14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਪਿੰਡ ਬੀਕਾ ’ਚ ਮਾਤਾ ਜੋਗਿੰਦਰ ਕੌਰ ਨਮਿੱਤ ਸ਼ਰਧਾਂਜਲੀ ਸਮਾਗਮ ਕਰਵਾਇਆ

ਅਜੀਤ ਡੈਸਕ 11-07-2026
ਨਵਾਂਸ਼ਹਿਰ, 10 ਜੁਲਾਈ (ਜਸਬੀਰ ਸਿੰਘ ਨੂਰਪੁਰ) - ਧਾਰਮਿਕ ਸ਼ਖਸੀਅਤ ਮਾਤਾ ਜੋਗਿੰਦਰ ਕੌਰ ਨਮਿੱਤ ਪਿੰਡ ਬੀਕਾ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਭੋਗ ਉਪਰੰਤ ਵੱਖ-ਵੱਖ ਪਾਰਟੀਆਂ ਦੇ ਆਗੂਆਂ ਅਤੇ ਸਮਾਜ ਸੇਵੀਆਂ ਵੱਲੋਂ ਮਾਤਾ ਜੋਗਿੰਦਰ ਕੌਰ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਡਾਕਟਰ ਸੁਖਵਿੰਦਰ ਸੁੱਖੀ ਵਿਧਾਇਕ ਹਲਕਾ ਬੰਗਾ ਨੇ ਆਖਿਆ ਕਿ ਮਾਤਾ ਜੋਗਿੰਦਰ ਕੌਰ ਨੇ ਧਾਰਮਿਕ ਖੇਤਰ ’ਚ ਵਡਮੁੱਲਾ ਯੋਗਦਾਨ ਪਾਇਆ, ਉਹਨਾਂ ਵੱਲੋਂ ਪੰਥਕ ਸੇਵਾਵਾਂ ਨੂੰ ਹਮੇਸ਼ਾ ਪਹਿਲ ਦਿੱਤੀ ਗਈ। ਚੌਧਰੀ ਮੋਹਨ ਲਾਲ ਸਾਬਕਾ ਵਿਧਾਇਕ ਹਲਕਾ ਬੰਗਾ ਨੇ ਆਖਿਆ ਕਿ ਮਾਤਾ ਜੋਗਿੰਦਰ ਕੌਰ ਦੀਆਂ ਧਾਰਮਿਕ ਸੇਵਾਵਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਵੱਲੋਂ ਪੰਥਕ ਕਾਰਜਾਂ ’ਚ ਹਮੇਸ਼ਾ ਵੱਧ ਚੜ੍ਹ ਕੇ ਹਿੱਸਾ ਪਾਇਆ। ਇਹਨਾਂ ਦੇ ਪਰਿਵਾਰ ਵੱਲੋਂ ਕਿਸਾਨੀ ਸੰਘਰਸ਼ ਵਿੱਚ ਜੋ ਯੋਗਦਾਨ ਪਾਇਆ ਜੋ ਭੁਲਾਇਆ ਨਹੀਂ ਜਾ ਸਕਦਾ। ਸ਼ਰਧਾਂਜਲੀ ਸਮਾਗਮ ਦੌਰਾਨ ਸੁਖਦੇਵ ਸਿੰਘ ਉੜਾਪੜ, ਬਲਵੀਰ ਸਿੰਘ ਬੀਕਾ, ਬੂਟਾ ਸਿੰਘ ਤਲਵੰਡੀ ਨੰਬਰਦਾਰ, ਜਸਕਮਲ ਸਿੰਘ ਤਲਵੰਡੀ, ਬਹਾਦਰ ਸਿੰਘ ਪਾਬਲਾ ਨੇ ਵੀ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਬਹਾਦਰ ਸਿੰਘ ਬਾਜਵਾ, ਬਲਿਹਾਰ ਸਿੰਘ ਘਟਾਰੋਂ, ਕਮਲਜੀਤ ਸਿੰਘ ਸੰਧੂ, ਜਗਤਾਰ ਸਿੰਘ ਬੀਕਾ, ਨਵਤੇਜ ਸਿੰਘ ਸੰਧੂ, ਭੁਪਿੰਦਰ ਸਿੰਘ, ਕੁਲਦੀਪ ਸਿੰਘ ਬਾਜਵਾ, ਗੁਰਪ੍ਰੀਤ ਸਿੰਘ, ਸਤਨਾਮ ਸਿੰਘ ਕਲੇਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਿੰਘਪੁਰ ਤੋਂ ਕਾਹਨਪੁਰ ਖੂਹੀ ਤੱਕ ਸੜਕ ਦੀ ਕਾਰ ਸੇਵਾ ਦੌਰਾਨ ਪੰਜਾਬ ਫਾਰੈਸਟ ਪੈਨਸ਼ਨਰਜ਼ ਐਸੋਸੀਏਸ਼ਨ ਨੇ ਵਿਰਾਸਤੀ ਬੂਟੇ ਲਗਾ... ਅਗਲੀ ਖ਼ਬਰ ਸਵ: ਸੀਤਾ ਰਾਮ ਦੀ ਯਾਦ ’ਚ ਦਰੱਖਤ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।