15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਸਤਿੰਦਰ ਸਿੰਘ ਸਜਾਵਲਪੁਰ ਯੂਥ ਅਕਾਲੀ ਦਲ ਬਾਦਲ ਦੇ ਸਰਕਲ ਮਜਾਰੀ ਦੇ ਪ੍ਰਧਾਨ ਨਿਯੁਕਤ

ਅਜੀਤ ਡੈਸਕ 10-07-2026

 ਮਜਾਰੀ/ਸਾਹਿਬਾ, 9 ਜੁਲਾਈ (ਨਿਰਮਲਜੀਤ ਸਿੰਘ ਚਾਹਲ) - ਸ਼੍ਰੋਮਣੀ ਅਕਾਲੀ ਦਲ (ਬ) ਦੇ ਯੂਥ ਵਿੰਗ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਤੇ ਵਿਧਾਨ ਸਭਾ ਹਲਕਾ ਬਲਾਚੌਰ ਦੇ ਹਲਕਾ ਇੰਚਾਰਜ ਹਨੀ ਟੌਂਸਾ ਵੱਲੋਂ ਯੂਥ ਵਿੰਗ ਦਾ ਵਿਸਥਾਰ ਕਰਦਿਆਂ ਸਤਿੰਦਰ ਸਿੰਘ ਸਜਾਵਲਪੁਰ ਨੂੰ ਸਰਕਲ ਮਜਾਰੀ ਤੋਂ ਯੂਥ ਅਕਾਲੀ ਦਲ ਦਾ ਪ੍ਰਧਾਨ ਬਣਾ ਕੇ ਨਿਯੁਕਤੀ ਪੱਤਰ ਦਿੱਤਾ ਗਿਆ। ਇਸ ਮੌਕੇ ਹਨੀ ਟੌਂਸਾ ਨੇ ਕਿਹਾ ਕਿ ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਹਰਿਆਵਲ ਦਸਤਾ ਹੈ ਜਿਸ ਨੇ ਹਮੇਸ਼ਾ ਚੋਣਾਂ ਮੌਕੇ ਅਕਾਲੀ ਦਲ ਦੀ ਜਿੱਤ ਵਿੱਚ ਅਹਿਮ ਰੋਲ ਨਿਭਾਇਆ ਹੈ। ਇਸ ਮੌਕੇ ਸਤਿੰਦਰ ਸਿੰਘ ਨੇ ਕਿਹਾ ਕਿ ਪਾਰਟੀ ਵੱਲੋਂ ਜੋ ਵੀ ਜਿੰਮੇਵਾਰੀ ਮੈਨੂੰ ਸੌਂਪੀ ਗਈ ਹੈ, ਮੈਂ ਉਸ ਨੂੰ ਤਨਦੇਹੀ ਨਾਲ ਨਿਭਾਵਾਂਗਾ ਤੇ ਅਕਾਲੀ ਦਲ ਦੀ ਜਿੱਤ ਵਾਸਤੇ ਨੌਜਵਾਨ ਵਰਗ ਨੂੰ ਇੱਕ ਕਰਕੇ ਹਲਕੇ ਵਿੱਚ ਇੱਕ ਵਧੀਆ ਸੰਗਠਨ ਖੜ੍ਹਾ ਕਰਾਂਗਾ। ਇਸ ਮੌਕੇ ਗੁਰਦੀਪ ਸਿੰਘ ਬਕਾਪੁਰ ਪ੍ਰਧਾਨ ਸਰਕਲ ਮਜਾਰੀ, ਅਜਮੇਰ ਸਿੰਘ ਭਾਰਾਪੁਰ, ਬਲਿਹਾਰ ਸਿੰਘ ਮਜਾਰੀ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਕਿਸ਼ਨਪੁਰ ਦੇ ਨੌਜਵਾਨ ਇੰਦਰਪਾਲ ਸਿੰਘ ਢਿੱਲੋਂ ਨੇ ਉੱਤਰਾਖੰਡ ਪੀ.ਸੀ.ਐਸ. ਪ੍ਰੀਖਿਆ ’ਚ ਗੱਡੇ ਝੰਡੇ ਅਗਲੀ ਖ਼ਬਰ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।