12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਗੁਰਦੁਆਰਾ ਠੇਰੀ ਸਾਹਿਬ ਗੜਪਧਾਣਾ ਵਿਖੇ ਤਿੰਨ ਦਿਨਾਂ ਧਾਰਮਿਕ ਸਮਾਗਮ

ਅਜੀਤ ਡੈਸਕ 20-07-2026

ਔੜ, 19 ਜੁਲਾਈ (ਗੁਰਨਾਮ ਸਿੰਘ ਸੈਣੀ)-ਪੁਰਾਤਨ ਧਾਰਮਿਕ ਤਪ ਅਸਥਾਨ ਗੁਰਦੁਆਰਾ ਠੇਰੀ ਸਾਹਿਬ ਸ਼੍ਰੋਮਣੀ ਪੰਥ ਅਕਾਲੀ ਬਾਬਾ ਬੁੱਢਾ ਦਲ 96 ਕਰੋੜੀ ਪੰਜਵਾਂ ਤਖਤ ਮਿਸਲ ਸ਼ਹੀਦਾਂ ਸ਼੍ਰੀ ਅਨੰਦਪੁਰ ਸਾਹਿਬ ਜੂਨ 1984 ਛਾਉਣੀ ਨਿਹੰਗ ਸਿੰਘਾਂ ਪਿੰਡ ਗੜਪਧਾਣਾ ਵਿਖੇ ਗੁਰੂ ਘਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਠਾਕੁਰ ਸਿੰਘ ਦੀ ਅਗਵਾਈ ਵਿੱਚ ਸੱਚਖੰਡ ਵਾਸੀ ਸ਼ਹੀਦ ਸੰਤ ਬਾਬਾ ਰਜਿੰਦਰ ਸਿੰਘ ਦੀ ਪਵਿੱਤਰ ਯਾਦ ਨੂੰ ਸਮਰਪਿਤ ਸਾਲਾਨਾ ਵਿਸ਼ਾਲ ਧਾਰਮਿਕ ਸਮਾਗਮ ਸ਼ਰਧਾ ਤੇ ਉਤਸ਼ਾਹ ਭਰੇ ਮਾਹੌਲ ਵਿੱਚ ਸਮਾਪਤ ਹੋਇਆ। ਸਮਾਗਮ ਦੇ ਪਹਿਲੇ ਦਿਨ ਅਖੰਡ ਪਾਠ ਦੀ ਆਰੰਭਤਾ ਉਪਰੰਤ ਸਿੱਖੀ ਦੇ ਪਰਿਵਾਰ ਨੂੰ ਵਧਾਉਣ ਦੇ ਆਦੇਸ਼ ਨਾਲ ਅਨੇਕਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ ਗਿਆ। ਅਖੀਰਲੇ ਦਿਨ ਅਖੰਡ ਪਾਠ ਦੇ ਭੋਗ ਪੈਣ ਉਪਰੰਤ ਵਿਸ਼ਾਲ ਕੀਰਤਨ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਪੰਥ ਦੇ ਪ੍ਰਸਿੱਧ ਰਾਗੀ, ਕੀਰਤਨੀਏ, ਢਾਡੀ ਜਥੇ ਤੇ ਕਥਾਵਾਚਕਾਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਤੇ ਸ਼ਾਮ 4 ਵਜੇ ਨਿਹੰਗ ਸਿੰਘਾਂ ਵੱਲੋਂ ਰਵਾਇਤੀ ਮਹੱਲਾ ਵੀ ਖੇਡਿਆ ਗਿਆ। ਇਸ ਮੌਕੇ ਗਿਆਨੀ ਅਮਰਪ੍ਰੀਤ ਸਿੰਘ, ਬਾਬਾ ਗੁਰਮੁਖ ਸਿੰਘ ਜਥੇਦਾਰ ਹਲਕਾ ਬੰਗਾ, ਬਾਬਾ ਜੁਝਾਰ ਸਿੰਘ ਜਥੇਦਾਰ ਹਲਕਾ ਗੜਸ਼ੰਕਰ, ਅੰਮ੍ਰਿਤਪਾਲ ਸਿੰਘ, ਬਾਬਾ ਜਸਵੀਰ ਸਿੰਘ ਰਾਹੋ, ਬਾਬਾ ਹਰਪਾਲ ਸਿੰਘ, ਬਾਬਾ ਗੁਰਸੇਵਕ ਸਿੰਘ, ਬਾਬਾ ਹਰਸ਼ਦੀਪ ਸਿੰਘ, ਬਾਬਾ ਦਮਨ ਸਿੰਘ, ਬਾਬਾ ਜਸਕਰਨ ਸਿੰਘ ਹੰਸਰੋਂ, ਜਥੇਦਾਰ ਬਾਬਾ ਖੜਕ ਸਿੰਘ, ਗਿਆਨੀ ਗੋਪਾਲ ਸਿੰਘ, ਗਿਆਨੀ ਤੀਰਥ ਸਿੰਘ, ਗਿਆਨੀ ਕੇਹਰ ਸਿੰਘ, ਪਰਮ ਸਿੰਘ, ਗਿਆਨੀ ਇੰਦਰਵੀਰ ਸਿੰਘ ਸਮੇਤ ਜਥੇਬੰਦੀ ਦੇ ਹੋਰ ਸਿੰਘ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਇਸ ਤਿੰਨ ਦਿਨਾਂ ਸਮਾਗਮ ਵਿੱਚ ਗੁਰੂ ਕੇ ਲੰਗਰਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਅੰਤ ਵਿੱਚ ਮੁੱਖ ਸੇਵਾਦਾਰ ਸੰਤ ਬਾਬਾ ਠਾਕੁਰ ਸਿੰਘ ਨੇ ਸਭ ਦਾ ਧੰਨਵਾਦ ਕਰਦਿਆਂ ਤੇ ਆਈਆਂ ਹੋਈਆਂ ਸਾਰੀਆਂ ਸ਼ਖਸ਼ੀਅਤਾਂ ਦਾ ਮਾਣ-ਸਨਮਾਨ ਵੀ ਕੀਤਾ।

ਪਿਛਲੀ ਖ਼ਬਰ ਕਿਰਤ ਕਾਨੂੰਨ ਲਾਗੂ ਕਰਵਾਉਣ ਲਈ ਧਰਨਾ 2 ਅਗਸਤ ਨੂੰ ਅਗਲੀ ਖ਼ਬਰ ਕਾਂਗਰਸੀ ਆਗੂ ਡਾ. ਬਖਸ਼ੀਸ਼ ਸਿੰਘ ਵਲੋਂ ਖਟਕੜ ਕਲਾਂ ’ਚ ਸ਼ਹੀਦਾਂ ਨੂੰ ਸਿੱਜਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।