ਬੰਗਾ, 23 ਜੁਲਾਈ (ਧਰਮਵੀਰ ਪਾਲ) - ਲਾਇਨ ਕਲੱਬ ਬੰਗਾ ਗੁਰਸਿਮਰਨ ਦੀ ਪਹਿਲੀ ਮੀਟਿੰਗ ਡਿਸਟ੍ਰਿਕ ਗਵਰਨਰ ਜੀ. ਐਸ. ਭਾਟੀਆ, ਡਿਸਟ੍ਰਿਕ ਚੇਅਰਪਰਸਨ ਪਾਲ ਸਿੰਘ ਬੰਗਾ ਅਤੇ ਕਲੱਬ ਫਾਊਂਡਰ ਧੀਰਜ ਮੱਕੜ ਦੇ ਦਿਸ਼ਾ-ਨਿਰਦੇਸ਼, ਕਲੱਬ ਐਡਮਨਿਸਟ੍ਰੇਟਰ ਵਨੀਤਾ ਕੁਮਾਰੀ ਅਤੇ ਕਲੱਬ ਐਡਵਾਈਜ਼ਰ ਪ੍ਰੀਆ ਚੋਪੜਾ ਦੀ ਰਹਿਨੁਮਾਈ ਅਤੇ ਚਾਰਟਰ ਪ੍ਰਧਾਨ ਅਹਿਮ ਦੀ ਪ੍ਰਧਾਨਗੀ ਹੇਠ ਕੀਤੀ ਗਈ। ਪ੍ਰੀਆ ਚੋਪੜਾ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਕਲੱਬ ਸੈਕਟਰੀ ਸਿਮਰਨ ਕੌਰ ਨੇ ਮੀਟਿੰਗ ਦੀ ਸ਼ੁਰੂਆਤ ਪ੍ਰਮਾਤਮਾ ਦੀ ਪ੍ਰਾਥਨਾ ਕਰਕੇ, ਡਿਸਟ੍ਰਿਕ ਗੀਤ ਅਤੇ ਰਾਸ਼ਟਰੀ ਗੀਤ ਨਾਲ ਕੀਤੀ। ਮੀਟਿੰਗ ਦੌਰਨ ਮੁੱਖ ਮਹਿਮਾਨ ਵਜੋਂ ਜ਼ੋਨ ਚੇਅਰਪਰਸਨ ਮੀਨੂੰ ਭੁੱਟਾ ਸ਼ਾਮਲ ਹੋਏ। ਮੀਨੂੰ ਭੁੱਟਾ ਨੇ ਦੱਸਿਆ ਕਿ ਜੋ ਵੀ ਲਾਇਨਜ਼ ਕਲੱਬ ਇੰਟਰਨੈਸ਼ਨਲ ਦੇ ਪ੍ਰਧਾਨ ਮਾਰਕ ਐਸ ਵਲੋਂ ਸਮਾਜ ਸੇਵਾ ਦੇ ਅੱਠ ਟਾਰਗੇਟ ਦਿੱਤੇ ਗਏ ਹਨ ਉਨ੍ਹਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਨੂੰ ਸਾਰਿਆਂ ਨੂੰ ਸਭ ਤੋਂ ਪਹਿਲਾਂ ਵਾਤਾਵਰਣ ਦੀ ਸ਼ੁੱਧਤਾ ਲਈ ਬੂਟੇ ਲਗਾਉਣੇ ਅਤੇ ਬੂਟਿਆਂ ਦੀ ਸਾਂਭ ਸੰਭਾਲ ਕਰਨੀ ਹੈ। ਇਸ ਸਭ ਤੋਂ ਬਾਅਦ ਸਾਰੇ ਹੀ ਲਾਇਨ ਮੈਂਬਰਾਂ ਵਲੋਂ ਮਿਲ ਕੇ ਇਸ ਹੀ ਮਹੀਨੇ ਵਿੱਚ 100 ਬੂਟਾ ਲਗਾਉਣ ਦਾ ਪ੍ਰਣ ਕੀਤਾ। ਇਸ ਮੌਕੇ ਲਾਇਨ ਮੈਂਬਰਾਂ ਨੂੰ ਇੰਟਰਨੈਸ਼ਨਲ ਲਾਇਨ ਪਿੰਨ ਨਾਲ ਸਨਮਾਨਿਤ ਕੀਤਾ। ਕਲੱਬ ਪ੍ਰਧਾਨ ਲਾਇਨ ਅਹਿਮ ਵਲੋਂ ਮੀਟਿੰਗ ’ਚ ਸ਼ਾਮਲ ਸਮੂਹ ਮੈਂਬਰਾਂ ਦਾ ਪਹੁੰਚਣ ਉੱਤੇ ਧੰਨਵਾਦ ਕੀਤਾ ਤੇ ਮੁੱਖ ਮਹਿਮਾਨ ਜੋਨ ਚੇਅਰਪਰਸਨ ਮੀਨੂੰ ਭੂੱਟਾ ਦਾ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ। ਇਸ ਮੌਕੇ ਅਹਿਮ, ਸਿਮਰਨ ਕੌਰ, ਸਾਯਨਾ ਚੋਪੜਾ, ਲਵਪ੍ਰੀਤ ਸਿੰਘ, ਕਾਜਲ, ਗੁਰਪ੍ਰੀਤ ਕੌਰ, ਮਨਪ੍ਰੀਤ ਕੌਰ, ਸੁਖਦੇਵ ਸਿੰਘ, ਸਲੋਨੀ, ਬਰੋਨੀਕਾ ਮਹੇ, ਜਸਕੀਰਤ ਕੌਰ, ਰੂਹਾਨੀ, ਜਾਨਵੀ, ਅਨੂਸ਼ਕਾ ਮੱਕੜ, ਸ਼ੈਨਣ ਕਪੂਰ, ਮਯੰਕ ਚੋਪੜਾ ਅਤੇ ਹੋਰ ਮੈਂਬਰ ਸ਼ਾਮਲ ਹੋਏ।