21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਬਰਸਾਤੀ ਚੋਅ ’ਚ ਫਸੇ ਵਾਹਨ, ਕਈ ਘੰਟੇ ਰਿਹਾ ਟ੍ਰੈਫਿਕ ਜਾਮ

ਰੱਤੇਵਾਲ, 20 ਅਗਸਤ (ਅਸ਼ੋਕ ਕੁਮਾਰ ਲੀਲ) - ਪਿੰਡ ਰੱਤੇਵਾਲ ਵਿਖੇ ਬਰਸਾਤੀ ਚੋਅ ਵਿੱਚ ਅਚਾਨਕ ਤੇਜ਼ ਪਾਣੀ ਦਾ ਵਹਾਅ ਆ ਗਿਆ। ਪਿੰਡ ਰੱਤੇਵਾਲ ਵਿੱਚ ਦਰਮਿਆਨੀ ਬਾਰਸ਼ ਪਈ ਪਰ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਭਾਰੀ ਮੀਂਹ ਪੈਣ ਕਾਰਨ ਰੱਤੇਵਾਲ ਦੀ ਬਰਸਾਤੀ ਖੱਡ ਵਿੱਚ ਪਾਣੀ ਬਹੁਤ ਤੇਜ਼ੀ ਨਾਲ ਆ ਗਿਆ ਜਿਸ ਕਾਰਨ ਕਈ ਘੰਟਿਆਂ ਤੱਕ ਪਾਣੀ ਤੇਜ਼ੀ ਨਾਲ ਚੱਲਦਾ ਰਿਹਾ ਤੇ ਇਥੇ ਕਾਫੀ ਲੰਮਾ ਟ੍ਰੈਫਿਕ ਜਾਮ ਲੱਗ ਗਿਆ।

ਅਜੀਤ ਡੈਸਕ 21-08-2026
ਰੱਤੇਵਾਲ, 20 ਅਗਸਤ (ਅਸ਼ੋਕ ਕੁਮਾਰ ਲੀਲ) - ਪਿੰਡ ਰੱਤੇਵਾਲ ਵਿਖੇ ਬਰਸਾਤੀ ਚੋਅ ਵਿੱਚ ਅਚਾਨਕ ਤੇਜ਼ ਪਾਣੀ ਦਾ ਵਹਾਅ ਆ ਗਿਆ। ਪਿੰਡ ਰੱਤੇਵਾਲ ਵਿੱਚ ਦਰਮਿਆਨੀ ਬਾਰਸ਼ ਪਈ ਪਰ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਭਾਰੀ ਮੀਂਹ ਪੈਣ ਕਾਰਨ ਰੱਤੇਵਾਲ ਦੀ ਬਰਸਾਤੀ ਖੱਡ ਵਿੱਚ ਪਾਣੀ ਬਹੁਤ ਤੇਜ਼ੀ ਨਾਲ ਆ ਗਿਆ ਜਿਸ ਕਾਰਨ ਕਈ ਘੰਟਿਆਂ ਤੱਕ ਪਾਣੀ ਤੇਜ਼ੀ ਨਾਲ ਚੱਲਦਾ ਰਿਹਾ ਤੇ ਇਥੇ ਕਾਫੀ ਲੰਮਾ ਟ੍ਰੈਫਿਕ ਜਾਮ ਲੱਗ ਗਿਆ। ਕਈ ਘੰਟਿਆਂ ਬਾਅਦ ਜਦੋਂ ਕੁੱਝ ਸਾਧਨਾਂ ਵੱਲੋਂ ਇਸ ਚੋਅ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਗੱਡੀਆਂ ਵਿਚਕਾਰ ਹੀ ਫਸ ਗਈਆਂ ਤੇ ਇਹਨਾਂ ਨੂੰ ਟਰੈਕਟਰ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਜਿਸ ਕਾਰਨ ਲੋਕਾਂ ਦੀ ਕਾਫੀ ਖੱਜਲ ਖੁਆਰੀ ਹੋਈ। ਪਾਣੀ ਦਾ ਵਹਾਅ ਘੱਟ ਹੋਣ ’ਤੇ ਇਨ੍ਹਾਂ ਸਾਧਨਾਂ ਨੂੰ ਪਾਣੀ ’ਚੋਂ ਕੱਢਿਆ ਗਿਆ।
ਪਿਛਲੀ ਖ਼ਬਰ ਦੋ ਸਵਿਫਟ ਕਾਰਾਂ ਤੇ ਮੋਟਰਸਾਈਕਲ ਵਿਚਕਾਰ ਹੋਇਆ ਜ਼ਬਰਦਸਤ ਹਾਦਸਾ, 1 ਦੀ ਮੌਤ, ਦੋ ਗੰਭੀਰ ਜ਼ਖਮੀ ਅਗਲੀ ਖ਼ਬਰ ਹਾਈਟੈੱਕ ਨਾਕਾ ਆਸਰੋਂ ਵਿਖੇ ਚੰਡੀਗੜ੍ਹ ਮਾਰਕਾ 240 ਬੋਤਲਾਂ ਸ਼ਰਾਬ ਜ਼ਬਤ ਸਵਿਫ਼ਟ ਡਿਜ਼ਾਇਰ ਕਾਰ ਸਵਾਰ ਦੋ ਵਿਅਕਤੀ ਗ੍ਰਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।