14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਸਵ: ਸੀਤਾ ਰਾਮ ਦੀ ਯਾਦ ’ਚ ਦਰੱਖਤ ਲਗਾਇਆ

ਅਜੀਤ ਡੈਸਕ 11-07-2026
ਸੜੋਆ, 10 ਜੁਲਾਈ (ਹਰਮੇਲ ਸਹੂੰਗੜਾ) - ਸਮਾਜ ਸੇਵੀ ਸੀਤਾ ਰਾਮ ਵਾਸੀ ਬੇਗਮਪੁਰ ਤਹਿਸੀਲ ਬਲਾਚੌਰ ਜੋ ਕਿ ਸਾਨੂੰ ਕੁਝ ਰੋਜ਼ ਪਹਿਲਾਂ ਸਦੀਵੀ ਵਿਛੋੜਾ ਦੇ ਗਏ ਸਨ ਅਤੇ ਬਹੁਤ ਹੀ ਵਧੀਆ ਇਨਸਾਨ ਤੇ ਧਾਰਮਿਕ ਬਿਰਤੀ ਵਾਲੇ ਇਨਸਾਨ ਹੋਣ ਦੇ ਨਾਤੇ ਉਹਨਾਂ ਨੇ ਧਾਰਮਿਕ ਕੰਮਾਂ ਵੱਲ ਵੱਧ ਧਿਆਨ ਦਿੱਤਾ ਹੈ ਇਹ ਸ਼ਬਦ ਸੰਤ ਜੀਤ ਰਾਮ ਮਾਹਿਲ ਗਹਿਲਾਂ ਵਾਲਿਆਂ ਨੇ ਉਹਨਾਂ ਨਮਿੱਤ ਰੱਖੇ ਗਏ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਭੋਗ ਸਮੇਂ ਬੋਲਦਿਆਂ ਕਿਹਾ ਕਿ ਭਾਵੇਂ ਜੀਤ ਰਾਮ ਅੱਜ ਸਾਡੇ ਵਿੱਚ ਨਹੀਂ ਹਨ, ਅਸੀਂ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਜੋ ਅਸੀਂ ਅੰਬ ਦਾ ਬੂਟਾ ਲਗਾਇਆ ਹੈ, ਹਰ ਸਾਲ ਉਹਨਾਂ ਦੀ ਯਾਦ ਸਾਨੂੰ ਆਵੇਗੀ ਦਰਖਤ ਲਗਾਉਣਾ ਸਭ ਤੋਂ ਵੱਡਾ ਪੁੰਨ ਹੈ। ਉਹਨਾਂ ਦੇ ਪਰਿਵਾਰ ਵੱਲੋਂ ਸੇਵਾ ਭਾਵਨਾ ਦੇਖਦੇ ਹੋਏ ਉਹਨਾਂ ਨੇ ਸਭ ਤੋਂ ਪਹਿਲਾਂ ਇਹ ਬੂਟਾ ਲਗਾ ਕੇ ਪਰਮਾਤਮਾ ਦਾ ਸ਼ੁਕਰ ਗੁਜ਼ਾਰ ਕੀਤਾ ਹੈ। ਇਸ ਮੌਕੇ ਰਿਟਾਇਰਡ ਥਾਣੇਦਾਰ ਬਿੱਕਰ ਸਿੰਘ, ਉਹਨਾਂ ਦੀ ਪਤਨੀ ਜਸਬੀਰ ਕੌਰ, ਚਮਨ ਲਾਲ ਮੁਜੱਫਰਪੁਰ, ਮੋਹਣ ਲਾਲ ਏ.ਐਸ.ਆਈ., ਨਰਿੰਦਰ ਬੇਗਮਪੁਰੀ, ਮਦਨ ਲਾਲ ਰਿਟਾਇਰ ਕਾਨੂੰਗੋ ਬੇਗਮਪੁਰ, ਲੇਖ ਰਾਜ ਸਾਬਕਾ ਸਰਪੰਚ ਧੈਂਗੜਪੁਰ ਮੋਹਣ ਲਾਲ ਤੇ ਸੋਹਣ ਲਾਲ ਅਤੇ ਬਿਸ਼ਨ ਦਾਸ ਅਤੇ ਹੋਰ ਰਿਸ਼ਤੇਦਾਰ ਸੱਜਣ ਮਿੱਤਰ ਪਹੁੰਚੇ ਹੋਏ ਸਨ।
ਪਿਛਲੀ ਖ਼ਬਰ ਪਿੰਡ ਬੀਕਾ ’ਚ ਮਾਤਾ ਜੋਗਿੰਦਰ ਕੌਰ ਨਮਿੱਤ ਸ਼ਰਧਾਂਜਲੀ ਸਮਾਗਮ ਕਰਵਾਇਆ ਅਗਲੀ ਖ਼ਬਰ ਫ਼ਿਲਮ ਸਤਲੁਜ ਨੂੰ ਓ.ਟੀ.ਟੀ ਪਲੇਟਫਾਰਮ ਤੋਂ ਹਟਾਉਣਾ ਸ਼ਰਮਨਾਕ ਤੇ ਮੰਦਭਾਗਾ: ਠੇਕੇਦਾਰ ਗੁਰਜਿੰਦਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।