05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਦਸਮੇਸ਼ ਗਰਲਜ਼ ਕਾਲਜ ਵਿਚ ‘ਇੰਟਰਪ੍ਰਨਿਊਰਸ਼ਿਪ’ ’ਤੇ ਰਾਸ਼ਟਰੀ ਸੈਮੀਨਾਰ ਕਰਵਾਇਆ

ਮੁਕੇਰੀਆਂ, 4 ਅਗਸਤ (ਰਾਮਗੜ੍ਹੀਆ)- ਦਸ਼ਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖ਼ਸ਼ ਮੁਕੇਰੀਆਂ ਵਿਖੇ ਐਨ. ਜੀ.

ਸਿਵਲ ਹਸਪਤਾਲ ਦੇ ਬਾਹਰਲੇ ਪਾਸੇ ਫੁੱਟਪਾਥ ’ਤੇ ਰੱਖੇ ਖੋਖਿਆਂ ਕਾਰਨ ਲੱਗੇ ਜਾਮ ਦਾ ਦ੍ਰਿਸ਼। ਤਸਵੀਰ : ਅਮਰੀਕ ਸਿੰਘ ਢੀਡਸਾ ਰਾਸ਼ਟਰੀ ਸੈਮੀਨਾਰ ਦੌਰਾਨ ਮੁੱਖ ਮਹਿਮਾਨ ਬਲਵਿੰਦਰ ਕੌਰ (ਆਈ.ਆਰ.ਐੱਸ.) ਆਮਦਨ ਕਰ ਕਮਿਸ਼ਨਰ ਜਲੰਧਰ ਨਾਲ ਚੇਅਰਮੈਨ ਰਵਿੰਦਰ ਸਿੰਘ ਚੱਕ ਮੈਂਬਰ ਐਸ.ਜੀ.ਪੀ.ਸੀ., ਬਿਕਰਮਜੀਤ ਸਿੰਘ ਚੱਕ, ਪ੍ਰਿੰ. ਡਾ. ਕਰਮਜੀਤ ਕੌਰ ਬਰਾੜ ਤੇ ਹੋਰ। ਤਸਵੀਰ : ਰਾਮਗੜ੍ਹੀਆ 05-08-2026
ਮੁਕੇਰੀਆਂ, 4 ਅਗਸਤ (ਰਾਮਗੜ੍ਹੀਆ)- ਦਸ਼ਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖ਼ਸ਼ ਮੁਕੇਰੀਆਂ ਵਿਖੇ ਐਨ.ਜੀ.ਓ.-ਏ ਫੌਰ ਸੀ ਦਸੂਹਾ ਦੇ ਸਹਿਯੋਗ ਨਾਲ ‘ਇੰਟਰਪ੍ਰਨਿਊਰਸ਼ਿਪ’ ਵਿਸ਼ੇ ’ਤੇ ਰਾਸ਼ਟਰੀ ਸੈਮੀਨਾਰ ਦਾ ਸਫਲ ਆਯੋਜਨ ਕੀਤਾ ਗਿਆ। ਇਸ ਸੰਗੋਸ਼ਠੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਨਵੀਨਤਾ, ਉਦਮਤਾ, ਵਾਤਾਵਰਣ ਸੰਭਾਲ ਅਤੇ ਸਮਾਜਿਕ ਜ਼ਿੰਮੇਵਾਰੀ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ। ਇਹ ਪ੍ਰੋਗਰਾਮ ਕਾਲਜ ਦੀ ਪ੍ਰਿੰਸੀਪਲ ਡਾ. ਕਰਮਜੀਤ ਕੌਰ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ, ਜਦਕਿ ਮੰਚ ਸੰਚਾਲਨ ਆਈ.ਆਈ.