14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਮੀਰਪੁਰ ਜੱਟਾਂ ’ਚ ਟਕਸਾਲੀ ਅਕਾਲੀ ਆਗੂ ਦਿਲਦਾਰ ਸਿੰਘ ਬੱਬਰ ਮਜਾਰਾ ਦਾ ਵਿਸ਼ੇਸ਼ ਸਨਮਾਨ

ਜਾਡਲਾ, 13 ਅਗਸਤ (ਹਰਕੰਵਲ ਸਿੰਘ ਕੌਲਗੜ੍ਹ/ਸੰਦੀਪ ਮਝੂਰ) - ਸ਼੍ਰੋਮਣੀ ਅਕਾਲੀ ਦਲ ਵੱਲੋਂ ਟਕਸਾਲੀ ਅਕਾਲੀ ਆਗੂ ਅਤੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਦਿਲਦਾਰ ਸਿੰਘ ਬੱਬਰ ਮਜ਼ਾਰਾ ਨੂੰ ਕੌਮੀ ਮੀਤ ਪ੍ਰਧਾਨ ਦੀ ਅਹਿਮ ਜ਼ਿੰਮੇਵਾਰੀ ਸੌਂਪੇ ਜਾਣ ਨਾਲ ਨਵਾਂਸ਼ਹਿਰ ਹਲਕੇ ਦੀ ਅਕਾਲੀ ਸਿਆਸਤ ਵਿੱਚ ਨਵੀਂ ਚਰਚਾ ਛਿੜ ਗਈ ਹੈ। ਇਸ ਨਿਯੁਕਤੀ ਦੀ ਖੁਸ਼ੀ ਵਿੱਚ ਪਿੰਡ ਮੀਰਪੁਰ ਜੱਟਾਂ ਵਿਖੇ ਸਰਦਾਰ ਪਰਵਿੰਦਰ ਪਾਲ ਸਿੰਘ ਰਾਠੌਰ ਯੂ.

ਮੀਰਪੁਰ ਜੱਟਾਂ ਵਿਖੇ ਟਕਸਾਲੀ ਆਗੂ ਦਿਲਦਾਰ ਸਿੰਘ ਬੱਬਰ ਮਜਾਰਾ ਦਾ ਸਨਮਾਨ ਕਰਦੇ ਹੋਏ ਸਮੂਹ ਨਗਰ ਨਿਵਾਸੀ। ਤਸਵੀਰ :ਹਰਕੰਵਲ ਸਿੰਘ ਕੌਲਗੜ੍ਹ 14-08-2026
ਜਾਡਲਾ, 13 ਅਗਸਤ (ਹਰਕੰਵਲ ਸਿੰਘ ਕੌਲਗੜ੍ਹ/ਸੰਦੀਪ ਮਝੂਰ) - ਸ਼੍ਰੋਮਣੀ ਅਕਾਲੀ ਦਲ ਵੱਲੋਂ ਟਕਸਾਲੀ ਅਕਾਲੀ ਆਗੂ ਅਤੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਦਿਲਦਾਰ ਸਿੰਘ ਬੱਬਰ ਮਜ਼ਾਰਾ ਨੂੰ ਕੌਮੀ ਮੀਤ ਪ੍ਰਧਾਨ ਦੀ ਅਹਿਮ ਜ਼ਿੰਮੇਵਾਰੀ ਸੌਂਪੇ ਜਾਣ ਨਾਲ ਨਵਾਂਸ਼ਹਿਰ ਹਲਕੇ ਦੀ ਅਕਾਲੀ ਸਿਆਸਤ ਵਿੱਚ ਨਵੀਂ ਚਰਚਾ ਛਿੜ ਗਈ ਹੈ। ਇਸ ਨਿਯੁਕਤੀ ਦੀ ਖੁਸ਼ੀ ਵਿੱਚ ਪਿੰਡ ਮੀਰਪੁਰ ਜੱਟਾਂ ਵਿਖੇ ਸਰਦਾਰ ਪਰਵਿੰਦਰ ਪਾਲ ਸਿੰਘ ਰਾਠੌਰ ਯੂ.ਐੱਸ.ਏ. ਅਤੇ ਸਮੂਹ ਨਗਰ ਵਾਸੀਆਂ ਵੱਲੋਂ ਦਿਲਦਾਰ ਸਿੰਘ ਬੱਬਰ ਮਜ਼ਾਰਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਪਰਵਿੰਦਰ ਪਾਲ ਸਿੰਘ ਰਾਠੌਰ ਯੂ.ਐੱਸ.ਏ. ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੰਮੇ ਸਮੇਂ ਤੋਂ ਪਾਰਟੀ ਨਾਲ ਜੁੜੇ ਟਕਸਾਲੀ ਆਗੂ ਨੂੰ ਕੌਮੀ ਪੱਧਰ ਦੀ ਜ਼ਿੰਮੇਵਾਰੀ ਦੇਣਾ ਪਾਰਟੀ ਦੇ ਪੁਰਾਣੇ ਅਤੇ ਵਫ਼ਾਦਾਰ ਵਰਕਰਾਂ ਦਾ ਮਨੋਬਲ ਵਧਾਉਣ ਵਾਲਾ ਕਦਮ ਹੈ। ਉਨ੍ਹਾਂ ਕਿਹਾ ਕਿ ਦਿਲਦਾਰ ਸਿੰਘ ਬੱਬਰ ਮਜਾਰਾ ਨੇ ਮੁਸ਼ਕਿਲ ਦੌਰ ਵਿੱਚ ਵੀ ਪਾਰਟੀ ਨਾਲ ਆਪਣੀ ਵਫ਼ਾਦਾਰੀ ਕਾਇਮ ਰੱਖਦਿਆਂ ਜਥੇਬੰਦੀ ਦੀ ਮਜ਼ਬੂਤੀ ਲਈ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਦਿਲਦਾਰ ਸਿੰਘ ਬੱਬਰ ਮਜਾਰਾ ਸਵਰਗੀ ਵਿਧਾਇਕ ਸਰਦਾਰ ਜਤਿੰਦਰ ਸਿੰਘ ਕਰੀਹਾ ਦੇ ਕਰੀਬੀ ਸਾਥੀਆਂ ਵਿੱਚੋਂ ਹਨ ਤੇ ਉਨ੍ਹਾਂ ਦੀ ਕੌਮੀ ਪੱਧਰ ਤੇ ਨਿਯੁਕਤੀ ਨਾਲ ਜਥੇਦਾਰ ਕਰੀਹਾ ਸਮਰਥਕਾਂ ਸਮੇਤ ਹਲਕੇ ਦੇ ਟਕਸਾਲੀ ਅਕਾਲੀ ਵਰਕਰਾਂ ’ਚ ਨਵਾਂ ਉਤਸ਼ਾਹ ਪੈਦਾ ਹੋਇਆ ਹੈ। ਇਸ ਮੌਕੇ ਦਿਲਦਾਰ ਸਿੰਘ ਬੱਬਰ ਮਜਾਰਾ ਨੇ ਸਨਮਾਨ ਲਈ ਸਰਦਾਰ ਪਰਵਿੰਦਰ ਪਾਲ ਸਿੰਘ ਯੂ.ਐੱਸ.ਏ. ਤੇ ਸਮੂਹ ਨਗਰ ਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਟਕਸਾਲੀ ਅਕਾਲੀ ਵਰਕਰਾਂ ਨੂੰ ਨਾਲ ਲੈ ਕੇ ਪਾਰਟੀ ਦੀ ਜਥੇਬੰਦਕ ਮਜ਼ਬੂਤੀ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਸੀਨੀਅਰ ਅਕਾਲੀ ਆਗੂ ਸੁਖਵਿੰਦਰ ਸਿੰਘ ਮਿੰਟੂ ਨੰਬਰਦਾਰ ਐਨ.ਆਰ.ਆਈ. ਜਾਡਲਾ ਨੇ ਕਿਹਾ ਕਿ ਸਰਦਾਰ ਦਿਲਦਾਰ ਸਿੰਘ ਬੱਬਰ ਮਜਾਰਾ ਨੇ ਲੰਮੇ ਸਮੇਂ ਤੱਕ ਪਾਰਟੀ ਦੀ ਮਜ਼ਬੂਤੀ ਲਈ ਸਮਰਪਿਤ ਭਾਵਨਾ ਨਾਲ ਸੇਵਾ ਨਿਭਾਈ ਹੈ। ਇਸ ਮੌਕੇ ਸਮੂਹ ਨਗਰ ਨਿਵਾਸੀ ਜਿਨ੍ਹਾਂ ਵਿੱਚ ਗੁਰਨਾਮ ਸਿੰਘ ਜੇ. ਈ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਮਨਜੀਤ ਸਿੰਘ ਖਹਿਰਾ, ਬਾਬਾ ਲਖਵਿੰਦਰ ਸਿੰਘ, ਮੱਖਣ ਸਿੰਘ ਫੌਜੀ, ਜੁਝਾਰ ਸਿੰਘ, ਜਥੇਦਾਰ ਮੋਹਣ ਸਿੰਘ, ਕਰਨੈਲ ਸਿੰਘ,ਗੁਰਦਿਆਲ ਸਿੰਘ, ਸੁਖਵਿੰਦਰ ਸਿੰਘ ਲੱਖੀ, ਜਥੇਦਾਰ ਸ਼ੀਸ਼ਨ ਸਿੰਘ, ਮੰਗਤ ਸਿੰਘ, ਕਰਨ ਰਠੌਰ, ਚੰਦੀ ਸਿੰਘ, ਅਮਨਜੋਤ ਸਿੰਘ, ਚੰਨੀ ਸਿੰਘ, ਸਤਨਾਮ ਸਿੰਘ ਰਠੌਰ ਨੇ ਜ਼ਿਲ੍ਹਾ ਪ੍ਰਧਾਨ ਸੁਖਦੀਪ ਸਿੰਘ ਸ਼ੁਕਾਰ ਸਮੇਤ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਵਰਦੀਆਂ ਸੰਬੰਧੀ ਬੇਲੋੜੇ ਹੁਕਮ ਨਾਮਨਜ਼ੂਰ :ਬੀ ਐੱਡ ਫ਼ਰੰਟ ਅਗਲੀ ਖ਼ਬਰ ਕੇਂਦਰ ਤੇ ‘ਆਪ’ ਸਰਕਾਰ ਸਮਾਜ ਦੀਆਂ ਭਾਵਨਾਵਾਂ ਨਾਲ ਕਰ ਰਹੀ ਹੈ ਖਿਲਵਾੜ - ਕਰੀਮਪੁਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।