31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਐਡਵੋਕੇਟ ਡਾ. ਗੌਰਵ ਅਰੋੜਾ ਸੀ. ਆਈ. ਟੀ. ਦੇ ਨੈਸ਼ਨਲ ਕਨਵੀਨਰ ਬਣੇ

ਬੰਗਾ, 30 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ) - ਕੁਰੱਪਸ਼ਨ ਇਨਫਰਮੇਸ਼ਨ ਟੀਮ, ਐਡਵੋਕੇਟ ਡਾ: ਗੌਰਵ ਅਰੋੜਾ ਐਕਸ. ਪੀ.

ਅਜੀਤ ਡੈਸਕ 31-08-2026
ਬੰਗਾ, 30 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ) - ਕੁਰੱਪਸ਼ਨ ਇਨਫਰਮੇਸ਼ਨ ਟੀਮ, ਐਡਵੋਕੇਟ ਡਾ: ਗੌਰਵ ਅਰੋੜਾ ਐਕਸ. ਪੀ. ਬੀ. ਅਫਸਰ ਅਤੇ ਵਾਈਸ ਪ੍ਰਧਾਨ ਪੰਜਾਬ ਜਸਵੀਰ ਕਲੋਤਰਾ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਧਾਨ ਕੁਲਦੀਪ ਰਾਮ ਦੀ ਅਗਵਾਈ ’ਚ ਬੰਗਾ ਵਿਖੇ ਮੀਟਿੰਗ ਹੋਈ ਜਿਸ ਵਿੱਚ ਦੋਆਬਾ ਜ਼ੋਨ ਦੇ ਪ੍ਰਧਾਨ ਹਰਨੇਕ ਸਿੰਘ ਦੋਸਾਂਝ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਹਨਾਂ ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਟੀਮ ਨੂੰ ਐਡਵੋਕੇਟ ਡਾ: ਗੌਰਵ ਅਰੋੜਾ ਦੇ ਨੈਸ਼ਨਲ ਕਨਵੀਨਰ ਬਣਨ ’ਤੇ ਮੁਬਾਰਕਬਾਦ ਦਿੱਤੀ। ਇਸ ਮੌਕੇ ਉਹਨਾਂ ਕਿਹਾ ਕਿ ਹੁਣ ਟੀਮ ਸਾਰੇ ਇੰਡੀਆ ਵਿੱਚ ਆਪਣਾ ਕੰਮ ਕਰੇਗੀ ਤੇ ਲੋਕਾਂ ਦੀਆਂ ਮੁਸ਼ਕਲਾਂ ਦਾ ਪਹਿਲ ਦੇ ਆਧਾਰ ’ਤੇ ਹੱਲ ਕਰੇਗੀ। ਇਨਸਾਫ ਦਿਵਾਉਣ ਲਈ ਕਾਨੂੰਨੀ ਕਾਰਵਾਈ ਵੀ ਕਰੇਗੀ ਤੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਰਾਮ ਵਲੋਂ ਡਾ. ਗੌਰਵ ਅਰੋੜਾ ਨੂੰ ਨੈਸ਼ਨਲ ਕਨਵੀਨਰ ਬਣਨ ’ਤੇ ਖੁਸ਼ੀ ਮਨਾਈ ਗਈ ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਕੁਲਦੀਪ ਰਾਮ, ਸੀ. ਵਾਈਸ ਪ੍ਰਧਾਨ ਬਲਵੀਰ ਸਿੰਘ ਰਾਏ, ਵਾਈਸ ਪ੍ਰਧਾਨ ਗਗਨਦੀਪ ਤੇ ਪਰਮਜੀਤ ਸਿੰਘ ਜੀ ਹਾਜ਼ਰ ਸਨ।
ਪਿਛਲੀ ਖ਼ਬਰ ਇਰਸ ਇੰਡੈਕਸਿੰਗ ਲੈਬ ਦਾ ਉਦਘਾਟਨ ਅੱਜ ਅਗਲੀ ਖ਼ਬਰ ਅਮਰਦੀਪ ਕਾਲਜ ਦੇ ਬੀ.ਸੀ.ਏ. ਕੋਰਸ ਦੀ ਵਿਦਿਆਰਥਣ ਨੇ ਜ਼ਿਲ੍ਹੇ ’ਚੋਂ ਸਥਾਨ ਹਾਸਲ ਕਰਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।