15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਲਗਭਗ ਦਸ ਦਿਨਾਂ ਦੀ ਜੱਦੋ-ਜਹਿਦ ਉਪਰੰਤ ਨੌਜਵਾਨ ਨਿਖਿਲ ਦੀ ਮ੍ਰਿਤਕਦੇਹ ਬਰਾਮਦ

ਅਜੀਤ ਡੈਸਕ 10-07-2026

ਬਲਾਚੌਰ/ਕਾਠਗੜ੍ਹ, 9 ਜਲਾਈ (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ, ਹਰਸਿਮਰਨ ਜੋਤ ਸਿੰਘ ਕਲੇਰ)- ਪਿਛਲੇ ਲੱਗਪਗ 10 ਦਿਨ ਪਹਿਲਾਂ ਪਿੰਡ ਚਾਹਲਾਂ ਦਾ ਨੌਜਵਾਨ ਨਿਖਿਲ ਜੋ ਸੁੱਧਾ ਮਾਜਰਾ ਦੇ ਨਜ਼ਦੀਕ ਨਹਿਰ ਵਿੱਚ ਡਿੱਗ ਗਿਆ ਸੀ। ਅੱਜ ਵੱਡੀ ਜੱਦੋ-ਜਹਿਦ ਉਪਰੰਤ ਉਸ ਦੀ ਮ੍ਰਿਤਕ ਦੇਹ ਬਲਾਚੌਰ ਬਾਈਪਾਸ ਕੰਗਣਾ ਪੁਲ ਦੇ ਸੈਫਨ ਕੋਲੋਂ ਬਰਾਮਦ ਕੀਤੀ ਗਈ। ਪੁਲਿਸ ਵੱਲੋਂ ਮ੍ਰਿਤਕਦੇਹ ਨੂੰ ਸਿਵਲ ਹਸਪਤਾਲ ਬਲਾਚੌਰ ਵਿਖੇ ਪੋਸਟਮਾਰਟਮ ਲਈ ਭੇਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਜ਼ਿਕਰਯੋਗ ਹੈ ਕਿ ਇਹ ਨੌਜਵਾਨ ਬੀਤੀ 30 ਜੂਨ ਨੂੰ ਆਪਣੇ ਦੋ ਦੋਸਤਾਂ ਸਮੇਤ ਦੋ-ਪਹੀਆ ਵਾਹਨ ‘ਤੇ ਬਲਾਚੌਰ ਨੂੰ ਆ ਰਿਹਾ ਸੀ ਕਿ ਸੁੱਧਾ ਮਾਜਰਾ ਦੇ ਨਜ਼ਦੀਕ ਹਾਦਸਾ ਗ੍ਰਸਤ ਹੋ ਕੇ ਨਹਿਰ ਵਿੱਚ ਡਿੱਗਣ ਦੀ ਘਟਨਾ ਸਾਹਮਣੇ ਆਈ ਸੀ। ਉਪਰੰਤ ਉਸ ਦਿਨ ਤੋਂ ਹੀ ਸਮੁੱਚੇ ਪਰਿਵਾਰਕ ਮੈਂਬਰ, ਪਿੰਡ ਵਾਸੀ ਤੇ ਪ੍ਰਸ਼ਾਸਨ ਨੌਜਵਾਨ ਨਿਖਿਲ ਦੀ ਭਾਲ ਵਿੱਚ ਜੁਟੇ ਹੋਏ ਸਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੋਸਟਮਾਰਟਮ ਕਰਵਾ ਕੇ ਬਣਦੀ ਕਾਨੂੰਨੀ ਕਾਰਵਾਈ ਕਰਨ ਉਪਰੰਤ ਮ੍ਰਿਤਕ ਦੇਹ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ।

ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੇ ਚੌਧਰੀ ਸੰਜੀਵ ਚੇਚੀ ਬਣੇ ਜ਼ਿਲ੍ਹਾ ਪ੍ਰਧਾਨ ਅਗਲੀ ਖ਼ਬਰ ਨਗਰ ਨਿਗਮ ਤੇ ਨਗਰ ਪੰਚਾਇਤ ਚੋਣਾਂ ’ਚ ‘ਆਪ’ ਦੀ ਇਕਤਰਫ਼ਾ ਜਿੱਤ- ਰੌਬੀ ਕੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।