11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਸਰਿਆਂਸ ਪੇਪਰ ਮਿੱਲ ਦੇ ਵਰਕਰਾਂ ਵਲੋਂ ਫੈਕਟਰੀ ਦੇ ਗੇਟ ਮੂਹਰੇ ਰੋਸ ਧਰਨਾ

ਸਰਿਆਂਸ ਪੇਪਰ ਮਿੱਲ ਦੇ ਵਰਕਰਾਂ ਵਲੋਂ ਫੈਕਟਰੀ ਦੇ ਗੇਟ ਮੂਹਰੇ ਰੋਸ ਧਰਨਾ 23-07-2026
ਰੱਤੇਵਾਲ, 22 ਜੁਲਾਈ (ਅਸ਼ੋਕ ਕੁਮਾਰ ਲੀਲ) - ਸਰਿਆਂਸ ਪੇਪਰ ਮਿੱਲ੍ਹ ਬਣਾ ਦੇ ਵਰਕਰਾਂ ਨੇ ਪੇਪਰ ਮਿੱਲ੍ਹ ਦੇ ਮੇਨ ਗੇਟ ’ਤੇ ਸ਼ਾਂਤਮਈ ਧਰਨਾ ਦਿੱਤਾ। ਵਰਕਰ ਯੂਨੀਅਨ ਦੇ ਖਜ਼ਾਨਚੀ ਸਿਰੀ ਚੰਦਰ ਯਾਦਵ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੇਪਰ ਮਿੱਲ੍ਹ ਵਲੋਂ ਫੈਕਟਰੀ ਵਰਕਰਾਂ ਦੀ ਰਿਹਾਇਸ਼ ਲਈ ਇਕ ਕਲੋਨੀ ਬਣਾਈ ਗਈ ਹੈ ਅਤੇ ਉਸ ਵਿੱਚ ਮੈਨੇਜਮੈਂਟ ਦੇ ਸਟਾਫ ਮੈਂਬਰ ਰਹਿ ਰਹੇ ਹਨ। ਬੀਤੇ ਦਿਨ ਜਦੋਂ ਵਰਕਰ ਯੂਨੀਅਨ ਦੇ ਪ੍ਰਧਾਨ ਸੁਖਦੇਵ ਕਿਸਾਨਾ ਨੇ ਮੈਨੇਜਮੈਂਟ ਨਾਲ ਵਰਕਰਾਂ ਦੀ ਰਿਹਾਇਸ਼ ਅਤੇ ਪੰਜਾਬ ਸਰਕਾਰ ਵਲੋਂ ਜੋ ਮਿਨੀਮਮ ਵੇਜ਼ 01ਮਈ 2026 ਤੋਂ ਲਾਗੂ ਕਰਨ ਲਈ ਹੁਕਮ ਜਾਰੀ ਕੀਤੇ ਹਨ ਇਸ ਬਾਰੇ ਗੱਲਬਾਤ ਕੀਤੀ ਤਾਂ ਪ੍ਰਧਾਨ ਸੁਖਦੇਵ ਕਿਸਾਨਾਂ ਨੂੰ ਮੈਨੇਜਮੈਂਟ ਵਲੋਂ ਕੰਮ ਪਰ ਨਾ ਆਉਣ ’ਤੇ ਤਿੰਨ ਦਿਨ ਦਾ ਨੋਟਿਸ ਜਾਰੀ ਕਰ ਦਿੱਤਾ ਅਤੇ ਸਵੇਰੇ ਪ੍ਰਧਾਨ ਨੂੰ ਗੇਟ ਤੋਂ ਅੰਦਰ ਫੈਕਟਰੀ ਵਿੱਚ ਕੰਮ ’ਤੇ ਨਹੀਂ ਆਉਣ ਦਿੱਤਾ। ਪੇਪਰ ਮਿੱਲ੍ਹ ਦੀ ਮੈਨੇਜਮੈਂਟ ਵਲੋਂ ਇਸ ਧੱਕਾਸ਼ਾਹੀ ਖਿਲਾਫ ਮੇਨ ਗੇਟ ਦੇ ਅੱਗੇ ਵਰਕਰਾਂ ਵੱਲੋਂ ਅਣਮਿੱਥੇ ਸਮੇਂ ਲਈ ਸ਼ਾਂਤਮਈ ਰੋਸ ਧਰਨਾ ਦਿੱਤਾ ਗਿਆ। ਫੈਕਟਰੀ ਵਰਕਰਾਂ ਨੇ ਕਿਹਾ ਕਿ ਜੇਕਰ ਪ੍ਰਧਾਨ ਸੁਖਦੇਵ ਕਿਸਾਨਾ ਨੂੰ ਕੰਮ ਪਰ ਨਹੀਂ ਆਉਣ ਦਿੱਤਾ ਅਤੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਅਸੀਂ ਇਹ ਧਰਨਾ ਅਣਮਿੱਥੇ ਸਮੇਂ ਲਈ ਦੇਣ ਲਈ ਮਜਬੂਰ ਹੋਵਾਂਗੇ ਅਤੇ ਇਸ ਦੀ ਜ਼ਿੰਮੇਵਾਰੀ ਫੈਕਟਰੀ ਦੇ ਉੱਚ ਅਧਿਕਾਰੀਆਂ ਦੀ ਹੋਵੇਗੀ। ਜਦੋਂ ਪੱਤਰਕਾਰਾਂ ਨੇ ਪੇਪਰ ਮਿੱਲ੍ਹ ਦੇ ਜ਼ਿੰਮੇਵਾਰ ਅਫ਼ਸਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਪੱਤਰਕਾਰਾਂ ਨੂੰ ਪੇਪਰ ਮਿੱਲ੍ਹ ਦੇ ਅੰਦਰ ਆਉਣ ਤੋਂ ਮਨਾਂ ਕਰ ਦਿੱਤਾ ਅਤੇ ਫੋਨ ’ਤੇ ਗੱਲਬਾਤ ਕਰਨ ਤੋਂ ਵੀ ਗੁਰੇਜ਼ ਕੀਤਾ। ਤੂੜੀ ਦੀਆਂ ਭਰੀਆਂ ਟਰਾਲੀਆਂ ਅਤੇ ਟਰੱਕ ਵੀ ਗੇਟ ਤੋਂ ਅੰਦਰ ਦਾਖਲ ਨਹੀਂ ਹੋ ਸਕਦੇ ਜੋ ਕਿ ਨੈਸ਼ਨਲ ਹਾਈਵੇ ’ਤੇ ਆਵਾਜਾਈ ਨੂੰ ਵਿਘਨ ਪਾ ਰਹੇ ਹਨ। ਇਹ ਤੂੜੀ ਭਰੇ ਵਾਹਨ ਨੈਸ਼ਨਲ ਹਾਈਵੇ ’ਤੇ ਅਣਮਿੱਥੇ ਸਮੇਂ ਲਈ ਖੜ੍ਹੇ ਹੋਣ ’ਤੇ ਆਮ ਰਾਹਗੀਰਾਂ ਲਈ ਕੋਈ ਭਿਆਨਕ ਸਮੱਸਿਆ ਖੜ੍ਹੀ ਕਰ ਸਕਦੇ ਹਨ। ਜੇਕਰ ਇਨ੍ਹਾਂ ਵਾਹਨਾਂ ਕਰਕੇ ਨੈਸ਼ਨਲ ਹਾਈਵੇ ’ਤੇ ਕੋਈ ਅਣਹੋਣੀ ਘਟਨਾ ਵਾਪਰ ਗਈ ਤਾਂ ਇਸ ਦਾ ਖਮਿਆਜ਼ਾ ਪੇਪਰ ਮਿੱਲ੍ਹ ਦੀ ਮੈਨੇਜਮੈਂਟ ਨੂੰ ਭੁਗਤਣਾ ਪਵੇਗਾ। ਸ਼ਾਂਤਮਈ ਧਰਨੇ ਵਿੱਚ ਗੁਰਵਿੰਦਰ ਕੁਮਾਰ ਸੀਨੀਅਰ ਉਪ ਪ੍ਰਧਾਨ, ਵਿਦੇਕ ਕੁਮਾਰ ਉਪ ਪ੍ਰਧਾਨ, ਸਿਰੀ ਚੰਦ ਯਾਦਵ ਕੈਸ਼ੀਅਰ, ਰਾਜ ਕੁਮਾਰ ਸਹਾਇਕ ਕੈਸ਼ੀਅਰ, ਹਰੇ ਰਾਮ ਯਾਦਵ ਜਨਰਲ ਸਕੱਤਰ, ਪ੍ਰਧਾਨ ਸੁਖਦੇਵ ਕਿਸਾਨਾ ਆਪਣੇ ਸੈਂਕੜੇ ਸਾਥੀਆਂ ਸਮੇਤ ਅਣਮਿੱਥੇ ਸਮੇਂ ਲਈ ਬੈਠੇ ਹਨ।
ਪਿਛਲੀ ਖ਼ਬਰ ਚੱਕ ਗੁਰੂ ਵਿਖੇ ਪ੍ਰਵਾਸੀ ਭਾਰਤੀਆਂ ਵਲੋਂ ਲੱਖਾਂ ਦੇ ਖਰਚੇ ਨਾਲ਼ ਤਿਆਰ ਕੀਤੀ ਜਾ ਰਹੀ ਹੈ ਫੁੱਟਬਾਲ ਅਕੈਡਮੀ ਅਗਲੀ ਖ਼ਬਰ ਰਾਹੋਂ ਰੇਲਵੇ ਸਟੇਸ਼ਨ ਲਈ ਭਾਜਪਾ ਮੰਡਲ ਪ੍ਰਧਾਨ ਵਿਸ਼ਾਲ ਚੋਪੜਾ ਤੇ ਵਾਤਾਵਰਣ ਸੇਵਾ ਸੁਸਾਇਟੀ ਦਾ ਵੱਡਾ ਉਪਰਾਲਾ, ਤਿੰਨ ਟਰੇਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।