19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਸਿੱਧ ਪੀਠ ਬਾਬਾ ਜੰਬੂ ਜ਼ੀਤ ਦੇ ਮਹਾਂਉਤਸਵ ’ਤੇ ਸਲਾਨਾ ਮੇਲਾ ਭਲਕੇ ਤੋਂ

ਅਜੀਤ ਡੈਸਕ 16-07-2026

ਟੱਪਰੀਆਂ ਖੁਰਦ, 15 ਜੁਲਾਈ (ਬੂਥਗੜ੍ਹੀਆ)-ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਸਥਿਤ ਸਿੱਧ ਪੀਠ ਬਾਬਾ ਜੰਬੂ ਜੀਤ ਦੇ ਪ੍ਰਗਟ ਦਿਵਸ ਨੂੰ ਲੈ ਕੇ ਸਮੂਹ ਟਰੱਸਟ ਮੈਬਰ ਤੇ ਮੰਦਿਰ ਕਮੇਟੀ ਦੇ ਸਹਿਯੋਗ ਦੇ ਸਦਕਾ ਸਮੂਹ ਨਗਰ ਪਿੰਡ ਭੂਰੀਵਾਲੇ ਮਾਲੇਵਾਲ, ਬੂਥਗੜ੍ਹ, ਝੰਡੂਪੁਰ ਦੀਆ ਸਮੂਹ ਸੰਗਤਾਂ ਦੇ ਸਹਿਯੋਗ ਦੇ ਸਦਕਾ ਭੂਰੀਵਾਲੇ ਗੁਰਗੱਦੀ ਪ੍ਰੰਪਰਾ ਦੇ ਮੌਜੂਦਾ ਗੱਦੀਨਸ਼ੀਨ ਵੇਦਤਾ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆ ਦੇ ਅਸ਼ੀਰਵਾਦ ਦੇ ਸਦਕਾ ਸਲਾਨਾ ਮੇਲਾ ਹਰ ਸਾਲ ਦੀ ਤਰ੍ਹਾਂ 17,18,19 ਜੁਲਾਈ ਨੂੰ ਕਰਵਾਇਆ ਜਾ ਰਿਹਾ ਹੈ। ਪ੍ਰਬੰਧਾਂ ਨੇ ਦੱਸਿਆ 17 ਜੁਲਾਈ ਨੂੰ ਜਗਤ ਗੁਰੂ ਅਚਾਰੀਆ ਬਾਬਾ ਗਰੀਬਦਾਸੀ ਬਾਣੀ ਦੇ ਪਾਠ ਪ੍ਰਕਾਸ਼ ਸੁਰੂ ਹੋਣਗੇ, 18 ਜੁਲਾਈ ਨੂੰ ਮੱਧ ਦੀ ਬਾਣੀ ਦੇ ਪਾਠ ਨੂੰ ਭੋਗ ਲੱਗਣਗੇ ਤੇ 19 ਜੁਲਾਈ ਨੂੰ ਸਾਉਣ ਮਾਹੀਨੇ ਦੇ ਜੇਠੇ ਐਤਵਾਰ ਨੂੰ ਸਮੂਹ ਸੰਗਤਾਂ ਪਿੰਡ ਮਾਲੇਵਾਲ ਕੰਢੀ, ਬੂਥਗੜ੍ਹ, ਝੰਡੂਪੁਰ ਦੇ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੜ੍ਹੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਭੂਰੀਵਾਲੇ ਗੁਰੂਗੱਦੀ ਪਰੰਪਰਾ ਦੇ ਮੌਜੂਦਾ ਗੱਦੀਨਸ਼ੀਨ ਵੇਦਾਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਵਲੋਂ ਬਾਬਾ ਜਗਤ ਗੁਰੂ ਗਰੀਬਦਾਸੀ ਬਾਣੀ ਦੇ ਪਾਠ ਪ੍ਰਕਾਸ਼ ਦੇ ਭੋਗ ਪਾਏ ਜਾਣਗੇ ਤੇ ਸੰਗਤਾਂ ਨੂੰ ਅਤੁੱਟ ਲੰਗਰ ਲਗਾਇਆ ਜਾਵੇਗਾ।

ਪਿਛਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਮੰਡੀ ਗੋਬਿੰਦਗੜ੍ਹ ਦੇ ਸੰਵੇਦਨਸ਼ੀਲ ਇਲਾਕਿਆਂ ’ਚ ਸਰਚ ਆਪ੍ਰੇਸ਼ਨ 1930 ਕੇਸ ਦਰਜ, 413... ਅਗਲੀ ਖ਼ਬਰ ਕਾਂਗਰਸ ਪਾਰਟੀ ਆਗਾਮੀ ਵਿਧਾਨ ਸਭਾ ਚੋਣਾਂ ‘ਚ ਵਿਰੋਧੀ ਪਾਰਟੀਆਂ ਦੀਆਂ ਆਸਾਂ ‘ਤੇ ਪਾਣੀ ਫੇਰੇਗੀ - ਬੰਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।