08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਨਾਜਾਇਜ਼ ਸ਼ਰਾਬ ਸਮੇਤ ਇਕ ਔਰਤ ਗ੍ਰਿਫ਼ਤਾਰ

ਅਜੀਤ ਡੈਸਕ 12-07-2026
ਬੰਗਾ, 11 ਜੁਲਾਈ (ਧਰਮਵੀਰ ਪਾਲ) - ਉਪ ਕਪਤਾਨ ਪੁਲਿਸ ਡੀ.ਐੱਸ.ਪੀ. ਸਬ-ਡਵੀਜ਼ਨ ਬੰਗਾ ਹਰਜੀਤ ਸਿੰਘ ਰੰਧਾਵਾ ਦੀ ਯੋਗ ਅਗਵਾਈ ਹੇਠ ਨਸ਼ਾ ਤਸਕਰਾਂ ਖ਼ਿਲਾਫ਼ ਲਗਾਤਾਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸਦਰ ਬੰਗਾ ਜਸਵਿੰਦਰ ਸਿੰਘ ਨੇ ਦੱਸਿਆ ਕਿ ਹੌਲਦਾਰ ਚੰਦਨਦੀਪ ਸਿੰਘ ਨੂੰ ਕਿਸੇ ਖਾਸ ਮੁੱਖਬਰ ਨੇ ਇਤਲਾਹ ਦਿੱਤੀ ਕਿ ਹਰਵਿੰਦਰ ਕੌਰ ਪਤਨੀ ਮੱਖਣ ਰਾਮ ਵਾਸੀ ਲੰਗੇਰੀ ਥਾਣਾ ਸਦਰ ਬੰਗਾ ਜੋ ਕਿ ਭਾਰੀ ਮਾਤਰਾ ਵਿੱਚ ਬਾਹਰੋਂ ਨਾਜਾਇਜ ਸ਼ਰਾਬ ਲਿਆ ਕੇ ਪਿੰਡ ਲੱਖਪੁਰ ਵਿਖੇ ਵੇਚਣ ਦਾ ਕੰਮ ਕਰਦੀ ਹੈ। ਮੁੱਖਬਰ ਦੀ ਇਤਲਾਅ ਮੁਤਾਬਕ ਚੰਦਨਦੀਪ ਆਪਣੀ ਪੁਲਿਸ ਪਾਰਟੀ ਨਾਲ ਜਦੋਂ ਲੱਖਪੁਰ ਦੇ ਸੈਲਰ ਕੋਲ ਪਹੁੰਚੇ ਤਾਂ ਇੱਕ ਔਰਤ ਹਰਵਿੰਦਰ ਕੌਰ ਪਲਾਸਟਿਕ ਦੇ ਬੋਰੇ ਵਿੱਚ ਪਾਈਆਂ ਨਾਜਾਇਜ਼ ਸ਼ਰਾਬ ਦੀਆਂ ਬੋਤਲਾਂ ਨਾਲ ਆਪਣੇ ਗਾਹਕਾਂ ਦੀ ਉਡੀਕ ਕਰ ਰਹੀ ਸੀ ਉਹਨਾਂ ਨੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 13 ਬੋਤਲਾਂ ਸ਼ਰਾਬ ਮਾਰਕਾ 9 ਨੰਬਰ ਵਿਸਕੀ ਬਰਾਮਦ ਹੋਈ ਜਿਸ ’ਤੇ ਉਹਨਾਂ ਕਾਰਵਾਈ ਕਰਦਿਆਂ ਉਸਨੂੰ ਗ੍ਰਿਫਤਾਰ ਕਰ ਲਿਆ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
ਪਿਛਲੀ ਖ਼ਬਰ ਪੋਲਿੰਗ ਬੂਥਾਂ ’ਤੇ ਦੋ ਰੋਜ਼ਾ ਵਿਸ਼ੇਸ਼ ਐਸ. ਆਈ. ਆਰ. ਕੈਂਪ ਦੌਰਾਨ ਭਰੇ ਜਾ ਰਹੇ ਫਾਰਮ ਅਗਲੀ ਖ਼ਬਰ ਪਾਵਰਕਾਮ ਟਰਾਂਸਕੋ ਪੈਨਸ਼ਨਰ ਯੂਨੀਅਨ ਏਟਕ ਦੀ ਮਹੀਨਾਵਾਰ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।