13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਪਿੰਡ ਉਸਮਾਨਪੁਰ ਦਾ ਦੋ ਰੋਜ਼ਾ ਸਾਲਾਨਾ ਜੋੜ ਮੇਲਾ ਧੂਮ-ਧਾਮ ਨਾਲ ਮਨਾਇਆ

ਅਜੀਤ ਡੈਸਕ 04-07-2026
ਉਸਮਾਨਪੁਰ, 3 ਜੁਲਾਈ (ਸੰਦੀਪ ਮਝੂਰ) - ਪਿੰਡ ਉਸਮਾਨਪੁਰ ਸਥਿਤ ਦਰਬਾਰ ਮੀਆਂ ਸ਼ਾਹ ਮਾਣਾ ਵਿਖੇ ਪ੍ਰਬੰਧਕ ਕਮੇਟੀ, ਸਮੂਹ ਨਗਰ ਨਿਵਾਸੀਆਂ, ਪ੍ਰਵਾਸੀ ਭਾਰਤੀ ਵੀਰਾਂ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਦੋ ਰੋਜ਼ਾ ਸਲਾਨਾ ਜੋੜ ਮੇਲਾ ਗੱਦੀਨਸ਼ੀਨ ਸਾਈਂ ਸੁਰਜੀਤ ਸਿੰਘ ਲਾਲੋਮਜਾਰਾ ਦੀ ਅਗਵਾਈ ਹੇਠ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮੇਲੇ ਦੇ ਪਹਿਲੇ ਦਿਨ ਦਰਬਾਰ ’ਤੇ ਚਿਰਾਗਾਂ ਦੀ ਰਸਮ ਕੀਤੀ ਗਈ। ਉਪਰੰਤ ਸਲੀਮ ਕਵਾਲ ਜਾਡਲਾ ਵਲੋਂ ਦਰਬਾਰ ’ਤੇ ਕਵਾਲੀਆਂ ਪੇਸ਼ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਉਪਰੰਤ ਰਾਤ ਨੂੰ ਨਕਾਲ ਪਾਰਟੀ ਵਲੋਂ ਨਕਲਾਂ ਦਾ ਪ੍ਰੋਗਰਾਮ ਕੀਤਾ ਗਿਆ। ਸਾਬਕਾ ਹਲਕਾ ਵਿਧਾਇਕ ਅੰਗਦ ਸਿੰਘ ਵਲੋਂ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਪ੍ਰਬੰਧਕਾਂ ਨੂੰ ਮੇਲੇ ਦੀ ਵਧਾਈ ਦਿੱਤੀ ਗਈ। ਉਪੰਰਤ ਕਰਵਾਏ ਸੱਭਿਆਚਾਰਕ ਪ੍ਰੋਗਰਾਮ ’ਚ ਪ੍ਰਸਿੱਧ ਗਾਇਕ ਦੋਗਾਣਾ ਜੋੜੀ ਅਮਰ ਅਰਸ਼ੀ, ਨਰਿੰਦਰ ਜੋਤ, ਸਰਦਾਰ ਅਲੀ, ਲਾਡੀ ਮੰਗਤ ਰਾਜਵਿੰਦਰ ਕੌਰ ਆਦਿ ਵਲੋਂ ਆਪਣੇ ਗੀਤਾਂ ਰਾਹੀਂ ਸੰਗਤਾਂ ਦਾ ਮਨੋਰੰਜਨ ਕੀਤਾ ਗਿਆ। ਪ੍ਰਬੰਧਕਾਂ ਵਲੋਂ ਪ੍ਰਮੁੱਖ ਸ਼ਖਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸ਼ਾਮ ਨੂੰ ਚਾਦਰ ਤੇ ਝੰਡੇ ਦੀ ਰਸਮ ਅਦਾ ਕੀਤੀ। ਆਖਰ ਵਿਚ ਰਾਤ ਨੂੰ ਸ਼ਿੰਗਾਰਾ ਰਾਮ ਮੈਂਟਲ ਅਤੇ ਟੀਮ ਵਲੋਂ ਡਰਾਮਾ ਪੇਸ਼ ਕਰਕੇ ਸਰੋਤਿਆਂ ਦਾ ਮਨੋਰੰਜਨ ਕੀਤਾ ਗਿਆ।
ਪਿਛਲੀ ਖ਼ਬਰ ਸ਼ਹੀਦ ਬੱਬਰ ਕਰਮ ਸਿੰਘ ਦੀ ਧਰਤੀ ’ਤੇ ਹੋਵੇਗਾ ਸਰਬ ਧਰਮ ਸਾਂਝਾ ਸਮਾਗਮ - ਰਜੇਸ਼ ਪਾਲ ਸਿੰਘ ਖੰਨਾ ਅਗਲੀ ਖ਼ਬਰ ਭਗਵੰਤ ਮਾਨ ਦੀ ਸਰਕਾਰ ਨੇ ਮਹਿਲਾਵਾਂ ਦੇ ਖਾਤਿਆਂ ’ਚ 3000 ਤੇ 4500 ਰੁਪਏ ਪਾ ਕੇ ਨਵਾਂ ਇਤਿਹਾਸ ਰਚਾਇਆ - ਸੇਠੀ ਮਾਹੀਪੁਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।