ਖੱਡੇ ਦੀ ਰਿਪੇਅਰ ਕਰਵਾ ਕੇ ਸਮਾਜਸੇਵੀ ਨੇ ਸਰਕਾਰ ਦੇ ਵਿਕਾਸ ਦੇ ਦਾਅਵਿਆਂ ਦੀ ਫੂਕ ਕੱਢੀ
ਮਜਾਰੀ/ਸਾਹਿਬਾ, 9 ਅਗਸਤ (ਨਿਰਮਲਜੀਤ ਸਿੰਘ ਚਾਹਲ)- ਇਕ ਪਾਸੇ ਪੰਜਾਬ ਸਰਕਾਰ ਵਲੋਂ ਪਿੰਡਾਂ ’ਚ ਵਿਕਾਸ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਦੂਜੇ ਪਾਸੇ ਸਰਕਾਰ ਦਾ ਆਪਣਾ ਹੀ ਪੰਚਾਇਤ ਵਿਭਾਗ ਸੜੋਆ ਦੇ ਅਧਿਕਾਰੀ ਤੇ ਮੁਲਾਜ਼ਮ ਸਰਕਾਰ ਦੇ ਦਾਅਵਿਆਂ ਦੀ ਫੂਕ ਕੱਢੀ ਜਾ ਰਹੇ ਹਨ ਜਿਸ ਦੀ ਮਿਸਾਲ ਵੇਖਣ ਨੂੰ ਮਿਲੀ ਕਸਬਾ ਮਜਾਰੀ ਵਿਖੇ ਜਿਥੇ ਸਾਹਿਬਾ ਰੋਡ ‘ਤੇ ਇੱਕ ਦੋ ਕੁ ਮਹੀਨੇ ਤੋਂ ਸੜਕ ਦੇ ਕਿਨਾਰੇ ਸੀਵਰੇਜ ਦਾ ਖੱਡਾ ਜਿਸ ਦੀ ਸਲੈਬ ਤੇ ਕੰਧਾਂ ਟੁੱਟ ਕੇ ਵਿੱਚ ਡਿੱਗੀਆਂ ਹੋਈਆਂ ਸਨ। ਇਸ ਸੀਵਰੇਜ ਦੇ ਖੱਡੇ ਦਾ ਦੂਰ ਤੋਂ ਪਤਾ ਹੀ ਨਹੀ ਲੱਗਦਾ ਸੀ।
ਮਜਾਰੀ/ਸਾਹਿਬਾ, 9 ਅਗਸਤ (ਨਿਰਮਲਜੀਤ ਸਿੰਘ ਚਾਹਲ)- ਇਕ ਪਾਸੇ ਪੰਜਾਬ ਸਰਕਾਰ ਵਲੋਂ ਪਿੰਡਾਂ ’ਚ ਵਿਕਾਸ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਦੂਜੇ ਪਾਸੇ ਸਰਕਾਰ ਦਾ ਆਪਣਾ ਹੀ ਪੰਚਾਇਤ ਵਿਭਾਗ ਸੜੋਆ ਦੇ ਅਧਿਕਾਰੀ ਤੇ ਮੁਲਾਜ਼ਮ ਸਰਕਾਰ ਦੇ ਦਾਅਵਿਆਂ ਦੀ ਫੂਕ ਕੱਢੀ ਜਾ ਰਹੇ ਹਨ ਜਿਸ ਦੀ ਮਿਸਾਲ ਵੇਖਣ ਨੂੰ ਮਿਲੀ ਕਸਬਾ ਮਜਾਰੀ ਵਿਖੇ ਜਿਥੇ ਸਾਹਿਬਾ ਰੋਡ ‘ਤੇ ਇੱਕ ਦੋ ਕੁ ਮਹੀਨੇ ਤੋਂ ਸੜਕ ਦੇ ਕਿਨਾਰੇ ਸੀਵਰੇਜ ਦਾ ਖੱਡਾ ਜਿਸ ਦੀ ਸਲੈਬ ਤੇ ਕੰਧਾਂ ਟੁੱਟ ਕੇ ਵਿੱਚ ਡਿੱਗੀਆਂ ਹੋਈਆਂ ਸਨ। ਇਸ ਸੀਵਰੇਜ ਦੇ ਖੱਡੇ ਦਾ ਦੂਰ ਤੋਂ ਪਤਾ ਹੀ ਨਹੀ ਲੱਗਦਾ ਸੀ। ਇਸ ਸੜਕ ‘ਤੇ ਆਵਾਜਾਈ ਜ਼ਿਆਦਾ ਹੋਣ ਕਰਕੇ ਖੱਡੇ ਵਿੱਚ ਡਿੱਗ ਕੇ ਹਰ ਰੋਜ਼ ਗੱਡੀਆਂ ਦੇ ਅਗਲੇ ਹਿੱਸੇ, ਸਕੂਟਰੀਆਂ, ਮੋਟਰਸਾਈਕਲ ਸਵਾਰ ਤੇ ਪੈਦਲ ਜਾਂਦੇ ਰਾਹਗੀਰ ਵੀ ਹਾਦਸਾ ਗ੍ਰਸਤ ਹੋ ਰਹੇ ਸਨ। ਇਸ ਖੱਡੇ ਦੇ ਟੁੱਟੇ ਹੋਣ ਦਾ ਪੰਚਾਇਤ ਤੇ ਪੰਚਾਇਤ ਵਿਭਾਗ ਸੜੋਆ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਵੀ ਚੰਗੀ ਤਰਾਂ ਪਤਾ ਸੀ ਪਰ ਕਿਸੇ ਨੇ ਵੀ ਇਸ ਵੱਲ ਧਿਆਨ ਨਹੀ ਦਿੱਤਾ। ਇਸ ਖੱਡੇ ਬਾਰੇ ਹਲਕਾ ਵਿਧਾਇਕਾ ਨੂੰ ਵੀ ਪਿੰਡ ਵਾਸੀਆਂ ਵਲੋਂ ਮੌਕਾ ਦਿਖਾਇਆ ਗਿਆ ਸੀ ਪਰ ਕੋਈ ਅਸਰ ਨਹੀ ਸੀ ਹੋਇਆ। ਅਖੀਰ ਦੂਸਰੇ ਪਿੰਡ ਦੇ ਇੱਕ ਸਮਾਜਸੇਵੀ ਵਿਅਕਤੀ ਵਲੋਂ ਆਪਣੇ ਕੋਲੋਂ ਖਰਚਾ ਕਰਕੇ ਪਹਿਲਾਂ ਇਸ ਖੱਡੇ ਦੀਆਂ ਕੰਧਾਂ ਤਿਆਰ ਕਰਕੇ ਹੌਦੀ ਬਣਵਾਈ ਤੇ ਫਿਰ ਉਪਰੋਂ ਸਲੈਬਾਂ ਰੱਖ ਕੇ ਇਸ ਖੱਡੇ ਨੂੰ ਠੀਕ ਕਰਵਾਇਆ। ਇਸ ਤੋਂ ਪਤਾ ਚੱਲਦਾ ਹੈ ਕਿ ਸਰਕਾਰ ਦੇ ਦਾਅਵੇ ਹਕੀਕਤ ਤੋਂ ਕੋਹਾਂ ਦੂਰ ਹਨ।