ਸੀ. ਕੋਆਰਡੀਨੇਟਰੀ ਅਨੂ ਲਤਾ ਨੇ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਕੀਰਤਨ ਅਤੇ ਪੌਦਾ ਰੋਪਣ ਨਾਲ ਹੋਈ। ਐਨ.ਜੀ.ਓ.-ਏ ਫੌਰ ਸੀ ਦਸੂਹਾ ਦੇ ਪ੍ਰਧਾਨ ਸੰਜੀਵ ਕੁਮਾਰ ਨੇ ਵਿਦਿਆਰਥੀਆਂ ਨੂੰ ਨੌਕਰੀ ਲੱਭਣ ਦੀ ਬਜਾਏ ਰੋਜ਼ਗਾਰ ਦੇਣ ਵਾਲੇ ਉਦਮੀ ਬਣਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਨਵੀਨਤਾ, ਉਦਮਤਾ ਅਤੇ ਸਮਾਜਿਕ ਜ਼ਿੰਮੇਵਾਰੀ ਹੀ ਆਤਮਨਿਰਭਰ ਭਾਰਤ ਦੀ ਮਜ਼ਬੂਤ ਨੀਂਹ ਹਨ। ਕਾਲਜ ਦੇ ਪ੍ਰਸ਼ਾਸਕੀ ਨਿਰਦੇਸ਼ਕ ਸਰਦਾਰ ਬਿਕਰਮਜੀਤ ਸਿੰਘ ਚੱਕ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਸੰਸਥਾ ਵਲੋਂ ਗੁਣਵੱਤਾ ਭਰਪੂਰ ਸਿੱਖਿਆ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਜਾਣਕਾਰੀ ਦਿੱਤੀ। ਮਾਨਸੀ ਟੰਡਨ ਨੇ ਵਿਦਿਆਰਥੀਆਂ ਨੂੰ ਆਤਮ-ਵਿਸ਼ਵਾਸ ਨਾਲ ਉਦਮਤਾ ਅਪਣਾਉਣ ਲਈ ਪ੍ਰੇਰਿਤ ਕੀਤਾ। ਗ੍ਰੀਨ ਪਲੈਨੇਟ ਦੇ ਚੇਅਰਮੈਨ ਡਾ. ਕਮਲਜੀਤ ਸਿੰਘ ਨੇ ਉੱਦਮਤਾ ਇੰਟਰਪ੍ਰਨਿਊਰਸ਼ਿਪ ਅਤੇ ਵਾਤਾਵਰਣ ਸੰਭਾਲ ਦੇ ਮਹੱਤਵ ਬਾਰੇ ਵਿਚਾਰ ਸਾਂਝੇ ਕੀਤੇ। ਚੀਮਾ ਬਾਇਲਰਜ਼ ਲਿਮਿਟੇਡ ਦੇ ਚੇਅਰਮੈਨ ਡਾ. ਐਚ. ਐਸ. ਚੀਮਾ ਨੇ ਕਿਹਾ ਕਿ ਨਵੀਨਤਾ ਅਤੇ ਹੁਨਰ ਵਿਕਾਸ ਭਾਰਤ ਦੀ ਤਰੱਕੀ ਦੇ ਮੁੱਖ ਆਧਾਰ ਹਨ। ਇਸੇ ਤਰ੍ਹਾਂ ਇੰਡੀਅਨ ਸੁਕਰੋਜ਼ ਲਿਮਿਟੇਡ ਦੇ ਸੀ.ਐਮ.ਡੀ. ਕੁਨਾਲ ਯਾਦਵ ਨੇ ਨੈਤਿਕ ਮੁੱਲਾਂ ’ਤੇ ਆਧਾਰਿਤ ਨਵੀਨ ਉਦਮ ਸਥਾਪਤ ਕਰਨ ਦਾ ਸੰਦੇਸ਼ ਦਿੱਤਾ। ਮੁੱਖ ਮਹਿਮਾਨ ਬਲਵਿੰਦਰ ਕੌਰ (ਆਈ.ਆਰ.