13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਭਰੋਮਜਾਰਾ ਵਿਖੇ ਸੁਸਾਇਟੀ ਦੇ ਨਵੇਂ ਮੈਂਬਰਾਂ ਦੀ ਭਰਤੀ ਕਰਕੇ ਨਵੇਂ ਖਾਤੇ ਖੋਲ੍ਹੇ

ਅਜੀਤ ਡੈਸਕ 04-07-2026
ਬੰਗਾ, 3 ਜੁਲਾਈ (ਸੁਰਿੰਦਰ ਸਿੰਘ ਕਰਮ ਲਧਾਣਾ) - ਪਿੰਡ ਭਰੋਮਜਾਰਾ ਦੇ ਪੰਚਾਇਤ ਘਰ ਵਿਖੇ ‘ਦੀ ਭਰੋਮਜਾਰਾ ਐਗਰੀਕਲਚਰਲ ਸੁਸਾਇਟੀ’ ਦੇ ਨਵੇਂ ਮੈਂਬਰਾਂ ਦੀ ਭਰਤੀ ਕੀਤੀ ਗਈ। ਇਸ ਮੌਕੇ ਨਵੇਂ ਮੈਂਬਰਾਂ ਦੀ ਭਰਤੀ ਕਰਕੇ ਨਵੇਂ ਖਾਤੇ ਖੋਲ੍ਹਣ ਦੀ ਸ਼ੁਰੂਆਤ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗ੍ਰਾਮ ਪੰਚਾਇਤ ਪਿੰਡ ਭਰੋਮਜਾਰਾ ਦੇ ਸਰਪੰਚ ਸੁਰਿੰਦਰ ਪਾਲ ਸੁੰਡਾ ਨੇ ਦੱਸਿਆ ਕਿ ‘ਦੀ ਭਰੋਮਜਾਰਾ ਐਗਰੀਕਲਚਰਲ ਸੋਸਾਇਟੀ ਭਰੋਮਜਾਰਾ’ ਦੀ ਰਜਿਸਟਰੇਸ਼ਨ ਫਰਵਰੀ 2026 ਵਿੱਚ ਕੀਤੀ ਗਈ। ਸੁਸਾਇਟੀ ਦੇ ਹੁਣ ਨਵੇਂ ਮੈਂਬਰਾਂ ਦੀ ਭਰਤੀ ਕਰਕੇ ਨਵੇਂ ਖਾਤੇ ਖੋਲ੍ਹੇ ਜਾ ਰਹੇ ਹਨ। ਉਹਨਾਂ ਕਿਹਾ ਕਿ ਪਿੰਡ ਦਾ ਕੋਈ ਵੀ ਵਿਅਕਤੀ ਦੋ ਪਾਸਪੋਰਟ ਸਾਈਜ ਫੋਟੋਆਂ, ਆਪਣਾ ਆਧਾਰ ਕਾਰਡ, ਪੈਨ ਕਾਰਡ ਅਤੇ ਰਜਿਸਟਰੇਸ਼ਨ ਫੀਸ 510 ਰੁਪਏ ਦੇ ਕੇ ਆਪਣਾ ਨਵਾਂ ਖਾਤਾ ਖੁਲਵਾ ਸਕਦਾ ਹੈ। ਦੀ ਨਾਗਰਾ ਐਗਰੀਕਲਚਰਲ ਸੁਸਾਇਟੀ ਦੇ ਮੈਂਬਰ ਆਪਣਾ ਐਨ. ਓ. ਸੀ.ਦੇ ਕੇ ਮੈਂਬਰਸ਼ਿਪ ਲੈ ਸਕਦੇ ਹਨ। ਉਹਨਾਂ ਦੱਸਿਆ ਕਿ ਥੋੜੇ ਸਮੇਂ ਵਿੱਚ ਹੀ ਮੈਂਬਰਸ਼ਿਪ ਦਾ ਕੋਟਾ ਪੂਰਾ ਕਰ ਲਿਆ ਜਾਵੇਗਾ। ਸਰਪੰਚ ਸੁਰਿੰਦਰ ਪਾਲ ਸੁੰਡਾ ਨੇ ਦੱਸਿਆ ਕਿ ਸੁਸਾਇਟੀ ਦੀਆਂ ਬਣੀਆਂ ਨਵੀਆਂ ਪਾਸ ਬੁੱਕਾਂ ਨੂੰ ਹਲਕਾ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਸੁੱਖੀ ਆਪਣੇ ਕਰ ਕਮਲਾਂ ਨਾਲ ਜਾਰੀ ਕਰਨਗੇ। ਇਸ ਮੌਕੇ ਇੰਸਪੈਕਟਰ ਅਮਨਦੀਪ ਸਿੰਘ, ਸੈਕਟਰੀ ਸੁਜਾਤਾ, ਪਰਮਜੀਤ ਕੌਰ ਸਾਬਕਾ ਪੰਚ, ਪ੍ਰਦੀਪ ਸੁੰਡਾ, ਸਰਵਨ ਸਿੰਘ, ਕੁਲਵੰਤ ਸਿੰਘ ਰਿੰਕੂ ਅਤੇ ਸੁਰਜੀਤ ਕੌਰ ਆਸ਼ਾ ਵਰਕਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਮੌਜੋਵਾਲ ਮਜਾਰਾ ਵਿਖੇ ਪੰਜ ਰੋਜ਼ਾ ਗੁਰਮਤਿ ਸਿਖਲਾਈ ਕੈਂਪ ਸਮਾਪਤ ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਇੱਕ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।