07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਸ਼ਹੀਦ ਊਧਮ ਸਿੰਘ ਪ੍ਰੈੱਸ ਵੈਲਫੇਅਰ ਕਲੱਬ ਬਲਾਚੌਰ ਦੀ ਮੀਟਿੰਗ

ਬਲਾਚੌਰ, 6 ਅਗਸਤ (ਦੀਦਾਰ ਸਿੰਘ ਬਲਾਚੌਰੀਆ) - ਸ਼ਹੀਦ ਊਧਮ ਸਿੰਘ ਪ੍ਰੈੱਸ ਵੈਲਫੇਅਰ ਕਲੱਬ ਬਲਾਚੌਰ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਨਰੇਸ਼ ਧੌਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਅਰੰਭਤਾ ਮੌਕੇ ‘ਅਜੀਤ’ ਪ੍ਰਕਾਸ਼ਨ ਸਮੂਹ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਉੱਪ ਦਫ਼ਤਰ ਦੇ ਇੰਚਾਰਜ ਤੇ ਸੀਨੀਅਰ ਪੱਤਰਕਾਰ ਸ.

ਅਜੀਤ ਡੈਸਕ 07-08-2026
ਬਲਾਚੌਰ, 6 ਅਗਸਤ (ਦੀਦਾਰ ਸਿੰਘ ਬਲਾਚੌਰੀਆ) - ਸ਼ਹੀਦ ਊਧਮ ਸਿੰਘ ਪ੍ਰੈੱਸ ਵੈਲਫੇਅਰ ਕਲੱਬ ਬਲਾਚੌਰ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਨਰੇਸ਼ ਧੌਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਅਰੰਭਤਾ ਮੌਕੇ ‘ਅਜੀਤ’ ਪ੍ਰਕਾਸ਼ਨ ਸਮੂਹ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਉੱਪ ਦਫ਼ਤਰ ਦੇ ਇੰਚਾਰਜ ਤੇ ਸੀਨੀਅਰ ਪੱਤਰਕਾਰ ਸ. ਜਸਬੀਰ ਸਿੰਘ ਨੂਰਪੁਰ ਜਿਨ੍ਹਾਂ ਦੇ ਵੱਡੇ ਭੈਣ ਬੀਬੀ ਮਨਜੀਤ ਕੌਰ ਜਗਤਪੁਰ ਜੋ ਬੀਤੇ ਦਿਨੀਂ ਅਚਾਨਕ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ, ਨਮਿਤ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾ ਦੇ ਫੁੱਲ ਭੇਟ ਕੀਤੇ। ਪ੍ਰਧਾਨ ਨਰੇਸ਼ ਧੌਲ ਨੇ ਆਖਿਆ ਕਿ ਜਿੱਥੇ ਉੱਪ ਦਫ਼ਤਰ ‘ਅਜੀਤ’ ਦੇ ਇੰਚਾਰਜ ਜਸਬੀਰ ਸਿੰਘ ਨੂਰਪੁਰ ਨਿਗਰ ਨਿਰੋਈ ਅਤੇ ਪਾਰਦਸ਼ਤਾ ਪੱਤਰਕਾਰੀ ਰਾਹੀਂ ਸਮਾਜ ਦੀ ਸੇਵਾ ਕਰ ਰਹੇ ਹਨ ਉਥੇ ਉਨ੍ਹਾਂ ਦੇ ਭੈਣ ਬੀਬੀ ਮਨਜੀਤ ਕੌਰ ਜਗਤਪੁਰ ਦਾ ਸਮੁੱਚਾ ਪਰਿਵਾਰ ਜਿੱਥੇ ਲੋੜਵੰਦਾਂ ਦੀ ਮਦਦ ਲਈ ਤਿਆਰ ਬਰ ਤਿਆਰ ਰਹਿੰਦਾ ਹੈ ਉਥੇ ਭੈਣ ਮਨਜੀਤ ਕੌਰ ਨੇਕ ਦਿਲ ਤੇ ਧਾਰਮਿਕ ਵਿਚਾਰਾਂ ਦੇ ਧਾਰਨੀ ਸਨ। ਮੀਟਿੰਗ ਵਿੱਚ ਨਿਰਮਲਜੀਤ ਸਿੰਘ ਚਾਹਲ ਮਜਾਰੀ ਸਾਹਿਬਾ ਵਾਲੇ, ਵਿਨੋਦ ਬੈਂਸ ਬਲਾਚੌਰ, ਹਰਮੇਲ ਸਿੰਘ ਸਹੂੰਗੜਾ (ਸੜੋਆ), ਹਰਦੀਪ ਸਿੰਘ ਕਲਮ ਗਹੂੰਣ, ਬਲਦੇਵ ਚੌਹਾਨ ਭੱਦੀ, ਵਰਿੰਦਰਪਾਲ ਸਿੰਘ ਹੁੰਦਲ ਗੁਰਦਾਸਪੁਰੀ, ਦੀਦਾਰ ਸਿੰਘ ਬਹਿਲ ਬਲਾਚੌਰ, ਜਸਵਿੰਦਰ ਕੁਮਾਰ, ਆਸ਼ੀਸ਼ ਗੁਲਾਟੀ ਬਲਾਚੌਰ, ਮਨੋਹਰ ਲਾਲ ਥੋਪੀਆ ਤੇ ਹੋਰ ਹਾਜ਼ਰ ਸਨ। ਇਸੇ ਤਰ੍ਹਾਂ ਪੰਜਾਬੀ ਸਾਹਿਤ ਮੰਚ ਬਲਾਚੌਰ ਦੇ ਪ੍ਰਧਾਨ ਸੁਰਿੰਦਰ ਸਿੰਘ ਰਾਏ ਮੈਲਬੌਰਨ, ਮੋਹਨ ਸਿੰਘ ਰਾਏ, ਮਨਮੋਹਨ ਸਿੰਘ ਨਾਗਰਾ ਸੀਨੀਅਰ ਵਕੀਲ, ਜਗਮੋਹਨ ਸਿੰਘ ਨਾਗਰਾ, ਮਾ. ਹਰਜਿੰਦਰ ਸਿੰਘ, ਰਮਨ ਵਰਮਾ, ਮਾਸਟਰ ਹਰੀ ਸਿੰਘ ਰੱਕੜ, ਮਾਸਟਰ ਮਹਿੰਦਰ ਸਿੰਘ ਪਨਾਮ, ਮਹਿੰਦਰ ਸਿੰਘ ਸੱਚਦੇਵ, ਅਵਤਾਰ ਸਿੰਘ ਭੰਵਰਾਂ ਚੰਡੀਗੜ੍ਹ, ਡਾ. ਲਾਭ ਸਿੰਘ ਖੀਵਾ ਅਤੇ ਡਾ. ਅਵਤਾਰ ਸਿੰਘ ਪਤੰਗ ਨੇ ਵੀ ਬੀਬੀ ਮਨਜੀਤ ਕੌਰ ਜਗਤਪੁਰ ਦੇ ਅਕਾਲ ਚਲਾਣੇ ’ਤੇ ਸੀਨੀਅਰ ਪੱਤਰਕਾਰ ਅਤੇ ‘ਅਜੀਤ’ ਉੱਪ ਦਫਤਰ ਨਵਾਂਸ਼ਹਿਰ ਦੇ ਇੰਚਾਰਜ ਜਸਬੀਰ ਸਿੰਘ ਨੂਰਪੁਰ ਨਾਲ ਦੁੱਖ ਸਾਂਝਾ ਕੀਤਾ।
ਪਿਛਲੀ ਖ਼ਬਰ ‘ਹਰ ਬੂਥ ਕਾਂਗਰਸ ਮਜ਼ਬੂਤ’ ਮੁਹਿੰਮ ਤਹਿਤ ਬਲਾਚੌਰ ’ਚ ਅੱਜ ਹੋਵੇਗੀ ਵਿਸ਼ਾਲ ਵਰਕਰ ਮਿਲਣੀ ਅਗਲੀ ਖ਼ਬਰ ਈ-20 ਪੈਟਰੋਲ ਨਾਲ ਲੋਕਾਂ ਦੇ ਵਾਹਨ ਹੋ ਰਹੇ ਤਬਾਹ, ਕੇਂਦਰ ਸਰਕਾਰ ਆਮ ਜਨਤਾ ਨਾਲ ਕਰ ਰਹੀ ਧੋਖਾ - ਵਿਧਾਇਕਾ ਸੰਤੋਸ਼ ਕਟਾਰੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।