ਐੱਸ.) ਆਮਦਨ ਕਰ ਕਮਿਸ਼ਨਰ ਜਲੰਧਰ ਨੇ ਵਿਦਿਆਰਥੀਆਂ ਨੂੰ ਇਮਾਨਦਾਰੀ, ਅਨੁਸ਼ਾਸਨ ਅਤੇ ਨੈਤਿਕ ਲੀਡਰਸ਼ਿਪ ਨੂੰ ਜੀਵਨ ਦਾ ਅਹਿਮ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ। ਸਮਾਪਤੀ ਮੌਕੇ ਪ੍ਰਿੰਸੀਪਲ ਡਾ. ਕਰਮਜੀਤ ਕੌਰ ਨੇ ਸਾਰੇ ਮਹਿਮਾਨਾਂ ਅਤੇ ਭਾਗੀਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਜ਼ਿੰਮੇਵਾਰ ਉਦਮੀ ਅਤੇ ਜਾਗਰੂਕ ਨਾਗਰਿਕ ਬਣਨ ਲਈ ਪ੍ਰੇਰਿਤ ਕਰਦੇ ਹਨ। ਅੰਤ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਚੈਰੀਟੇਬਲ ਟਰੱਸਟ (ਰਜਿ.) ਦੇ ਚੇਅਰਮੈਨ ਰਵਿੰਦਰ ਸਿੰਘ ਚੱਕ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ ਅਤੇ ਇਸ ਸਫਲ ਆਯੋਜਨ ਲਈ ਐਨ.ਜੀ.ਓ.-ਏ ਫੌਰ ਸੀ ਦਸੂਹਾ ਅਤੇ ਦਸ਼ਮੇਸ਼ ਗਰਲਜ਼ ਕਾਲਜ ਦੇ ਸਾਂਝੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਇੰਡੀਅਨ ਸੁਕਰੋਜ਼ ਲਿਮਿਟੇਡ ਮੁਕੇਰੀਆਂ ਦੇ ਚੀਫ਼ ਫਾਇਨੈਂਸ਼ਲ ਅਫ਼ਸਰ ਰਵਿੰਦਰ ਸ਼ਰਮਾ ਅਤੇ ਵਾਈਸ ਪ੍ਰਧਾਨ ਵੀ.ਪੀ. ਗੁਪਤਾ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਸ ਮੌਕੇ ਪ੍ਰਿੰਸੀਪਲ ਡਾ. ਭਾਨੂ ਜਗਦੀਸ਼ ਚੰਦਰ, ਡੀ.ਏ.ਵੀ. ਕਾਲਜ ਦਸੂਹਾ, ਡਾ. ਕੁਲਵੰਤ ਸਿੰਘ, ਡਾ. ਆਕਾਂਕਸ਼ਾ ਵਰਮਾ, ਡਾ. ਸੋਨੀਆ ਦੇਵੀ, ਰੇਣੂ ਗੁਪਤਾ, ਸੁਮਨ, ਮੋਨਿਕਾ, ਸੁਪਿੰਦਰ ਕੌਰ, ਗੀਤਾ, ਭੂਪਿੰਦਰ ਸਿੰਘ, ਪਰਮਿੰਦਰ ਕੌਰ, ਕਾਲਜ ਦੇ ਅਧਿਆਪਕ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ।
ਪਿਛਲੀ ਖ਼ਬਰ ਸਮਾਜ ਸੇਵੀ ਸੰਸਥਾਵਾਂ ਵਲੋਂ ਸਿਵਲ ਹਸਪਤਾਲ ਗੜ੍ਹਸ਼ੰਕਰ ਨੂੰ ਏਅਰ ਕੰਡੀਸ਼ਨਰ ਭੇਟ ਅਗਲੀ ਖ਼ਬਰ ਪੱਤਰਕਾਰ ’ਤੇ ਹਮਲਾ ਕਰਨ ਵਾਲਿਆਂ ’ਤੇ ਹੋਵੇ ਲਤ ਸਖਤ ਕਾਰਵਾਈ -ਨਾਨੋਵਾਲ ਪੈਨਸ਼ਨਰਾਂ ਵਲੋਂ ਚੰਡੀਗੜ੍ਹ ਦੀ ਮਹਾਂ ਰੈਲੀ ਵਿਚ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।