾਮ ਚੇਅਰਮੈਨ, ਸੰਤ ਕਰਮ ਚੰਦ ਸਾਬਕਾ ਬੀ. ਪੀ. ਓ., ਸੰਤ ਗਿਰਧਾਰੀ ਲਾਲ ਪਾਠੀ ਤੇ ਸੰਤ ਦਿਆਲ ਚੰਦ ਬੰਗਾ ਮੰਚ ਸੰਚਾਲਕ ਨੇ ਕਿਹਾ ਕਿ ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਲਈ ਪਿਛਲੇ ਲੰਮੇ ਸਮੇਂ ਤੋਂ ਜੋ ਯੋਗਦਾਨ ਡਾ. ਬਰਜਿੰਦਰ ਸਿੰਘ ਹਮਦਰਦ ਸਾਬਕਾ ਮੈਂਬਰ ਰਾਜ ਸਭਾ ਤੇ ਮੁੱਖ ਸੰਪਾਦਕ ਰੋਜ਼ਾਨਾ ਅਜੀਤ ਅਤੇ ਉਨ੍ਹਾਂ ਦੀ ਟੀਮ ਵਲੋਂ ਪਾਇਆ ਜਾ ਰਿਹਾ ਹੈ, ਉਸ ਨੂੰ ਕਦੇ ਭੁਲਾਇਆ ਨਹੀ ਜਾ ਸਕਦਾ। ਉਨ੍ਹਾਂ ਕਿਹਾ ਕਿ ਡਾ. ਹਮਦਰਦ ਦੀ ਅਗਵਾਈ ’ਚ ਅਦਾਰੇ ਵਲੋਂ ਅਜੀਤ ਹਰਿਆਵਲ ਲਹਿਰ ਤਹਿਤ ਪੂਰੇ ਪੰਜਾਬ ਅੰਦਰ ਲੱਖਾਂ ਬੂਟੇ ਆਪਣੇ ਪੱਧਰ ’ਤੇ ਖਰਚ ਕਰਕੇ ਲਗਾਏ ਗਏ ਸਨ। ਇਸ ਸ਼ੁੱਭ ਅਵਸਰ ’ਤੇ ਵਖ-ਵਖ ਜ਼ਿਲ੍ਹਿਆ ਤੋਂ ਪਹੁੰਚੀਆਂ ਸੰਗਤਾਂ ਨੇ ਗੁਰੁ ਘਰ ਦੇ 305 ਕਨਾਲ ਰਕਬੇ ਵਿਚ ਵੱਖ-ਵੱਖ ਕਿਸਮ ਦੇ ਬੂਟੇ ਲਗਾ ਕੇ ਡਾ. ਹਮਦਰਦ ਦਾ ਜਨਮ ਦਿਨ ਮਨਾਇਆ। ਇਸ ਮੁਹਿੰਮ ਵਿਚ ਯੋਗਦਾਨ ਪਾਉਣ ਵਾਲਿਆਂ ਵਿਚ ਪੀ. ਐਲ. ਸੂਦ ਸੀਨੀਅਰ ਮੈਨੇਜਰ, ਨਰਿੰਦਰ ਬੇਗਮਪੁਰੀ, ਮਨਜੀਤ ਮੁਗੋਵਾਲ, ਮੇਜਰ ਸਿਘ ਘਟਾਰੋਂ, ਸੰਤ ਨਿਰੰਜਣ ਸਿੰਘ, ਸੰਤ ਹਰਬੰਸ ਸਿੰਘ ਲੁਧਿਆਣਾ, ਕੁਲਦੀਪ ਸਿੰਘ, ਗੁਰਦੀਪ ਸਿੰਘ, ਦਰਸ਼ਨ ਸਿੰਘ, ਕਾਲਾ ਸੰਘ, ਸੰਤ ਗੁਰਮੀਤ ਸੰਘ, ਸੰਤ ਅਰਜਨ ਸਿੰਘ, ਬਾਬਾ ਮਹਿੰਦਰ ਸਿੰਘ, ਜਗਦੀਸ਼ ਦੀਸ਼ਾ, ਲਾਡੀ ਗੰਗੜ੍ਹ, ਸੁਖਚੈਨ ਸਿੰਘ ਸੂਬਾ ਪ੍ਰਧਾਨ, ਸੁਰਜੀਤ ਸਿੰਘ ਖਾਨਪੁਰੀ, ਸਤਨਾਮ ਸਿੰਘ ਅਤੇ ਬਲਵਿੰਦਰ ਕੁਮਾਰ, ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਸੜੋਆ ਪਸ਼ੂ ਹਸਪਤਾਲ ’ਚ ਪੱਕਾ ਡਾਕਟਰ ਭੇਜਣ ਦੀ ਕੀਤੀ ਮੰਗ ਅਗਲੀ ਖ਼ਬਰ ਪੰਜਾਬ ’ਚ ਅਗਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ (ਬ) ਦੀ ਬਣੇਗੀ-ਲੱਕੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।