05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਕਿਰਤੀ ਕਿਸਾਨ ਯੂਨੀਅਨ ਵਲੋਂ ਪਿੰਡ ਮਜਾਰਾ ਕਲਾਂ ਯੂਨਿਟ ਦੀ ਚੋਣ

ਅਜੀਤ ਡੈਸਕ 26-07-2026

ਉਸਮਾਨਪੁਰ, 25 ਜੁਲਾਈ (ਸੰਦੀਪ ਮਝੂਰ) - ਪਿੰਡ ਮਜਾਰਾ ਕਲਾਂ ਵਿਖੇ ਕਿਰਤੀ ਕਿਸਾਨ ਯੂਨੀਅਨ ਦੇ ਪਿੰਡ ਯੂਨਿਟ ਦੀ ਸਰਬਸੰਮਤੀ ਨਾਲ ਚੋਣ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਬਲਾਕ ਪ੍ਰਧਾਨ ਕੁਲਵੀਰ ਸਿੰਘ ਸ਼ਾਹਪੁਰ, ਬਿੱਕਰ ਸਿੰਘ ਸ਼ੇਖੂਪੁਰ ਅਤੇ ਮੇਜਰ ਸਿੰਘ ਉਸਮਾਨਪੁਰ ਦੀ ਪ੍ਰਧਾਨਗੀ ਹੇਠ ਚੋਣ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਰਿੰਦਰ ਸਿੰਘ ਬੈਂਸ ਨੇ ਦੱਸਿਆ ਕਿ ਯੂਨਿਟ ਵਿੱਚ ਪਰਵਿੰਦਰ ਸਿੰਘ ਪਿੰਦੂ ਯੂਨਿਟ ਪ੍ਰਧਾਨ, ਹਰਪਾਲ ਸਿੰਘ ਬੈਂਸ ਸੀਨੀਅਰ ਮੀਤ ਪ੍ਰਧਾਨ ਅਤੇ ਗੁਰਮੁੱਖ ਸਿੰਘ ਬੈਂਸ (ਦੋਵੇਂ ਸਕੱਤਰ), ਬਲਵਿੰਦਰ ਸਿੰਘ ਮੱਲੀ ਖਜ਼ਾਨਚੀ, ਬਲਵਿੰਦਰ ਸਿੰਘ ਬੈਂਸ, ਕਸ਼ਮੀਰ ਸਿੰਘ, ਨਵਪ੍ਰੀਤ ਸਿੰਘ ਬੈਂਸ, ਬਲਜੀਤ ਸਿੰਘ ਆਦਿ ਸਾਰੇ ਮੈਂਬਰ ਚੁਣੇ ਗਏ। ਇਸ ਮੌਕੇ ਜਗਦੇਵ ਸਿੰਘ ਬੈਂਸ, ਸ਼ਿੰਗਾਰਾ ਸਿੰਘ, ਹਰਨੇਕ ਸਿੰਘ, ਕੁਲਦੀਪ ਸਿੰਘ, ਮਨਜੀਤ ਸਿੰਘ, ਅਜਮੇਰ ਸਿੰਘ ਰਾਜਾ, ਸੁਖਵਿੰਦਰ ਸਿੰਘ, ਬਲਜੋਤ ਸਿੰਘ ਤੇ ਪਿੰਡ ਵਾਸੀ ਹਾਜ਼ਰ ਸਨ।

ਪਿਛਲੀ ਖ਼ਬਰ ਸੀਨੀਅਰ ਲੈਬ ਅਟੈਂਡੈਂਟ ਮੋਤਾ ਸਿੰਘ ਦਾ ਪੀ. ਐਮ. ਸ੍ਰੀ ਸਕੂਲ ਮੁਕੰਦਪੁਰ ਵਿਖੇ ਗਰਮਜੋਸ਼ੀ ਨਾਲ ਸੁਆਗਤ ਅਗਲੀ ਖ਼ਬਰ ਪਾਵਰਕਾਮ ਕਾਮਿਆਂ ਦਾ ਪੰਜਵੇਂ ਦਿਨ ਵੀ ਸੰਘਰਸ਼ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।