02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਭਰਵੀਂ ਬਾਰਸ਼ ਨੇ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਦਿਵਾਈ ਰਾਹਤ

ਅਜੀਤ ਡੈਸਕ 21-07-2026

ਮਜਾਰੀ/ਸਾਹਿਬਾ, 20 ਜੁਲਾਈ (ਨਿਰਮਲਜੀਤ ਸਿੰਘ ਚਾਹਲ)- ਬਰਸਾਤ ਦੀ ਪਹਿਲੀ ਭਰਵੀਂ ਹੋਈ ਬਰਸਾਤ ਨੇ ਲੋਕਾਂ ਨੂੰ ਸੁੱਖ ਦਾ ਸਾਹ ਦਵਾਇਆ ਹੈ। ਕਾਫੀ ਦਿਨਾਂ ਤੋਂ ਹੁੰਮਸ ਭਰੀ ਗਰਮੀ ਨੇ ਆਮ ਲੋਕਾਂ ਦਾ ਜਿਊਣਾਂ ਦੂਭਰ ਕੀਤਾ ਹੋਇਆ ਸੀ ਜਿਸ ਨਾਲ ਮਨੁੱਖ ਤੋਂ ਲੈ ਕੇ ਪਸ਼ੂ ਪੰਛੀ ਤੇ ਜਾਨਵਰ ਪੂਰੀ ਤਰ੍ਹਾਂ ਅੱਕ ਚੁੱਕੇ ਸਨ। ਸਵੇਰੇ ਵੇਲੇ ਹੋਈ ਭਾਰੀ ਬਰਸਾਤ ਨਾਲ ਮੌਸਮ ਥੋੜਾ ਠੰਡਾ ਹੋ ਗਿਆ ਤੇ ਬੱਦਲਾਂ ਦੀ ਆਵਾਜਾਈ ਬਣਨ ਨਾਲ ਹੋਰ ਬਾਰਸ਼ ਪੈਣ ਦੀ ਉਮੀਦ ਵੱਧ ਗਈ। ਭਾਰੀ ਬਾਰਸ਼ ਦੇ ਪਾਣੀ ਨਾਲ ਪਿੰਡਾਂ ਦੀਆਂ ਗਲੀਆਂ ਨਾਲੀਆਂ ਤੇ ਸੜਕਾਂ ਦੀ ਵੀ ਸਫਾਈ ਹੋ ਗਈ ਹੈ। ਇਸ ਮੀਂਹ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲੀ ਹੈ। ਝੋਨੇ ਦੇ ਨਾਲ-ਨਾਲ ਪਸ਼ਆਂ ਦੇ ਚਾਰੇ ਤੇ ਮੱਕੀ ਦੀ ਫਸਲ ਨੂੰ ਵੀ ਪਾਣੀ ਲੱਗ ਗਿਆ। ਬਿਜਲੀ ਵਿਭਾਗ ਨੂੰ ਵੀ ਕੁਝ ਰਾਹਤ ਮਿਲੇਗੀ।

ਪਿਛਲੀ ਖ਼ਬਰ ਹਰੇਕ ਯੋਗ ਵੋਟਰ ਦਾ ਵੇਰਵਾ ਸਮੇਂ ਸਿਰ ਦਰਜ ਕਰਵਾਉਣ ਲਈ ਪ੍ਰਸ਼ਾਸਨ ਵਚਨਬੱਧ -ਡਿਪਟੀ ਕਮਿਸ਼ਨਰ ਅਗਲੀ ਖ਼ਬਰ ਬਲਾਚੌਰ ਗੜ੍ਹੀ ਕਾਨੂੰਗੋਂ ਨਜ਼ਦੀਕ ਦੋ ਕਾਰਾਂ ਹੋਈਆਂ ਹਾਦਸਾ ਗ੍ਰਸਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।