08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਨਵ-ਨਿਯੁਕਤ ‘ਆਪ’ ਜ਼ਿਲ੍ਹਾ ਪ੍ਰਧਾਨ ਚੌਧਰੀ ਸੰਜੀਵ ਚੇਚੀ ਅਤੇ ਸੰਗਠਨ ਇੰਚਾਰਜਾਂ ਵਲੋਂ ਮਨੀਸ਼ ਸਿਸੋਦੀਆ ਨਾਲ ਵਿਸ਼ੇਸ਼ ਮੁਲਾਕਾਤ

ਅਜੀਤ ਡੈਸਕ 12-07-2026
ਬਲਾਚੌਰ, 11 ਜੁਲਾਈ (ਨਰੇਸ਼ ਧੌਲ)- ਨਵ-ਨਿਯੁਕਤ ‘ਆਪ’ ਪ੍ਰਧਾਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਚੌਧਰੀ ਸੰਜੀਵ ਚੇਚੀ, ਸੰਗਠਨ ਇੰਚਾਰਜ ਚੇਅਰਮੈਨ ਮਾਰਕੀਟ ਕਮੇਟੀ ਬਲਾਚੌਰ ਸੇਠੀ ਉਧਨਵਾਲ, ਸੰਗਠਨ ਇੰਚਾਰਜ ਨਵਾਂਸ਼ਹਿਰ ਗਗਨ ਅਗਲੀਹੋਤਰੀ ਤੇ ਸੰਗਠਨ ਇੰਚਾਰਜ ਬੰਗਾ ਪਵਨ ਸਿੱਧੂ ਵੱਲੋਂ ਸੀਨੀਅਰ ਆਪ ਆਗੂ ਮਨੀਸ਼ ਸਿਸੋਦੀਆ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਮੁਲਾਕਾਤ ਦੌਰਾਨ ਸਮੁੱਚੇ ਆਗੂਆਂ ਵੱਲੋਂ ਪਾਰਟੀ ਨੂੰ ਜੜਾਂ ਤੋਂ ਮਜਬੂਤ ਕਰਨ ਹਿੱਤ ਵੱਖ-ਵੱਖ ਨੁਕਤਿਆਂ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮਨੀਸ਼ ਸਿਸੋਦੀਆ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਸੰਬੰਧੀ ਸਮੁੱਚੇ ਆਗੂਆਂ ਤੇ ਵਰਕਰਾਂ ਨੂੰ ਹੁਣ ਤੋਂ ਹੀ ਬੂਥ ਲੈਵਲ ‘ਤੇ ਸਖਤ ਮਿਹਨਤ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ ਕੀਤੇ ਗਏ ਕਾਰਜਾਂ ਦੀ ਲੜੀ ਨੂੰ ਨਿਅੰਤਰਣ ਜਾਰੀ ਰੱਖਣ ਲਈ ਸਰਕਾਰ ਦਾ ਦੁਬਾਰਾ ਰਿਪੀਟ ਹੋਣਾ ਅਤਿ ਜਰੂਰੀ ਹੈ ਜਿਸ ਲਈ ਪਾਰਟੀ ਨੂੰ ਜ਼ਮੀਨੀ ਪੱਧਰ ‘ਤੇ ਮਜਬੂਤ ਕਰਨ ਲਈ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਵਿੱਚ ਪਹਿਲ ਕਦਮੀ ਕਰਨੀ ਚਾਹੀਦੀ ਹੈ। ਜ਼ਿਲ੍ਹਾ ਪ੍ਰਧਾਨ ਚੌਧਰੀ ਸੰਜੀਵ ਚੇਚੀ ਤੇ ਉਨਾਂ ਦੇ ਸਾਥੀ ਸੰਗਠਨ ਇੰਚਾਰਜਾਂ ਵੱਲੋਂ ਮਨੀਸ਼ ਸਸੋਦੀਆ ਨੂੰ ਪੂਰਨ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਆਪਣੀ ਸਖਤ ਮਿਹਨਤ ਸਦਕਾ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਤਿੰਨੋਂ ਸੀਟਾਂ ਨੂੰ ਜਿਤਾ ਕੇ ਪਾਰਟੀ ਦੀ ਝੋਲੀ ਵਿੱਚ ਪਾਉਣਗੇ।
ਪਿਛਲੀ ਖ਼ਬਰ 60 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਕੀਤਾ ਗ੍ਰਿਫਤਾਰ ਅਗਲੀ ਖ਼ਬਰ ਪੋਲਿੰਗ ਬੂਥਾਂ ’ਤੇ ਦੋ ਰੋਜ਼ਾ ਵਿਸ਼ੇਸ਼ ਐਸ. ਆਈ. ਆਰ. ਕੈਂਪ ਦੌਰਾਨ ਭਰੇ ਜਾ ਰਹੇ ਫਾਰਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।