05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਨਜ਼ਰ ਦੀਆਂ ਵਾਰ-ਵਾਰ ਬਦਲ ਕੇ ਐਨਕਾਂ ਲਾਉਣੀਆਂ ਅੱਖਾਂ ਲਈ ਨੁਕਸਾਨਦੇਹ - ਡਾ. ਹੀਰਾ

ਕਟਾਰੀਆਂ, 4 ਅਗਸਤ (ਪ੍ਰੇਮੀ ਸੰਧਵਾਂ) - ਅੱਖਾਂ ਦੀਆਂ ਬਿਮਾਰੀਆਂ ਦੇ ਮਾਹਰ ਡਾ. ਪ੍ਰਦੀਪ ਕੁਮਾਰ ਹੀਰਾ ਤੇ ਡਾ.

ਅਜੀਤ ਡੈਸਕ 05-08-2026
ਕਟਾਰੀਆਂ, 4 ਅਗਸਤ (ਪ੍ਰੇਮੀ ਸੰਧਵਾਂ) - ਅੱਖਾਂ ਦੀਆਂ ਬਿਮਾਰੀਆਂ ਦੇ ਮਾਹਰ ਡਾ. ਪ੍ਰਦੀਪ ਕੁਮਾਰ ਹੀਰਾ ਤੇ ਡਾ. ਸੰਦੀਪ ਕੌਰ ਹੀਰਾ ਅੱਡਾ ਕੋਟ ਫਤੂਹੀ ਨੇ ਵੱਖ-ਵੱਖ ਪਿੰਡਾਂ ਵਿੱਚ ਲੋੜਵੰਦ ਗਰੀਬ ਲੋਕਾਂ ਦੀਆਂ ਅੱਖਾਂ ਦੀ ਜਾਂਚ ਕਰਨ ਤੋਂ ਬਾਅਦ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਜ਼ਰ ਦੀਆਂ ਐਨਕਾਂ ਬਦਲ-ਬਦਲ ਕੇ ਲਾਉਣੀਆਂ ਅੱਖਾਂ ਦੀ ਰੌਸ਼ਨੀ ਲਈ ਨੁਕਸਾਨਦੇਹ ਸਾਬਿਤ ਹੋ ਸਕਦੀਆਂ ਹਨ। ਕਿਉਂਕਿ ਕਿਸੇ ਅੱਖਾਂ ਦੇ ਮਾਹਿਰ ਡਾਕਟਰ ਤੋਂ ਜਾਂਚ ਕਰਵਾ ਕੇ ਲਗਾਈਆਂ ਗਈਆਂ ਐਨਕਾਂ ਨੂੰ ਬਦਲਣਾ ਨਹੀਂ ਚਾਹੀਦਾ ਅਜਿਹੀ ਅਣਗਹਿਲੀ ਨੁਕਸਾਨਦੇਹ ਸਾਬਿਤ ਹੋ ਸਕਦੀ ਹੈ। ਉਹਨਾ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਮੇਂ-ਸਮੇਂ ਅੱਖਾਂ ਦੀ ਜਾਂਚ ਜਰੂਰ ਕਰਵਾਉਣੀ ਚਾਹੀਦੀ ਹੈ ਤਾਂ ਜੋ ਅੱਖਾਂ ਦੀਆਂ ਹੋਣ ਵਾਲੀਆਂ ਬਿਮਾਰੀਆਂ ਨੂੰ ਪਹਿਲੀ ਹੀ ਸਟੇਜ ’ਤੇ ਕਾਬੂ ਕੀਤਾ ਜਾ ਸਕੇ। ਉਹਨਾ ਕਿਹਾ ਕਿ ਅੱਖਾਂ ਦੀਆਂ ਬਿਮਾਰੀਆਂ ਸਬੰਧੀ ਕਦੇ ਵੀ ਘਰੇਲੂ ਨੁਸਖੇ ਨਹੀ ਵਰਤਣੇ ਚਾਹੀਦੇ। ਇਸ ਮੌਕੇ ਤਾਨੀਆ, ਮੁਸਕਾਨ, ਅਗਮਜੋਤ ਸਿੰਘ ਹੀਰਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪਿੰਡ ਚੱਕ ਕਲਾਲ ’ਚ ਯੋਗਾ ਸਿਖਲਾਈ ਸੈਂਟਰ ਸ਼ੁਰੂ ਅਗਲੀ ਖ਼ਬਰ ਸੰਧਵਾਂ ਵਿਖੇ 57 ਲੱਖ ਦੀ ਕੀਮਤ ਨਾਲ ਤਿਆਰ ਹੋਣ ਵਾਲੀ ਇਮਾਰਤ ਦੀ ਪਿੰਡ ਵਾਸੀਆਂ ਰੱਖੀ ਨੀਂਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।