08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਨਗਰ ਕੌਂਸਲ ਰਾਹੋਂ ਦੇ ਪ੍ਰਧਾਨ ਬਣੇ ਰਸ਼ਮੀ ਰਣਦੇਵ, ਮੋਹਣ ਲਾਲ ਬਣੇ ਵਾਈਸ ਪ੍ਰਧਾਨ

ਅਜੀਤ ਡੈਸਕ 24-07-2026
ਰਾਹੋਂ, 23 ਜੁਲਾਈ (ਉਂਕਾਰ ਸਿੰਘ ਰਾਠੋਰ) - ਨਗਰ ਕੌਂਸਲ ਰਾਹੋਂ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਨਗਰ ਕੌਂਸਲ ਦਫ਼ਤਰ ਵਿਖੇ ਸ਼ਾਂਤੀਪੂਰਨ ਅਤੇ ਸਰਬਸੰਮਤੀ ਨਾਲ ਹੋਈ। ਚੋਣ ਪ੍ਰਕਿਰਿਆ ਐਸ.ਡੀ.ਐਮ. ਬਲਾਚੌਰ ਦੀ ਨਿਗਰਾਨੀ ਹੇਠ ਕਰਵਾਈ ਗਈ, ਜਦਕਿ ਅਮਨ-ਕਾਨੂੰਨ ਬਣਾਈ ਰੱਖਣ ਲਈ ਡੀ.ਐਸ.ਪੀ. ਪੰਕਜ ਸ਼ਰਮਾ ਨੂੰ ਪਹਿਲਾਂ ਹੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ। ਐਸ.ਡੀ.ਐਮ. ਦਫ਼ਤਰ ਵੱਲੋਂ ਜਾਰੀ ਅਧਿਕਾਰਤ ਨੋਟਿਸ ਅਨੁਸਾਰ ਵਿਸ਼ੇਸ਼ ਮੀਟਿੰਗ 23 ਜੁਲਾਈ, 2026 ਨੂੰ ਦੁਪਹਿਰ 2 ਵਜੇ ਨਗਰ ਕੌਂਸਲ ਰਾਹੋਂ ਵਿਖੇ ਸੱਦੀ ਗਈ ਸੀ। ਮੀਟਿੰਗ ਦੀ ਕਾਰਵਾਈ ਵਿੱਚ ਸਭ ਤੋਂ ਪਹਿਲਾਂ ਨਵ-ਚੁਣੇ 12 ਕੌਂਸਲਰਾਂ ਨੂੰ ਸਹੁੰ ਚੁਕਾਈ ਗਈ, ਉਪਰੰਤ ਪ੍ਰਧਾਨ ਅਤੇ ਫਿਰ ਮੀਤ ਪ੍ਰਧਾਨ ਦੀ ਚੋਣ ਦੀ ਪ੍ਰਕਿਰਿਆ ਪੂਰੀ ਕੀਤੀ ਗਈ। ਸਹੁੰ ਚੁੱਕਣ ਵਾਲੇ ਕੌਂਸਲਰਾਂ ਵਿੱਚ ਵਾਰਡ ਨੰਬਰ 1 ਤੋਂ ਊਸ਼ਾ ਰਾਣੀ, ਵਾਰਡ ਨੰਬਰ 2 ਤੋਂ ਦਵਿੰਦਰ ਕੁਮਾਰ ਜਾਂਗੜਾ, ਵਾਰਡ ਨੰਬਰ 3 ਤੋਂ ਰਸ਼ਮੀ ਰਣਦੇਵ, ਵਾਰਡ ਨੰਬਰ 4 ਤੋਂ ਬਿਮਲ ਕੁਮਾਰ, ਵਾਰਡ ਨੰਬਰ 5 ਤੋਂ ਹਰਦੀਪ ਕੌਰ, ਵਾਰਡ ਨੰਬਰ 6 ਤੋਂ ਰਣਧੀਰ ਸਿੰਘ, ਵਾਰਡ ਨੰਬਰ 7 ਤੋਂ ਸਿਮਰਨਜੋਤ ਕੌਰ, ਵਾਰਡ ਨੰਬਰ 8 ਤੋਂ ਮਹਿੰਦਰ ਸਿੰਘ, ਵਾਰਡ ਨੰਬਰ 9 ਤੋਂ ਜਸਵਿੰਦਰ ਚੋਪੜਾ, ਵਾਰਡ ਨੰਬਰ 10 ਤੋਂ ਮੋਹਣ ਲਾਲ, ਵਾਰਡ ਨੰਬਰ 11 ਤੋਂ ਦਵਿੰਦਰ ਕੌਰ ਅਤੇ ਵਾਰਡ ਨੰਬਰ 12 ਤੋਂ ਮਨਜੀਤ ਲਾਲ ਸ਼ਾਮਲ ਸਨ। ਚੋਣ ਦੌਰਾਨ ਸ੍ਰੀਮਤੀ ਰਸ਼ਮੀ ਰਣਦੇਵ (ਪਤਨੀ ਹੇਮੰਤ ਰਣਦੇਵ ਬੌਬੀ) ਨੂੰ ਸਰਬਸੰਮਤੀ ਨਾਲ ਨਗਰ ਕੌਂਸਲ ਰਾਹੋਂ ਦਾ ਪ੍ਰਧਾਨ ਚੁਣਿਆ ਗਿਆ, ਜਦਕਿ ਮੋਹਣ ਲਾਲ ਨੂੰ ਸਰਬਸੰਮਤੀ ਨਾਲ ਉਪ ਪ੍ਰਧਾਨ (ਵਾਈਸ ਪ੍ਰਧਾਨ) ਚੁਣਿਆ ਗਿਆ। ਚੋਣ ਉਪਰੰਤ ਨਵ-ਚੁਣੇ ਪ੍ਰਧਾਨ ਤੇ ਉਪ ਪ੍ਰਧਾਨ ਨੂੰ ਵੀ ਵਿਧੀਵਤ ਸਹੁੰ ਚੁਕਾਈ ਗਈ। ਇਸ ਮੌਕੇ ਵਿਧਾਨ ਸਭਾ ਹਲਕਾ ਨਵਾਂਸ਼ਹਿਰ ਦੇ ਵਿਧਾਇਕ ਡਾ. ਨਛੱਤਰ ਪਾਲ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਚੋਣ ਤੋਂ ਬਾਅਦ ਨਵ-ਚੁਣੇ ਅਹੁਦੇਦਾਰਾਂ ਨੂੰ ਪਾਰਟੀ ਆਗੂਆਂ ਤੇ ਸਮਰਥਕਾਂ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਨਿੱਘੀਆਂ ਵਧਾਈਆਂ ਦਿੱਤੀਆਂ ਗਈਆਂ। ਨਵ-ਚੁਣੇ ਪ੍ਰਧਾਨ ਰਸ਼ਮੀ ਰਣਦੇਵ ਅਤੇ ਉਪ ਪ੍ਰਧਾਨ ਮੋਹਣ ਲਾਲ ਨੇ ਭਰੋਸਾ ਦਿੱਤਾ ਕਿ ਉਹ ਸਮੂਹ ਕੌਂਸਲਰਾਂ ਨੂੰ ਨਾਲ ਲੈ ਕੇ ਰਾਹੋਂ ਸ਼ਹਿਰ ਦੇ ਸਰਬਪੱਖੀ ਵਿਕਾਸ, ਸਫ਼ਾਈ, ਬੁਨਿਆਦੀ ਸਹੂਲਤਾਂ ਤੇ ਲੋਕ ਭਲਾਈ ਦੇ ਕੰਮਾਂ ਨੂੰ ਪਹਿਲ ਦੇ ਆਧਾਰ ’ਤੇ ਅੱਗੇ ਵਧਾਉਣ ਲਈ ਵਚਨਬੱਧ ਰਹਿਣਗੇ। ਇਸ ਮੌਕੇ ਜ਼ਿਲ੍ਹਾ ਸ਼ਹਿਰੀ ਤੇ ਸਾਬਕਾ ਨਗਰ ਕੌਂਸਲ ਪ੍ਰਧਾਨ ਹੇਮੰਤ ਰਣਦੇਵ ਬੋਬੀ, ਹਲਕਾ ਇੰਚਾਰਜ ਅਕਾਲੀ ਦਲ ਸੁਖਦੀਪ ਸਿੰਘ ਸ਼ੁਕਾਰ, ਈ. ਓ. ਮਨੀਸ਼ ਕੁਮਾਰ, ਡੀ. ਐੱਸ. ਪੀ. ਪੰਕਜ ਸ਼ਰਮਾ, ਥਾਣਾ ਮੁਖੀ ਰਾਹੋਂ ਸੁਖਪਾਲ ਸਿੰਘ, ਟ੍ਰੈਫਿਕ ਇੰਚਾਰਜ ਰਾਹੋਂ ਗੁਰਮੇਲ ਸਿੰਘ, ਕੌਂਸਲਰ ਪਰਮ ਸਿੰਘ ਖਾਲਸਾ, ਹਰਪ੍ਰੀਤ ਸਿੰਘ ਖਾਰਾ, ਰਾਜਵਿੰਦਰ ਸਿੰਘ ਭੱਟੀ, ਐਡਵੋਕੇਟ ਨੋਵਲ ਸਰੀਨ, ਗੌਰਵ ਸਰੀਨ, ਕਮਲਜੀਤ ਸਿੰਘ ਰਾਣਾ, ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗੌਰਵ ਗਾਬਾ, ਮਲਕੀਤ ਸਿੰਘ ਕਾਹਲੋ, ਕੁਲਵਿੰਦਰ ਸਿੰਘ ਕਿੰਦਾ, ਡੀ. ਪੀ. ਆਈ ਪ੍ਰਧਾਨ ਰੋਹਨ ਚੱਢਾ, ਯੂਥ ਆਗੂ ਮੁਕੇਸ਼ ਚੋਪੜਾ ਬੌਬੀ, ਬਲਵੰਤ ਸਿੰਘ ਚੀਮਾ, ਬਲਦੇਵ ਸਿੰਘ ਭਾਗੀ, ਸ਼ਿੰਗਾਰਾ ਪ੍ਰਧਾਨ, ਮੁਖਤਿਆਰ ਸਿੰਘ ਮੁੱਖਾ, ਤਰਸੇਮ ਲਾਲ ਚੁੰਬਰ, ਕੁਲਦੀਪ ਸਿੰਘ ਰਾਠੋਰ, ਚੈਂਚਲ ਸਿੰਘ ਰਾਠੋਰ, ਮਨਵੀਰ ਸਿੰਘ ਪਰਮਾਰ, ਸਰਦੂਲ ਸਿੰਘ ਰਾਠੋਰ, ਗੁਰਿੰਦਰ ਸਿੰਘ ਮਿਨਹਾਸ, ਸਰਦਾਰ ਸਿੰਘ, ਬਿਸ਼ਨ ਦਾਸ, ਸਤਨਾਮ ਸਿੰਘ ਰਾਠੋਰ, ਤਰਲੋਕ ਸਿੰਘ, ਮਨੀਸ਼ ਅਰੋੜਾ, ਗਗਨ ਭਾਰਦਵਾਜ, ਅਸ਼ਵਨੀ ਕੁਮਾਰ, ਕੁਲਬੀਰ ਸਿੰਘ ਖੱਦਰ, ਛੋਟੂ ਰਾਮ, ਸਰਬਜੀਤ ਸਿੰਘ, ਰਾਜਵੰਤ ਸਿੰਘ ਬਾਜਵਾ, ਉਂਕਾਰ ਸਿੰਘ, ਆਸ਼ੂ ਦਿਗਵਾ, ਦਵਿੰਦਰ ਸਿੰਘ, ਅਮਰੀਕ ਸਿੰਘ, ਕਸ਼ਮੀਰ ਲਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।q
ਪਿਛਲੀ ਖ਼ਬਰ ਨਵੇਂ ਰਾਸ਼ਨ ਕਾਰਡਾਂ ਅਤੇ ਮੈਂਬਰਾਂ ਦੇ ਵਾਧੇ ਲਈ ਆਨਲਾਈਨ ਅਰਜ਼ੀਆਂ 11 ਅਗਸਤ ਤੱਕ ਖੁੱਲ੍ਹੀਆਂ: ਗੁਲਪ੍ਰੀਤ ਸਿੰਘ ਔਲਖ ਅਗਲੀ ਖ਼ਬਰ ਬੱਬੇਹਾਲੀ, ਲੋਪੋਕੇ ਤੇ ਜਥੇਦਾਰ ਤੁਗਲਵਾਲ ਵਲੋਂ ਖੁਸ਼ਹਾਲਪੁਰ ਪਰਿਵਾਰ ਨਾਲ ਦੁੱਖ ਸਾਂਝਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।