10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਦੌਲਤਪੁਰ ਵਿਖੇ ਸੰਤ ਬਾਬਾ ਚਰਨ ਸਿੰਘ ਤਪਸਵੀ ਦੀ ਯਾਦ ’ਚ ਸਜਿਆ ਵਿਸ਼ਾਲ ਸੰਤ ਸਮਾਗਮ

ਜਾਡਲਾ, 9 ਅਗਸਤ (ਹਰਕੰਵਲ ਸਿੰਘ ਕੌਲਗੜ੍ਹ)- ਦੌਲਤਪੁਰ ਵਿਖੇ ਸੰਤ ਬਾਬਾ ਚਰਨ ਸਿੰਘ ਤਪਸਵੀ ਦੀ ਯਾਦ ਨੂੰ ਸਮਰਪਿਤ ਧਾਰਮਿਕ ਸੰਤ ਸਮਾਗਮ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਭਰ ਕੇ ਸੰਤ ਬਾਬਾ ਚਰਨ ਸਿੰਘ ਤਪੱਸਵੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।

ਅਜੀਤ ਡੈਸਕ 10-08-2026
ਜਾਡਲਾ, 9 ਅਗਸਤ (ਹਰਕੰਵਲ ਸਿੰਘ ਕੌਲਗੜ੍ਹ)- ਦੌਲਤਪੁਰ ਵਿਖੇ ਸੰਤ ਬਾਬਾ ਚਰਨ ਸਿੰਘ ਤਪਸਵੀ ਦੀ ਯਾਦ ਨੂੰ ਸਮਰਪਿਤ ਧਾਰਮਿਕ ਸੰਤ ਸਮਾਗਮ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਭਰ ਕੇ ਸੰਤ ਬਾਬਾ ਚਰਨ ਸਿੰਘ ਤਪੱਸਵੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸਮਾਗਮ ਦੀ ਸ਼ੁਰੂਆਤ ਮੌਕੇ ਸੰਗਤ ਵੱਲੋਂ ਰੱਖੇ ਗਏ ਸੰਪਟ ਪਾਠ ਦੇ ਭੋਗ ਪਾਏ ਗਏ। ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਨ੍ਹਾਂ ਵਿੱਚ ਇਲਾਕੇ ਦੇ ਨਾਮਵਰ ਢਾਡੀ ਜਥਿਆਂ ਨੇ ਹਾਜ਼ਰੀ ਭਰਦਿਆਂ ਸੰਗਤ ਨੂੰ ਸਿੱਖ ਇਤਿਹਾਸ ਨਾਲ ਜੋੜਿਆ। ਇਸ ਮੌਕੇ ਢਾਡੀ ਜਸਦੀਪ ਸਿੰਘ ਨਾਗਰਾ ਦੇ ਜਥੇ ਨੇ ਢਾਡੀ ਵਾਰਾਂ ਰਾਹੀਂ ਸਿੱਖ ਇਤਿਹਾਸ ਦੇ ਵੱਖ-ਵੱਖ ਪੱਖਾਂ ਨੂੰ ਸੰਗਤ ਦੇ ਸਨਮੁੱਖ ਪੇਸ਼ ਕੀਤਾ। ਇਸ ਮੌਕੇ ਢਾਡੀ ਮਨਜੋਤ ਸਿੰਘ ਆਜ਼ਾਦ, ਸਰਤਾਜ ਸਿੰਘ ਡੀਂਗਰੀਆਂ ਮਜਾਰਾ, ਜੀਤ ਸਿੰਘ ਘਟੌਰ, ਜੀਤ ਸਿੰਘ ਬਾਹੜੋਵਾਲ, ਬਾਬਾ ਪਰਵਿੰਦਰ ਸਿੰਘ ਦੇ ਜਥਿਆਂ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਭਾਈ ਪਰਵਿੰਦਰ ਸਿੰਘ ਕਾਹਲੋ ਸਟੇਜ ਸਕੱਤਰ ਨੇ ਬਾਬਾ ਚਰਨ ਸਿੰਘ ਤਪੱਸਵੀ ਦੀਆਂ ਧਾਰਮਿਕ ਤੇ ਸਮਾਜਿਕ ਸੇਵਾਵਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਹਨਾਂ ਦੁਆਰਾ ਦਰਸਾਇਆ ਗਿਆ ਮਾਰਗ ਹਮੇਸ਼ਾ ਪ੍ਰੇਰਨਾ ਦਾ ਸਰੋਤ ਬਣਿਆ ਰਹੇਗਾ। ਸਮਾਗਮ ਦੇ ਅੰਤ ਵਿੱਚ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਪ੍ਰਧਾਨ ਮੱਖਣ ਸਿੰਘ, ਠੇਕੇਦਾਰ ਗੁਰਜਿੰਦਰ ਸਿੰਘ, ਅਮਰਜੀਤ ਸਿੰਘ ਜੇ.ਈ, ਪ੍ਰਕਾਸ਼ ਸਿੰਘ ਬਕਾਪਰ, ਮੋਹਣ ਸਿੰਘ, ਬਹਾਦਰ ਸਿੰਘ, ਹਰਭਜਨ ਸਿੰਘ ਪ੍ਰਧਾਨ, ਜਸਵੀਰ ਸਿੰਘ, ਕੇਵਲ ਮੀਰਪੁਰ, ਧਰਮ ਸਿੰਘ, ਸਮੇਤ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ।
ਪਿਛਲੀ ਖ਼ਬਰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਡਾ. ਜਗਜੀਤ ਸਿੰਘ ਨੇ ਐਨ. ਆਰ. ਆਈ. ਮਰੀਜ਼ ਨੂੰ ਨਵੀਂ ਮੁਸਕਾਨ ਦਿੱਤੀ ਅਗਲੀ ਖ਼ਬਰ ਖਟਕੜ ਕਲਾਂ ’ਚ ਕਿਰਤੀ ਕਿਸਾਨ ਯੂਨੀਅਨ ਦਾ ਜ਼ਿਲ੍ਹਾ ਇਜਲਾਸ ਹੋਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।