05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਸਮਾਜ ਸੇਵੀ ਸੰਸਥਾਵਾਂ ਵਲੋਂ ਸਿਵਲ ਹਸਪਤਾਲ ਗੜ੍ਹਸ਼ੰਕਰ ਨੂੰ ਏਅਰ ਕੰਡੀਸ਼ਨਰ ਭੇਟ

ਗੜ੍ਹਸ਼ੰਕਰ, 4 ਅਗਸਤ (ਧਾਲੀਵਾਲ)-ਸਿਵਲ ਹਸਪਤਾਲ ਗੜ੍ਹਸ਼ੰਕਰ ਨੂੰ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਰਾਜੂ ਬ੍ਰਦਰਜ਼ ਵੈੱਲਫੇਅਰ ਸੁਸਾਇਟੀ, ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ, ਜੀਵਨ ਜਾਗਿ੍ਰਤੀ ਮੰਚ ਅਤੇ ਉਪਕਾਰ ਐਜੂਕੇਸ਼ਨ ਐਂਡ ਚੈਰੀਟੇਬਲ ਟਰੱਸਟ ਵਲੋਂ ਇਕ ਵੋਲਟਾਸ ਏਅਰ ਕੰਡੀਸ਼ਨਰ ਭੇਟ ਕੀਤਾ ਗਿਆ। ਇਸ ਮੌਕੇ ਡਾ.

ਸਵੇਰ ਸਾਰ ਹੋਈ ਨਿਰੰਤਰ ਬਾਰਸ਼ ਨਾਲ ਸੁੱਕੀ ਹੋਈ ਚਾਰੇ ਦੀ ਫ਼ਸਲ ਵਿੱਚ ਖੜ੍ਹਾ ਪਾਣੀ ਅਤੇ ਲਹਿਰਾਉਂਦੀ ਚਾਰੇ ਦੀ ਫਸਲ। 05-08-2026
ਗੜ੍ਹਸ਼ੰਕਰ, 4 ਅਗਸਤ (ਧਾਲੀਵਾਲ)-ਸਿਵਲ ਹਸਪਤਾਲ ਗੜ੍ਹਸ਼ੰਕਰ ਨੂੰ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਰਾਜੂ ਬ੍ਰਦਰਜ਼ ਵੈੱਲਫੇਅਰ ਸੁਸਾਇਟੀ, ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ, ਜੀਵਨ ਜਾਗਿ੍ਰਤੀ ਮੰਚ ਅਤੇ ਉਪਕਾਰ ਐਜੂਕੇਸ਼ਨ ਐਂਡ ਚੈਰੀਟੇਬਲ ਟਰੱਸਟ ਵਲੋਂ ਇਕ ਵੋਲਟਾਸ ਏਅਰ ਕੰਡੀਸ਼ਨਰ ਭੇਟ ਕੀਤਾ ਗਿਆ। ਇਸ ਮੌਕੇ ਡਾ. ਬਿੱਕਰ ਸਿੰਘ ਪ੍ਰਧਾਨ ਜੀਵਨ ਜਾਗਿ੍ਰਤੀ ਮੰਚ ਦੀ ਅਗਵਾਈ ਹੇਠ ਸੰਸਥਾਵਾਂ ਦੇ ਨੁੰਮਾਇਦਿਆਂ ਵਲੋਂ ਸੀਨੀਅਰ ਮੈਡੀਕਲ ਅਫ਼ਸਰ ਡਾ. ਅਜੇ ਬਸਰਾ ਨੂੰ ਏ.ਸੀ. ਸੌਂਪਿਆ ਗਿਆ। ਡਾ. ਅਜੇ ਬਸਰਾ ਨੇ ਸਮਾਜ ਸੇਵੀ ਸੰਸਥਾਵਾਂ ਦੇ ਇਸ ਨੇਕ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸਹਿਯੋਗ ਨਾਲ ਮਰੀਜ਼ਾਂ ਨੂੰ ਹੋਰ ਵਧੀਆ ਅਤੇ ਆਰਾਮਦਾਇਕ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿਚ ਮਦਦ ਮਿਲੇਗੀ। ਇਸ ਮੌਕੇ ਐੱਸ.ਐੱਮ.ਓ. ਡਾ. ਅਜੇ ਬਸਰਾ, ਮੈਡੀਕਲ ਅਫ਼ਸਰ, ਸਟਾਫ਼ ਤੋਂ ਇਲਾਵਾ ਕਾਮਰੇਡ ਦਰਸ਼ਨ ਸਿੰਘ ਮੱਟੂ, ਕੁਲਵਿੰਦਰ ਸੰਘਾ, ਡਾ. ਲਖਵਿੰਦਰ ਬਿਲੜੋਂ, ਹੈਪੀ ਸਰਪੰਚ ਸਾਧੋਵਾਲ, ਹਰਦੇਵ ਰਾਏ, ਭੁਪਿੰਦਰ ਸਿੰਘ ਰਾਣਾ, ਰੋਕੀ ਮੋਇਲਾ, ਡਾ. ਪਰਮਹੰਸ, ਨਰਸਿੰਗ ਇੰਚਾਰਜ ਸੁਖਵਿੰਦਰ ਕੌਰ, ਅਮਰਜੀਤ ਰੇਡੀਉਗ੍ਰਾਫਰ, ਵਿਕਰਾਂਤ ਰੇਡੀਉਗ੍ਰਾਫਰ, ਅਰੁਣ ਮਿਨਹਾਸ, ਮਨਜੀਤ ਕੌਰ ਏ.ਐਨ.ਐੱਮ. ਤੇ ਹੋਰ ਹਾਜ਼ਰ ਹੋਏ।
ਪਿਛਲੀ ਖ਼ਬਰ ਦੇਸ਼ ਭਗਤ ਟੈਕਨੀਕਲ ਕਾਲਜ ਨੇ 25 ਸਾਲ ਦਾ ਸਮਾਂ ਕੀਤਾ ਪੂਰਾ - ਬਲਵਿੰਦਰ ਸਿੰਘ ਅਗਲੀ ਖ਼ਬਰ ਦਸਮੇਸ਼ ਗਰਲਜ਼ ਕਾਲਜ ਵਿਚ ‘ਇੰਟਰਪ੍ਰਨਿਊਰਸ਼ਿਪ’ ’ਤੇ ਰਾਸ਼ਟਰੀ ਸੈਮੀਨਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।