02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਭੋਗ ’ਤੇ ਵਿਸ਼ੇਸ਼ : ਬਖਸ਼ੀਸ਼ ਸਿੰਘ ਰੱਤੂ

ਮੁਕੰਦਪੁਰ - ਸ. ਬਖਸ਼ੀਸ਼ ਸਿੰਘ ਰੱਤੂ ਆਪਣੀ ਸੰਸਾਰਕ ਯਾਤਰਾ ਪੂਰੀ ਕਰ 26/07/2026 ਨੂੰ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ।

ਪਿੰਡ ਚੱਕ ਗੁਰੂ ਵਿਖ਼ੇ ਮੱਕੀ ਦੇ ਖੇਤਾਂ ਦਾ ਨਿਰੀਖਣ ਕਰਨ ਮੌਕੇ ਸਬ ਇੰਸਪੈਕਟਰ ਬਹਾਦਰ ਸਿੰਘ, ਸੁਨੀਲ ਕੁਮਾਰ ਵਿਸਥਾਰ ਅਫ਼ਸਰ ਅਤੇ ਹਾਜ਼ਰ ਕਿਸਾਨ। ਤਸਵੀਰ : ਤੀਰਥ ਸਿੰਘ ਰੱਕੜ 02-08-2026
ਮੁਕੰਦਪੁਰ - ਸ. ਬਖਸ਼ੀਸ਼ ਸਿੰਘ ਰੱਤੂ ਆਪਣੀ ਸੰਸਾਰਕ ਯਾਤਰਾ ਪੂਰੀ ਕਰ 26/07/2026 ਨੂੰ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ। ਉਨ੍ਹਾਂ ਦਾ ਜਨਮ 28 ਸਤੰਬਰ 1940 ਨੂੰ ਪਿਤਾ ਸ. ਭਗਤ ਸਿੰਘ ਦੇ ਗ੍ਰਹਿ ਵਿਖੇ ਮਾਤਾ ਰਤਨ ਕੌਰ ਦੀ ਕੁੱਖੋਂ ਹੋਇਆ। ਮੁੱਢਲੀ ਵਿੱਦਿਆ ਪ੍ਰਾਪਤ ਕਰਦਿਆਂ 1958 ਵਿੱਚ ਖਾਲਸਾ ਹਾਈ ਸਕੂਲ ਸਰਹਾਲ ਕਾਜੀਆਂ ਤੋਂ ਮੈਟ੍ਰਿਕ ਪਾਸ ਕੀਤੀ। ਉਪਰੰਤ ਪੰਜਾਬ ਰੋਡਵੇਜ਼ ਜਲੰਧਰ ਵਿਖੇ ਮਕੈਨਿਕ ਭਰਤੀ ਹੋਏ। 1964 ਤੋਂ 1977 ਤੱਕ ਲੁਧਿਆਣਾ ਡੀਪੂ ਵਿਖੇ ਸੇਵਾ ਨਿਭਾਈ। ਫਿਰ ਆਪ ਈਰਾਨ, ਯੂਗਾਂਡਾ ਤੇ ਅਮਰੀਕਾ ਵਿੱਚ 32 ਕੁ ਸਾਲ ਰਹੇ। ਉਹ ਗੁਰੂ ਘਰ ਦੇ ਪ੍ਰੇਮੀ, ਨਿੱਤਨੇਮੀ, ਸ਼ਾਂਤ ਸੁਭਾਅ ਦੇ ਮਾਲਕ ਸਨ। 2017 ਵਿੱਚ ਆਪ ਦੀ ਸੁਪਤਨੀ ਗੁਰਦੇਵ ਕੌਰ ਅਕਾਲ ਚਲਾਣਾ ਕਰ ਗਏ। ਆਪ ਨੇ ਦੋ ਸਪੁੱਤਰਾਂ ਅਤੇ ਤਿੰਨ ਧੀਆਂ ਨੂੰ ਉੱਚ ਵਿੱਦਿਆ ਦਿਵਾਈ। ਆਪ ਦਾ ਵੱਡਾ ਸਪੁੱਤਰ ਗੁਰਮੀਤ ਸਿੰਘ ਰੱਤੂ ‘ਅਜੀਤ’ ਜਲੰਧਰ ਵਿਖੇ ਪਰੂਫ ਰੀਡਿੰਗ ਵਿਭਾਗ ਦੇ ਮੁਖੀ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਛੋਟਾ ਬੇਟਾ ਮਨਜਿੰਦਰ ਸਿੰਘ ਆਪਣਾ ਕਾਰੋਬਾਰ ਕਰ ਰਿਹਾ ਹੈ। ਲੰਬੀ ਬਿਮਾਰੀ ਨਾਲ ਲੜਨ ਉਪਰੰਤ ਆਪ 26 ਜੁਲਾਈ ਨੂੰ ਉਸ ਮਾਰਗ ’ਤੇ ਚਲੇ ਗਏ ਜਿਥੇ ਗਿਆ ਕੋਈ ਵਾਪਸ ਨਹੀਂ ਪਰਤਿਆ। 2 ਅਗਸਤ ਨੂੰ ਉਨ੍ਹਾਂ ਨਮਿਤ ਕੀਰਤਨ ਤੇ ਅੰਤਿਮ ਅਰਦਾਸ ਬਾਬਾ ਜਵਾਹਰ ਸਿੰਘ ਝੰਡਾ ਜੀ ਦੇ ਅਸਥਾਨ ਸਰਹਾਲ ਕਾਜੀਆਂ ਵਿਖੇ ਹੋ ਰਹੀ ਹੈ। - ਅਮਰੀਕ ਸਿੰਘ ਢੀਂਡਸਾ
ਪਿਛਲੀ ਖ਼ਬਰ ਲਾਇਨ ਅਮਨ ਅਨੰਦ ਸਾਥੀ ਮੈਂਬਰਾਂ ਨਾਲ ਫੱਤੂਵਾਣਾ ਬਿਰਧ ਆਸ਼ਰਮ ਵਿਖੇ ਜਨਮ ਦਿਨ ਮਨਾਉਣ ਮੌਕੇ। ਲਾਇਨ ਅਮਨ ਅਨੰਦ ਨੇ ਆਪਣਾ ਜਨ... ਅਗਲੀ ਖ਼ਬਰ ਸਫ਼ਈ ਕਰਮਚਾਰੀਆਂ ਦੀ ਮਹੀਨਾਵਾਰ ਤਨਖ਼ਾਹ ’ਚ ਵਾਧਾ ਸ਼ਲਾਘਾਯੋਗ ਕਦਮ : ਐਡਵੋਕੇਟ ਸੰਜੀਵ ਚੌਧਰੀ ਚੇਚੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।