02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਸਕੂਲੀ ਖੇਡਾਂ ਜ਼ੋਨ ਮੁਕੰਦਪੁਰ-3 ਦੀ ਹੋਈ ਮੀਟਿੰਗ

ਅਜੀਤ ਡੈਸਕ 21-07-2026

ਮੁਕੰਦਪੁਰ, 20 ਜੁਲਾਈ (ਅਮਰੀਕ ਸਿੰਘ ਢੀਂਡਸਾ)– ਖੇਡ ਮੁਕਾਬਲਿਆਂ ਲਈ 25 ਤੋਂ 27 ਜੁਲਾਈ ਤੱਕ ਦੀਆਂ ਤਰੀਕਾਂ ਦਾ ਐਲਾਨ ਕੀਤਾ ਗਿਆ ਹੈ। ਸਾਲ 2026 ਦੀਆਂ ਸਕੂਲੀ ਖੇਡਾਂ ਨੂੰ ਸੁਚਾਰੂ ਅਤੇ ਸਫ਼ਲਤਾਪੂਰਵਕ ਢੰਗ ਨਾਲ ਚਲਾਉਣ ਲਈ ਪੀ.ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਕੰਦਪੁਰ ਵਿਖੇ ਜ਼ੋਨਲ ਪੱਧਰ ਦੀ ਇੱਕ ਵਿਸ਼ੇਸ਼ ਮੀਟਿੰਗ ਦਾ ਪ੍ਰਬੰਧ ਕੀਤਾ ਗਿਆ। ਇਸ ਅਹਿਮ ਮੀਟਿੰਗ ਵਿੱਚ ਇਲਾਕੇ ਦੇ ਲਗਭਗ 20 ਸਕੂਲਾਂ ਦੇ ਪ੍ਰਿੰਸੀਪਲਾਂ, ਹੈੱਡਮਾਸਟਰਾਂ, ਸਰੀਰਕ ਸਿੱਖਿਆ ਲੈਕਚਰਾਰਾਂ, ਡੀ.ਪੀ.ਈ ਅਤੇ ਪੀ.ਟੀ.ਆਈ ਅਧਿਆਪਕਾਂ ਨੇ ਸਰਗਰਮੀ ਨਾਲ ਭਾਗ ਲਿਆ। ਮੀਟਿੰਗ ਦੌਰਾਨ ਜ਼ੋਨਲ ਪ੍ਰਧਾਨ ਕ੍ਰਿਸ਼ਨ ਖਟਕੜ ਨੇ ਹਾਜ਼ਰ ਹੋਏ ਸਾਰੇ ਸਾਥੀਆਂ ਅਤੇ ਖੇਡ ਅਧਿਆਪਕਾਂ ਨੂੰ ਜੀ ਆਇਆਂ ਕਹਿੰਦਿਆਂ ਜ਼ੋਨ ਪੱਧਰ ‘ਤੇ ਕਰਵਾਈਆਂ ਜਾਣ ਵਾਲੀਆਂ ਵੱਖ-ਵੱਖ ਖੇਡ ਗਤੀਵਿਧੀਆਂ ਬਾਰੇ ਬੜੇ ਸੁਚਾਰੂ ਢੰਗ ਨਾਲ ਵਿਸਥਾਰਪੂਰਵਕ ਜਾਣੂ ਕਰਵਾਇਆ। ਇਸ ਦੌਰਾਨ ਜ਼ੋਨਲ ਸਕੱਤਰ ਅਵਤਾਰ ਸਿੰਘ ਨੇ ਜ਼ੋਨ ਮੁਕੰਦਪੁਰ ਦੀਆਂ ਖੇਡਾਂ ਦੀਆਂ ਤਰੀਕਾਂ ਦਾ ਐਲਾਨ ਕਰਦਿਆਂ ਦੱਸਿਆ ਕਿ ਅੱਜ ਕੱਲ੍ਹ ਦੇ ਮੌਸਮ ਬਰਸਾਤ ਤੇ ਗਰਮੀ ਨੂੰ ਮੁੱਖ ਰੱਖਦਿਆਂ ਹੋਇਆ ਖੇਡ ਮੁਕਾਬਲਿਆਂ ਦਾ ਸ਼ਡਿਊਲ ਬਹੁਤ ਸੋਚ-ਸਮਝ ਕੇ ਤਿਆਰ ਕੀਤਾ ਗਿਆ ਹੈ। ਨਵੇਂ ਸ਼ਡਿਊਲ ਅਨੁਸਾਰ 25 ਜੁਲਾਈ ਅਤੇ 26 ਜੁਲਾਈ ਨੂੰ ਮੁੰਡਿਆਂ ਦੇ ਖੇਡ ਮੁਕਾਬਲੇ ਕਰਵਾਏ ਜਾਣਗੇ ਜਦਕਿ 27 ਜੁਲਾਈ ਨੂੰ ਲੜਕੀਆਂ ਦੇ ਖੇਡ ਮੁਕਾਬਲੇ ਕਰਵਾਉਣ ਦੀ ਤਰੀਕ ਨਿਯੁਕਤ ਕੀਤੀ ਗਈ ਹੈ। ਇਸ ਮੌਕੇ ਜ਼ਨਲ ਵਾਈਸ ਪ੍ਰਧਾਨ ਅਮਰਪ੍ਰੀਤ ਸਿੰਘ ਜੋਹਲ, ਸਾਬਕਾ ਜਨਰਲ ਸਕੱਤਰ ਲੈਬਰ ਸਿੰਘ, ਸੀਨੀਅਰ ਅਧਿਆਪਕ ਰਾਮ ਲੁਭਾਇਆ ਕਲਸੀ, ਸਰੀਰਿਕ ਸਿੱਖਿਆ ਲੈਕਚਰਾਰ ਜਸਵਿੰਦਰ ਸਿੰਘ, ਸੀਨੀਅਰ ਅਧਿਆਪਕ ਜਸਵਿੰਦਰ ਔਜਲਾ, ਜ਼ੋਨਲ ਖਜ਼ਾਨਚੀ ਸੰਜੀਵ ਕੁਮਾਰ, ਸਤਵੀਰ ਸਿੰਘ, ਮੀਡੀਆ ਇੰਚਾਰਜ ਸਤਿੰਦਰ ਸੋਢੀ, ਵਿਜੇ ਕੁਮਾਰ, ਡੀ.ਪੀ.ਈ. ਪੂਨਮ ਰਾਣੀ, ਪੀ.ਟੀ.ਆਈ. ਰੇਸ਼ਮ ਰਾਣੀ, ਡੀ.ਪੀ.ਈ. ਅਮਨਦੀਪ ਕੌਰ, ਪਲਵਿੰਦਰ ਕੌਰ, ਪਰਮਜੀਤ ਕੌਰ, ਪੂਜਾ ਰਾਣੀ, ਡੀ.ਪੀ. ਰਣਬੀਰ ਸਿੰਘ, ਸੀਨੀਅਰ ਅਧਿਆਪਕ ਅਮਰ ਖੁਤਣ ਤੇ ਨਵਜੋਤ ਕੌਰ ਵਿਸ਼ੇਸ਼ ਤੌਰ ‘ਤੇ ਸ਼ਾਮਲ ਸਨ। ਮੀਟਿੰਗ ਦੇ ਅਖੀਰ ਵਿੱਚ ਸਾਰੇ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕੀਤਾ ਗਿਆ।

ਪਿਛਲੀ ਖ਼ਬਰ ਫ਼ਿਰੋਜ਼ਪੁਰ ਬਾਰ ਐਸੋਸੀਏਸ਼ਨ ਵਲੋਂ ਭੁੱਖ ਹੜਤਾਲ ਦੀ ਸ਼ੁਰੂਆਤ ਅਗਲੀ ਖ਼ਬਰ ਚਾਂਦਪੁਰ ਰੁੜਕੀ ਵਿਖੇ ਅਖਿਲ ਭਾਰਤੀ ਗੁੱਜਰ ਮਹਾਂ ਸਭਾ ਪੰਜਾਬ ਦੇ ਪ੍ਰਧਾਨ ਕਮਲ ਚੌਹਾਨ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।