05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਪਿੰਡ ਚੱਕ ਕਲਾਲ ’ਚ ਯੋਗਾ ਸਿਖਲਾਈ ਸੈਂਟਰ ਸ਼ੁਰੂ

ਬੰਗਾ, 4 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ) - ਇਸ ਸਬ ਡਵੀਜ਼ਨ ਦੇ ਪਿੰਡ ਚੱਕ ਕਲਾਲ ਵਿਖੇ ਯੋਗਾ ਸੈਂਟਰ ਸ਼ੂਰੂ ਕੀਤਾ ਗਿਆ ਜਿਸ ਦਾ ਉਦਘਾਟਨ ਪਿੰਡ ਦੀ ਮਹਿਲਾ ਸਰਪੰਚ ਪਰਮਜੀਤ ਕੌਰ ਅਤੇ ਬਲਾਕ ਸੰਮਤੀ ਮੈਂਬਰ ਬੰਗਾ ਸ. ਜਗਤਾਰ ਸਿੰਘ ਨੇ ਕੀਤਾ।

ਪਿੰਡ ਚੱਕ ਕਲਾਲ ਵਿਖੇ ਯੋਗਾ ਸਿਖਲਾਈ ਸੈਂਟਰ ਦਾ ਉਦਘਾਟਨ ਕਰਦੇ ਹੋਏ ਸਰਪੰਚ ਮੈਡਮ ਪਰਮਜੀਤ ਕੌਰ, ਸ. ਜਗਤਾਰ ਸਿੰਘ ਮੈਂਬਰ ਬਲਾਕ ਸੰਮਤੀ ਨਾਲ ਹੰਸ ਰਾਜ ਨੰਬਰਦਾਰ ਅਤੇ ਹੋਰ। ਤਸਵੀਰ : ਕਰਮ ਲਧਾਣਾ 05-08-2026
ਬੰਗਾ, 4 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ) - ਇਸ ਸਬ ਡਵੀਜ਼ਨ ਦੇ ਪਿੰਡ ਚੱਕ ਕਲਾਲ ਵਿਖੇ ਯੋਗਾ ਸੈਂਟਰ ਸ਼ੂਰੂ ਕੀਤਾ ਗਿਆ ਜਿਸ ਦਾ ਉਦਘਾਟਨ ਪਿੰਡ ਦੀ ਮਹਿਲਾ ਸਰਪੰਚ ਪਰਮਜੀਤ ਕੌਰ ਅਤੇ ਬਲਾਕ ਸੰਮਤੀ ਮੈਂਬਰ ਬੰਗਾ ਸ. ਜਗਤਾਰ ਸਿੰਘ ਨੇ ਕੀਤਾ। ਇਸ ਮੌਕੇ ’ਤੇ ਪਿੰਡ ਦੇ ਨੰਬਰਦਾਰ ਹੰਸ ਰਾਜ ਨੇ ਯੋਗਾ ਕਰਨ ਵਾਲੀਆਂ ਔਰਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਯੋਗਾ ਨਾਲ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਸਾਡਾ ਸਰੀਰ ਤੰਦਰੁਸਤ ਰਹੇਗਾ। ਇਸ ਮੌਕੇ ’ਤੇ ਸੁਰਿੰਦਰ ਸਿੰਘ ਵਲੋਂ ਸਮੂਹ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ’ਤੇ ਅਵਤਾਰ ਸਿੰਘ ਮੈਂਬਰ ਪੰਚਾਇਤ, ਸੁਮਨ ਦੇਵੀ ਮੈਂਬਰ ਪੰਚਾਇਤ, ਜਸਵਿੰਦਰ ਸਿੰਘ, ਅਮਰਜੀਤ ਸੁਨਿਆਰ, ਕਿਰਨਜੀਤ ਕੌਰ ਯੋਗਾ ਅਧਿਆਪਕ, ਹਰਬੰਸ ਕੌਰ, ਚਮਨ ਕੌਰ, ਸੁਰਜੀਤ ਕੌਰ, ਰਮਨ, ਕਮਲਜੀਤ ਕੌਰ, ਪਰਮਜੀਤ ਕੌਰ, ਸੁਖਜੀਤ ਕੌਰ ਅਤੇ ਸੀਮਾ ਰਾਣੀ ਹਜ਼ਾਰ ਸਨ।
ਪਿਛਲੀ ਖ਼ਬਰ ਡਾ. ਗੁਰਨਾਮ ਸਿੰਘ ਨੂੰ ਗੁਰਮਤਿ ਸੰਗੀਤ ਮਾਰਤੰਡ ਐਵਾਰਡ ਮਿਲਣਾ ਮਾਣ ਵਾਲੀ ਗੱਲ-ਪ੍ਰਿੰਸੀਪਲ ਡਾ. ਰਣਜੀਤ ਸਿੰਘ ਅਗਲੀ ਖ਼ਬਰ ਨਜ਼ਰ ਦੀਆਂ ਵਾਰ-ਵਾਰ ਬਦਲ ਕੇ ਐਨਕਾਂ ਲਾਉਣੀਆਂ ਅੱਖਾਂ ਲਈ ਨੁਕਸਾਨਦੇਹ - ਡਾ. ਹੀਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।