02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਨਵਾਂਸ਼ਹਿਰ ਤੋਂ ਵਾਇਆ ਮਜਾਰੀ ਸਾਹਿਬਾ-ਝੁੰਗੀ ਤੱਕ ਸਰਕਾਰੀ ਬੱਸਾਂ ਦੀ ਸੇਵਾ ਸ਼ੁਰੂ ਕੀਤੀ ਜਾਵੇ-ਪਾਂਧੀ

ਮਜਾਰੀ/ਸਾਹਿਬਾ, 1 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਪਿੰਡ ਸਾਹਿਬਾ ਵਿਖੇ ਸ਼ੁਰੂ ਹੋਈ ਨਵੀਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਜਿਥੇ ਨੌਜਵਾਨਾਂ ਨੂੰ ਵੱਖ-ਵੱਖ ਕਿੱਤਿਆਂ ਵਿਚ ਸਿਖਲਾਈ ਦੇ ਕੇ ਆਪਣੇ ਪੈਰਾਂ ’ਤੇ ਖੜ੍ਹ ਕੇ ਆਪਣੇ ਹੀ ਦੇਸ਼ ਵਿਚ ਰੁਜ਼ਗਾਰ ਪ੍ਰਾਪਤ ਕਰਨ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਉਦਯੋਗਿਕ ਸਿਖਲਾਈ ਸੰਸਥਾ ਵਿਚ ਕਾਫੀ ਦੂਰ-ਦੂਰ ਤੋਂ ਨੌਜਵਾਨ ਸਿਖਲਾਈ ਲੈਣ ਆ ਰਹੇ ਹਨ।

ਅਜੀਤ ਡੈਸਕ 02-09-2026
ਮਜਾਰੀ/ਸਾਹਿਬਾ, 1 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਪਿੰਡ ਸਾਹਿਬਾ ਵਿਖੇ ਸ਼ੁਰੂ ਹੋਈ ਨਵੀਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਜਿਥੇ ਨੌਜਵਾਨਾਂ ਨੂੰ ਵੱਖ-ਵੱਖ ਕਿੱਤਿਆਂ ਵਿਚ ਸਿਖਲਾਈ ਦੇ ਕੇ ਆਪਣੇ ਪੈਰਾਂ ’ਤੇ ਖੜ੍ਹ ਕੇ ਆਪਣੇ ਹੀ ਦੇਸ਼ ਵਿਚ ਰੁਜ਼ਗਾਰ ਪ੍ਰਾਪਤ ਕਰਨ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਉਦਯੋਗਿਕ ਸਿਖਲਾਈ ਸੰਸਥਾ ਵਿਚ ਕਾਫੀ ਦੂਰ-ਦੂਰ ਤੋਂ ਨੌਜਵਾਨ ਸਿਖਲਾਈ ਲੈਣ ਆ ਰਹੇ ਹਨ। ਇਸ ਸੰਸਥਾ ਵਿਚ ਬਲਾਚੌਰ, ਗੜ੍ਹਸ਼ੰਕਰ ਤੇ ਨਵਾਂਸ਼ਹਿਰ ਦੇ ਇਲਾਕੇ ਤੋਂ ਵੀ ਵਿਦਿਆਰਥੀ ਇਥੇ ਆ ਰਹੇ ਹਨ। ਇਹ ਸੰਸਥਾ ਰਾਜ ਮਾਰਗ ਤੋਂ ਦੂਰ ਹੋਣ ਕਰਕੇ ਦੂਰ ਦੁਰਾਡੇ ਤੋਂ ਆ ਰਹੇ ਵਿਦਿਆਰਥੀਆਂ ਨੂੰ ਸਮੇਂ ਸਿਰ ਇਥੇ ਪਹੁੰਚਣ ਵਿਚ ਕਾਫੀ ਦਿੱਕਤ ਰਹੀ ਹੈ। ਪਿੰਡ ਸਾਹਿਬਾ ਦੇ ਸਾਬਕਾ ਸਰਪੰਚ ਕੇਸ਼ਵ ਰਾਏ ਪਾਂਧੀ, ਸਰਪੰਚ ਚਮਨ ਲਾਲ, ਸਾਬਕਾ ਸਰਪੰਚ ਰਕੇਸ਼ ਪਾਂਧੀ, ਠੇਕੇਦਾਰ ਮਨੋਜ ਸ਼ਰਮਾ, ਪੰਡਿਤ ਜੋਗਿੰਦਰ ਪਾਲ ਬਸੀ ਸਾਬਕਾ ਸੰਮਤੀ ਮੈਂਬਰ, ਮਾਸਟਰ ਚੰਨਣ ਰਾਮ, ਐਡਵੋਕੇਟ ਦਿਨੇਸ਼ ਭਾਰਦਵਾਜ, ਰਿਟਾ: ਕਾਨੂੰਗੋ ਪਵਨ ਕੁਮਾਰ, ਸ਼ਾਮ ਲਾਲ, ਮਰਾਰੀ ਲਾਲ ਬੱਸੀ ਆਦਿ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਵਿਦਿਆਰਥੀਆਂ ਦੀ ਇਸ ਸਮੱਸਿਆ ਨੂੰ ਧਿਆਨ ਵਿਚ ਰੱਖਦਿਆਂ ਪਹਿਲ ਦੇ ਅਧਾਰ ’ਤੇ ਨਵਾਂਸ਼ਹਿਰ ਤੋਂ ਵਾਇਆ ਮਜਾਰੀ ਸਾਹਿਬਾ ਝੁੰਗੀ (ਗੜ੍ਹਸ਼ੰਕਰ) ਤੱਕ ਸਵੇਰ, ਦੁਪਹਿਰ ਤੇ ਸ਼ਾਮ ਦੀ ਸਰਕਾਰੀ ਬੱਸ ਸੇਵਾ ਸ਼ੁਰੂ ਕੀਤੀ ਜਾਵੇ, ਜਿਸ ਨਾਲ ਪੰਜਾਬ ਰੋਡਵੇਜ਼ ਨੂੰ ਵੀ ਵਧੀਆ ਮੁਨਾਫਾ ਹੋਵੇਗਾ। ਇਸ ਬਾਰੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਸਮੇਂ ਸਿਰ ਆਵਾਜਾਈ ਦੀ ਸਹੂਲਤ ਨਾ ਹੋਣ ਕਾਰਨ ਉਨ੍ਹਾਂ ਨੂੰ ਸਕੂਲਾਂ, ਕਾਲਜਾਂ ਤੇ ਹੋਰ ਵਿਦਿਅਕ ਸੰਸਥਾਵਾਂ ਤੱਕ ਪਹੁੰਚਣ ਵਿਚ ਮੁਸ਼ਕਿਲ ਆਉਂਦੀ ਹੈ। ਕਈ ਵਾਰ ਨਿੱਜੀ ਵਾਹਨਾਂ ਜਾਂ ਮਹਿੰਗੇ ਸਾਧਨਾਂ ’ਤੇ ਨਿਰਭਰ ਰਹਿਣਾ ਪੈਂਦਾ ਹੈ। ਜੇਕਰ ਸਰਕਾਰ ਇਹ ਬਸ ਰੂਟ ਚਾਲੂ ਕਰਦੀ ਹੈ ਤਾਂ ਉਨ੍ਹਾਂ ਨੂੰ ਸਸਤੀ ਤੇ ਵਧੀਆ ਸਹੂਲਤ ਮਿਲ ਜਾਵੇਗੀ।
ਪਿਛਲੀ ਖ਼ਬਰ ਸੱਤ ਰੋਜ਼ਾ ਚੰਡੀਗੜ੍ਹ ਧਰਨੇ ਲਈ ਕਿਸਾਨਾਂ ਦਾ ਜਥਾ ਸਮੁੰਦੜਾ ਤੋਂ ਹੋਇਆ ਰਵਾਨਾ ਅਗਲੀ ਖ਼ਬਰ ਗੁਰਦੁਆਰਾ ਸਿੰਘ ਸਭਾ ਨਵਾਂਸ਼ਹਿਰ ਵਿਖੇ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਡੈਂਟਲ ਕਲੀਨਿਕ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।